ਜਲੰਧਰ 'ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਬਾਰੀ, 3 ਨੌਜਵਾਨ ਜ਼ਖਮੀ, ਵਾਰਦਾਤ ਦੀ CCTV ਆਈ ਸਾਹਮਣੇ | Jalandhar Lambra Firing between two Group CCTV incident captured know in Punjabi Punjabi news - TV9 Punjabi

ਜਲੰਧਰ ‘ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਬਾਰੀ, 3 ਨੌਜਵਾਨ ਜ਼ਖਮੀ, ਵਾਰਦਾਤ ਦੀ CCTV ਆਈ ਸਾਹਮਣੇ

Updated On: 

25 Oct 2023 12:34 PM

ਜਲੰਧਰ ਦੇ ਲਾਂਬਡਾ ਥਾਣੇ ਅਧੀਨ ਪੈਂਦੇ ਪਿੰਡ ਅਲੀ ਚੱਕਾ ਵਿਖੇ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋ ਗਈ। ਇਸ ਗੋਲੀਬਾਰੀ ਵਿੱਚ ਤਿੰਨ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ। ਇਸ ਗੋਲੀਬਾਰੀ ਦੀ ਘਟਨ ਤੋਂ ਪਹਿਲਾਂ ਹੋਏ ਝਗੜੇ ਦੀ ਪੂਰੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਗੋਲੀਬਾਰੀ ਵਿੱਚ ਜ਼ਖਮੀ ਹੋਏ ਮਨਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਿੰਦਰ ਦੀ ਕਾਰ 'ਤੇ 8 ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ 'ਚੋਂ ਇੱਕ ਗੋਲੀ ਮਨਿੰਦਰ ਦੀ ਛਾਤੀ ਅਤੇ ਦੂਜੇ ਮੋਢੇ 'ਤੇ ਲੱਗੀ।

ਜਲੰਧਰ ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਬਾਰੀ, 3 ਨੌਜਵਾਨ ਜ਼ਖਮੀ, ਵਾਰਦਾਤ ਦੀ CCTV ਆਈ ਸਾਹਮਣੇ
Follow Us On

ਜਲੰਧਰ ‘ਚ ਬੀਤੀ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਦੇ ਲੋਕਾਂ ਨੇ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਤਿੰਨ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੌਰਾਨ ਨੌਜਵਾਨ ਇੱਕ ਨੂੰ ਗੋਲੀ ਵੀ ਲੱਗੀ। ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਹੋਈ ਲੜਾਈ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੋਵੇਂ ਧਿਰਾਂ ਇੱਕ ਦੂਜੇ ਨਾਲ ਲੜਦੀਆਂ ਨਜ਼ਰ ਆ ਰਹੀਆਂ ਹਨ। ਫਿਲਹਾਲ ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਨਿੱਜੀ ਹਸਪਤਾਲਾਂ ‘ਚ ਲਿਆਂਦਾ ਗਿਆ ਹੈ। ਇਨ੍ਹਾਂ ‘ਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਲਾਂਬਡਾ ਥਾਣੇ ਅਧੀਨ ਪੈਂਦੇ ਪਿੰਡ ਅਲੀ ਚੱਕਾ ਦੀ ਹੈ।

ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਬਾਰੀ

ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਥਾਣਾ ਦਿਹਾਤੀ ਦੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਦੋ ਧਿਰਾਂ ਵਿਚਾਲੇ ਹੋਏ ਝਗੜੇ ਕਾਰਨ ਗੋਲੀਬਾਰੀ ਹੋਈ। ਇੱਕ ਪਾਸੇ ਲਵਪ੍ਰੀਤ ਸਿੰਘ ਦੇ ਸਿਰ ‘ਤੇ ਗੋਲੀ ਲੱਗੀ ਅਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਦੇ ਹੱਥ ‘ਤੇ ਗੋਲੀ ਲੱਗੀ। ਡੀਐਸਪੀ ਬਲਬੀਰ ਨੇ ਦੱਸਿਆ ਕਿ ਲਵਪ੍ਰੀਤ ਅਤੇ ਗੁਰਪ੍ਰੀਤ ਸਿੰਘ ਆਪਣੀ ਕਾਰ ਵਿੱਚ ਪਿੰਡ ਤੋਂ ਬਾਹਰ ਜਾ ਰਹੇ ਸਨ। ਦੂਜੇ ਪਾਸਿਓਂ ਮਨਿੰਦਰ ਸਿੰਘ ਆਪਣੇ ਤਿੰਨ-ਚਾਰ ਸਾਥੀਆਂ ਨਾਲ ਸਾਹਮਣੇ ਤੋਂ ਆਇਆ ਅਤੇ ਉਨ੍ਹਾਂ ਤੇ ਗੋਲੀਆਂ ਚੱਲਾ ਦਿੱਤੀਆਂ। ਮਨਿੰਦਰ ਸਿੰਘ 307 ਦੇ ਕੇਸ ‘ਚ ਜ਼ਮਾਨਤ ‘ਤੇ ਰਿਹਾਅ ਸੀ ਅਤੇ ਪਿੰਡ ਪਹੁੰਚਦੇ ਹੀ ਉਸ ਨੇ ਹਵਾ ‘ਚ ਫਾਇਰਿੰਗ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਵਪ੍ਰੀਤ ਦੇ ਭਰਾ ਨਾਲ ਮਨਿੰਦਰ ਸਿੰਘ ਦੀ ਪੁਰਾਣੀ ਦੁਸ਼ਮਣੀ ਹੈ।

ਮਨਿੰਦਰ ਦੀ ਹਾਲਤ ਗੰਭੀਰ

ਦੂਜੇ ਪਾਸੇ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਮਨਿੰਦਰ ਸਿੰਘ ਦੀ ਮਾਤਾ ਸੁਰਿੰਦਰ ਕੌਰ ਅਤੇ ਭੈਣ ਰੁਪਿੰਦਰ ਕੌਰ ਨੇ ਦੱਸਿਆ ਕਿ ਮਨਿੰਦਰ ਸਿੰਘ ਦੀ ਕਾਰ ‘ਤੇ 8 ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ‘ਚੋਂ 2 ਗੋਲੀਆਂ ਮਨਿੰਦਰ ਨੂੰ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮਨਿੰਦਰ ਨੂੰ ਇੱਕ ਗੋਲੀ ਛਾਤੀ ਅਤੇ ਦੂਜੇ ਮੋਢੇ ‘ਤੇ ਲੱਗੀ ਅਤੇ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਮਨਿੰਦਰ ਦੀ ਤਿੰਨ ਸਾਲ ਪਹਿਲਾਂ ਗੋਲੀ ਚਲਾਉਣ ਵਾਲੇ ਨੌਜਵਾਨ ਦੇ ਭਰਾ ਹਰਪ੍ਰੀਤ ਉਰਫ਼ ਆਸ਼ੂ ਨਾਲ ਲੜਾਈ ਹੋਈ ਸੀ ਅਤੇ ਉਸ ਨੇ ਮਨਿੰਦਰ ‘ਤੇ ਗੋਲੀਆਂ ਚੱਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਉਹ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਚੱਲਾ ਗਿਆ ਸੀ।

Exit mobile version