Khalistani Terrorist Arrested : 25 ਹਜ਼ਾਰ ਦਾ ਇਨਾਮੀ ਖਾਲਿਸਤਾਨੀ ਅੱਤਵਾਦੀ ਮੰਗਤ ਸਿੰਘ ਅੰਮ੍ਰਿਤਸਰ ਤੋਂ ਹੋਇਆ ਗ੍ਰਿਫ਼ਤਾਰ

tv9-punjabi
Updated On: 

24 Apr 2025 11:40 AM

Khalistani Terrorist Arrested : ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ATS) ਅਤੇ ਸਾਹਿਬਾਬਾਦ ਪੁਲਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਵਿੱਚ ਛਾਪਾ ਮਾਰਿਆ ਅਤੇ 25 ਹਜ਼ਾਰ ਦੇ ਇਨਾਮੀ ਖਾਲ਼ਿਸਤਾਨੀ ਅੱਤਵਾਦੀ ਮੰਗਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ। ਅਤਵਾਦੀ ਯੂਪੀ ਪੁਲਿਸ ਨੂੰ ਕਈ ਮਾਮਲਿਆਂ ਵੀ ਲੋੜੀਂਦਾ ਸੀ।

Khalistani Terrorist Arrested : 25 ਹਜ਼ਾਰ ਦਾ ਇਨਾਮੀ ਖਾਲਿਸਤਾਨੀ ਅੱਤਵਾਦੀ ਮੰਗਤ ਸਿੰਘ ਅੰਮ੍ਰਿਤਸਰ ਤੋਂ ਹੋਇਆ ਗ੍ਰਿਫ਼ਤਾਰ
Follow Us On

Khalistani Terrorist Arrested : ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ATS) ਅਤੇ ਸਾਹਿਬਾਬਾਦ ਪੁਲਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਵਿੱਚ ਛਾਪਾ ਮਾਰਿਆ ਅਤੇ ਇੱਕ ਖਾਲਿਸਤਾਨੀ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਅੱਤਵਾਦੀ ਪਿਛਲੇ 30 ਸਾਲਾਂ ਤੋਂ ਫਰਾਰ ਸੀ।

ਮੰਗਤ ਸਿੰਘ ਦੀ ਸੂਚਨਾ ਮਿਲਣ ਤੋਂ ਬਾਅਦ, ਯੂਪੀ ਏਟੀਐਸ ਟੀਮ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਟਿੰਮੇਵਾਲਾ ਪਿੰਡ ਵਿੱਚ ਛਾਪਾ ਮਾਰ ਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੱਤਵਾਦੀ ਦੀ ਪਛਾਣ ਮੰਗਤ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਿਹਾਤੀ ਵਿੱਚ ਲੁਕਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਖਾਲਿਸਤਾਨੀ ਸੰਗਠਨ ਦੇ ਮੈਂਬਰ ਮੰਗਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

1993 ਵਿੱਚ ਲਗਾਇਆ ਸੀ TADA

ਗ੍ਰਿਫ਼ਤਾਰ ਮੁਲਜ਼ਮ ਮੰਗਤ ਸਿੰਘ ‘ਤੇ 1993 ਤੋਂ ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਅੱਤਵਾਦੀ ਗਤੀਵਿਧੀਆਂ ਐਕਟ (ਟਾਡਾ) ਦੇ ਤਹਿਤ ਗੰਭੀਰ ਆਰੋਪ ਦਰਜ ਹਨ। ਅਧਿਕਾਰੀਆਂ ਮੁਤਾਬਕ, ਮੰਗਤ ਸਿੰਘ ਨੂੰ ਪਹਿਲੀ ਵਾਰ 1993 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ, ਉਸਨੂੰ 1995 ਵਿੱਚ ਜ਼ਮਾਨਤ ਮਿਲ ਗਈ। ਪਰ ਬਾਹਰ ਆਉਣ ਤੋਂ ਬਾਅਦ, ਮੰਗਤ ਸਿੰਘ ਫਰਾਰ ਹੋ ਗਿਆ। ਉਹ ਲਗਭਗ 30 ਸਾਲਾਂ ਤੋਂ ਫਰਾਰ ਸੀ।

25 ਹਜ਼ਾਰ ਦਾ ਸੀ ਇਨਾਮ

ਯੂਪੀ ਪੁਲਿਸ 30 ਸਾਲਾਂ ਤੋਂ ਆਰੋਪੀ ਮੰਗਤ ਸਿੰਘ ਦੀ ਭਾਲ ਕਰ ਰਹੀ ਸੀ। ਮੰਗਤ ਸਿੰਘ ਇੱਕ ਲੋੜੀਂਦਾ ਅੱਤਵਾਦੀ ਸੀ। ਯੂਪੀ ਸਰਕਾਰ ਨੇ ਉਸ ਵਿਅਕਤੀ ਨੂੰ 25 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ ਜੋ ਆਰੋਪੀ ਮੰਗਤ ਸਿੰਘ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਵੇਗਾ। ਯੂਪੀ ਪੁਲਿਸ ਦੇ ਰਿਕਾਰਡ ਮੁਤਾਬਕ, ਉਹ ਇੱਕ ਡਕੈਤੀ ਅਤੇ ਇੱਕ ਹੋਰ ਫਿਰੌਤੀ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ।