Manila Murder: ਜਲੰਧਰ ਦੇ ਗੁਰਾਇਆ ਵਾਸੀ ਪਤੀ-ਪਤਨੀ ਦਾ ਮਨੀਲਾ ‘ਚ ਕਤਲ

Updated On: 

28 Mar 2023 18:21 PM

Crime News: ਜਲੰਧਰ ਦੇ ਕਸਬਾ ਗੁਰਾਇਆ ਦੇ ਰਹਿਣ ਵਾਲੇ ਪਤੀ-ਪਤਨੀ ਦਾ ਮਨੀਲਾ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਣਪਛਾਤੇ ਹਮਲਾਵਰ ਵੱਲੋਂ ਕੀਤੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

Manila Murder: ਜਲੰਧਰ ਦੇ ਗੁਰਾਇਆ ਵਾਸੀ ਪਤੀ-ਪਤਨੀ ਦਾ ਮਨੀਲਾ ਚ ਕਤਲ

Manila Murder: ਜਲੰਧਰ ਦੇ ਗੁਰਾਇਆ ਵਾਸੀ ਪਤੀ-ਪਤਨੀ ਦਾ ਮਨੀਲਾ 'ਚ ਕਤਲ

Follow Us On

ਜਲੰਧਰ ਨਿਊਜ: ਗੁਰਾਇਆ ਕਸਬੇ ਨਾਲ ਸਬੰਧਤ ਇਕ ਜੋੜੇ ਦੀ ਬੀਤੀ 25 ਤਰੀਕ ਦੀ ਰਾਤ ਨੂੰ ਮਨੀਲਾ (Manila) ਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਨੀਲਾ ਵਿੱਚ ਪਤੀ-ਪਤਨੀ ਦੇ ਕਤਲ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਸੀਸੀਟੀਵੀ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਹਮਲਾਵਰ ਨੇ ਬੜੀ ਹੀ ਬੇਰਹਿਮੀ ਨਾਲ ਦੋਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਮ੍ਰਿਤਕ ਜੋੜਾ ਜਲੰਧਰ ਦੇ ਗੁਰਾਇਆ ਕਸਬੇ ਦੇ ਪਿੰਡ ਮਹਿਸਮਪੁਰ ਦਾ ਰਹਿਣ ਵਾਲਾ ਹੈ। ਦੋਵਾਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਕਿਰਨਦੀਪ ਕੌਰ ਵੱਜੋਂ ਹੋਈ ਹੈ।

ਸੁਖਵਿੰਦਰ ਸਿੰਘ ਦਾ ਉੱਥੇ ਫਾਈਨਾਂਸ ਦਾ ਕੰਮ ਸੀ। ਸੁਖਵਿੰਦਰ ਅਤੇ ਉਸਦੀ ਪਤਨੀ ਦੇ ਕਤਲ ਦੀ ਸੀਸੀਟੀਵੀ ਫੁਟੇਜ ਦੇਖ ਕੇ ਹਰ ਕੋਈ ਹੈਰਾਨ ਅਤੇ ਦੁਖੀ ਹੈ । ਇਹ ਘਟਨਾ ਕਿਸੇ ਫਿਲਮੀ ਸੀਨ ਵਾਂਗ ਵਾਪਰੀ। ਸੁਖਵਿੰਦਰ ਸਿੰਘ ਕੰਮ ਤੋਂ ਘਰ ਪਰਤਿਆ ਸੀ ਤੇ ਕੁਰਸੀ ਤੇ ਆਰਾਮ ਨਾਲ ਬੈਠਾ ਸੀ, ਹਮਲਾਵਰ ਨੇ ਆਉਂਦੀਆਂ ਹੀ ਉਸ ਨੂੰ ਉੱਥੇ ਤਿੰਨ ਗੋਲੀਆਂ ਮਾਰੀਆਂ । ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਸੁਖਵਿੰਦਰ ਦੀ ਪਤਨੀ ਕਿਰਨਦੀਪ ਕੌਰ ਬਾਹਰ ਆਈ ਤਾਂ ਉਸ ਨੂੰ ਵੀ ਦੋ ਗੋਲੀਆਂ ਮਾਰੀਆਂ ਗਈਆਂ। ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ।

ਮ੍ਰਿਤਕ ਦੇ ਭਰ੍ਹਾ ਨੇ ਦਿੱਤੀ ਜਾਣਕਾਰੀ

ਮ੍ਰਿਤਕ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਉਹ 2 ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਪਣੇ ਪਿੰਡ ਪਰਤਿਆ ਸੀ ਅਤੇ ਹੁਣ ਉਸ ਨੂੰ ਖਬਰ ਮਿਲੀ ਹੈ ਕਿ ਉਸ ਦੇ ਭਰਾ ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ । ਕਤਲ ਦੀ ਸੀਸੀਟੀਵੀ ਵੀਡਿਉ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਉਸ ਦੇ ਭਰਾ ਨੂੰ ਤਿੰਨ ਜਦੋਂਕਿ ਉਸ ਦੀ ਪਤਨੀ ਨੂੰ ਦੋ ਗੋਲੀਆਂ ਮਾਰੀਆਂ।

ਲਖਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਫਾਈਨਾਂਸ ਦਾ ਕੰਮ ਕਰਦੇ ਹਨ ਅਤੇ ਜਦੋਂ ਉਸ ਦਾ ਭਰਾ ਕੰਮ ਤੋਂ ਘਰ ਪਰਤਿਆ ਤਾਂ ਅਣਪਛਾਤੇ ਹਮਲਾਵਰ ਅਤੇ ਉਸ ਦੇ ਭਰਾ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਝ ਗੱਲਬਾਤ ਹੋਈ। ਜਿਸ ਤੋਂ ਬਾਅਦ ਹਮਲਾਵਰ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ