Murder: ਅੰਮ੍ਰਿਤਸਰ ਦੇ ਰਾਮਪੁਰਾ ਪਿੰਡ ਤੋਂ ਅਗਵਾ ਹੋਈ ਬੱਚੀ ਦੀ ਦੇਰ ਰਾਤ ਮਿਲੀ ਲਾਸ਼, ਮਤਰੇਈ ਮਾਂ ਨੇ ਕੀਤਾ ਕਤਲ

Updated On: 

17 May 2023 11:26 AM

ਅੰਮ੍ਰਿਤਸਰ ਦੇ ਰਾਮਪੁਰਾ ਪਿੰਡ ਤੋਂ 15 ਮਈ ਨੂੰ ਅਗਵਾ ਹੋਈ ਬੱਚੀ ਦੀ ਦੇਰ ਰਾਤ ਮਿਲੀ ਲਾਸ਼। ਮਤਰੇਈ ਮਾਂ ਨੇ ਕੀਤਾ ਬੱਚੀ ਦਾ ਕਤਲ। ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਤੋਂ ਬਰਾਮਦ ਹੋਈ ਹੈ।

Murder: ਅੰਮ੍ਰਿਤਸਰ ਦੇ ਰਾਮਪੁਰਾ ਪਿੰਡ ਤੋਂ ਅਗਵਾ ਹੋਈ ਬੱਚੀ ਦੀ ਦੇਰ ਰਾਤ ਮਿਲੀ ਲਾਸ਼, ਮਤਰੇਈ ਮਾਂ ਨੇ ਕੀਤਾ ਕਤਲ
Follow Us On

ਅੰਮ੍ਰਿਤਸਰ ਨਿਊਜ਼: ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਰਾਮਪੁਰਾ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 15 ਮਈ ਨੂੰ 7 ਸਾਲ ਦੀ ਮਾਸੂਮ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਹੋਈ ਸੀ। ਅਗਵਾ ਕਰਨ ਵਾਲਿਆਂ ਦਾ CCTV ਫੁਟੇਜ (CCTV Footage) ਵੀ ਸਾਹਮਣੇ ਆਇਆ ਸੀ।

ਪਰ ਹੁਣ ਖਬਰ ਆਈ ਹੈ ਕਿ ਇਸ ਬੱਚੀ ਦੀ ਮੌਤ ਹੋ ਗਈ ਹੈ। ਪਰ ਬੱਚੀ ਨੂੰ ਮਾਰਨ ਵਾਲਾ ਹੋਰ ਕੋਈ ਨਹੀਂ ਸਗੋਂ ਉਸ ਦੀ ਮਤਰੇਈ ਮਾਂ (Step Mother) ਹੀ ਨਿਕਲੀ ਹੈ।

ਮਾਸੂਮ ਬੱਚੀ ਦੀ ਲਾਸ਼ ਛੱਪੜ ‘ਚੋਂ ਬਰਾਮਦ

ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਾਮਪੁਰਾ ਵਿਖੇ ਟਿਊਸ਼ਨ ਲਈ ਗਈ ਲਾਪਤਾ ਹੋਈ ਮਾਸੂਮ ਬੱਚੀ ਦੀ ਲਾਸ਼ ਛੱਪੜ ‘ਚੋਂ ਬਰਾਮਦ ਹੋਈ ਹੈ। ਮਤਰੇਈ ਮਾਂ ਮਨੀ ਨੇ ਬੱਚੀ ਦਾ ਕਤਲ ਕਰ ਕੇ ਲਾਸ਼ ਛੱਪੜ ‘ਚ ਸੁੱਟ ਦਿੱਤੀ ਸੀ। ਡੀਐਸਪੀ ਪ੍ਰਵੇਸ਼ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਜਦੋਂ ਮੁਲਜ਼ਮ ਔਰਤ ਨੂੰ ਹਿਰਾਸਤ ‘ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੀ ਗੱਲ ਕਬੂਲ ਕਰ ਲਈ। ਬਾਅਦ ‘ਚ ਬੱਚੀ ਦੀ ਲਾਸ਼ ਵੀ ਉਸ ਦੇ ਦੱਸੇ ਹੋਏ ਸਥਾਨ ਤੋਂ ਬਰਾਮਦ ਕਰ ਲਈ ਹੈ।

ਪੀੜਤ ਪਿਤਾ ਨੇ ਦੱਸਿਆ ਦਰਦ

7 ਸਾਲ ਦੀ ਮ੍ਰਿਤਕ ਮਾਸੂਮ ਬੱਚੀ ਅਭਿਰੋਜ ਦੇ ਪੀੜਤ ਪਿਤਾ ਅਜੀਤ ਸਿੰਘ ਨੇ ਦਰਜ ਜਾਹਿਰ ਕਰਦਿਆਂ ਦੱਸਿਆ ਕਿ ਉਹ ਆਪਣੀ ਧੀ ਨਾ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ 15 ਮਈ ਨੂੰ ਸ਼ਾਮ ਚਾਰ ਵਜੇ ਦੇ ਕਰੀਬ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 4 ਵਜੇ ਹੀ ਟਿਊਸ਼ਨ ਗਈ ਸੀ। ਉਸ ਨੇ ਤੁਰੰਤ ਆਸ-ਪਾਸ ਆਪਣੀ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਸ ਦਾ ਕਿਧਰੇ ਵੀ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਘਰਿੰਡਾ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ (Police) ਹਰਕਤ ‘ਚ ਆ ਗਈ ਅਤੇ ਅਭਿਰੋਜਪ੍ਰੀਤ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਹਰ ਘਰ ਦੀ ਤਲਾਸ਼ੀ ਲੈ ਰਹੀ ਸੀ। ਲੜਕੀ ਜਿੱਥੇ ਟਿਊਸ਼ਨ ਲਈ ਜਾਂਦੀ ਸੀ, ਉਸ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਗਈ। ਫੁਟੇਜ ‘ਚ ਇੱਕ ਬਾਈਕ ਸਵਾਰ ਲੜਕੀ ਨੂੰ ਉਸ ਰਸਤੇ ‘ਚ ਆਪਣੇ ਨਾਲ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ, ਜਿਥੇ ਉਹ ਪੜ੍ਹਾਈ ਲਈ ਜਾਂਦੀ ਸੀ। ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ‘ਤੇ ਔਰਤ ਨੇ ਆਪਣੇ ਮੂੰਹ ਢਕੇ ਹੋਏ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ