ਅੰਮ੍ਰਿਤਸਰ ਦੇ ਮਾਨਾਵਾਲਾ ਪਿੰਡ ‘ਚ ਸੁਨਿਆਰ ਦੀ ਦੁਕਾਨ ‘ਤੇ ਲੁੱਟ, ਘਟਨਾ CCTV ‘ਚ ਕੈਦ
ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਵਿਖੇ ਦੇਰ ਰਾਤ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ 800 ਗ੍ਰਾਮ ਦੇ ਕਰੀਬ ਚਾਂਦੀ ਲੈ ਕੇ ਫਰਾਰ ਹੋ ਗਏ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਆਏ ਦਿਨ ਲੁਟੇਰਿਆਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਮਨਾਂ ਵਿੱਚ ਪੁਲਿਸ ਦਾ ਕੋਈ ਵੀ ਡਰ ਖੌਫ ਨਹੀਂ ਹੈ। ਉੱਥੇ ਹੀ ਜੰਡਿਆਲਾ ਰੋਡ ‘ਤੇ ਪੈਂਦੇ ਪਿੰਡ ਮਾਨਾਵਾਲਾ ਵਿਖੇ ਦੇਰ ਰਾਤ ਚੋਰਾਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ।
800 ਗ੍ਰਾਮ ਦੇ ਕਰੀਬ ਚਾਂਦੀ ਦੀ ਲੁੱਟ
ਇਸ ਲੁੱਟ ਦੌਰਾਨ ਚੋਰਾਂ ਵੱਲੋਂ 800 ਗ੍ਰਾਮ ਦੇ ਕਰੀਬ ਚਾਂਦੀ ਜਿਸ ਦੀ ਕੀਮਤ 70 ਹਜ਼ਾਰ ਰੁਪਏ ਦੇ ਕਰੀਬ ਹੈ ਲੁੱਟ ਕੇ ਫ਼ਰਾਰ ਹੋ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਸਾਨੂੰ ਤੜਕਸਾਰ 4 ਵਜੇ ਸਾਡੇ ਗਵਾਂਢੀਆਂ ਨੇ ਸਾਨੂੰ ਫ਼ੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪੀਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜਦੋਂ ਆ ਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਾਆ ਪਿਆ ਸੀ ਅਤੇ ਸਾਡਾ ਚਾਂਦੀ ਦਾ ਸਮਾਨ ਵੀ ਗਾਇਬ ਸੀ। ਉੱਥੇ ਹੀ ਅਲਮਾਰੀ ਵੀ ਡਿੱਗੀ ਪਈ ਸੀ।
ਘਟਨਾ ਸੀਸੀਟੀਵੀ ‘ਚ ਕੈਦ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਸਾਫ਼ ਇੱਕ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਵੱਲੋਂ ਗੁਰਦੁਆਰਾ ਬਾਬਾ ਭੂਰੀ ਵਾਲੇ ਦੁਕਾਨ ਅੰਦਰ ਗੋਲਕ ਵੀ ਤੋੜਕੇ ਉਸ ਵਿੱਚ ਪਏ ਪੈਸੇ ਤੱਕ ਚੋਰੀ ਕਰ ਲਏ ਗਏ ਹਨ।
ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ- ਪੁਲਿਸ
ਪੀੜਿਤ ਦੁਕਾਨਦਾਰ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਵੱਲੋਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਸਾਨ ਅੰਦੋਲਨ ਕਰਕੇ ਟੁਲ ਪਲਾਜ਼ਾ ‘ਤੇ ਡਿਊਟੀ ਲੱਗੀ ਹੋਣ ਕਰਕੇ ਕੋਈ ਵੀ ਪੁਲਿਸ ਅਧਿਕਾਰੀ ਮਾਜੂਦ ਨਹੀਂ ਹੈ ਫਿਰ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਅਸੀਂ ਕੰਟ੍ਰੋਲ ਰੂਮ ‘ਤੇ ਫੋਨ ਕੀਤਾ। ਉੱਥੇ ਦੋ ਪੁਲਿਸ ਅਧਿਕਾਰੀ ਆਏ ਉਨ੍ਹਾਂ ਵੱਲੋਂ ਸਾਡੀ ਸ਼ਿਕਾਇਤ ਦਰਜ ਕੀਤੀ ਗਈ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਇਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।