ਸਵੀਮਿੰਗ ਪੂਲ 'ਚ ਡੁੱਬਣ ਕਾਰਨ ਬੱਚੇ ਦੀ ਮੌਤ, ਛਾਲ ਮਾਰਨ ਤੋਂ ਬਾਅਦ ਨਹੀਂ ਨਿਕਲਿਆ ਬਾਹਰ, CCTV ਕੈਮਰੇ ਵਿੱਚ ਕੈਦ ਹੋਈ ਘਟਨਾ | jalandhar Child died due to drowning in swimming pool know full in punjabi Punjabi news - TV9 Punjabi

ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਬੱਚੇ ਦੀ ਮੌਤ, ਛਾਲ ਮਾਰਨ ਤੋਂ ਬਾਅਦ ਨਹੀਂ ਨਿਕਲਿਆ ਬਾਹਰ, CCTV ਕੈਮਰੇ ਵਿੱਚ ਕੈਦ ਹੋਈ ਘਟਨਾ

Updated On: 

29 May 2024 12:47 PM

ਬੀਤੇ ਮੰਗਲਵਾਰ ਜਦੋਂ ਦੇਰ ਤੱਕ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਸਵੀਮਿੰਗ ਪੂਲ 'ਤੇ ਪਹੁੰਚ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਪੂਲ ਵਿੱਚ ਭਾਲ ਕੀਤੀ ਤਾਂ ਬੱਚਾ ਬੇਹੋਸ਼ੀ ਦਾ ਹਾਲਤ ਪਾਇਆ ਗਿਆ। ਜਿਸ ਨੂੰ ਤੁਰੰਤ ਹਸਪਤਾਲ ਵਿਖੇ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਵੀਮਿੰਗ ਪੂਲ ਚ ਡੁੱਬਣ ਕਾਰਨ ਬੱਚੇ ਦੀ ਮੌਤ, ਛਾਲ ਮਾਰਨ ਤੋਂ ਬਾਅਦ ਨਹੀਂ ਨਿਕਲਿਆ ਬਾਹਰ, CCTV ਕੈਮਰੇ ਵਿੱਚ ਕੈਦ ਹੋਈ ਘਟਨਾ
Follow Us On

ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਆਮ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ ਤਾਂ ਉੱਥੇ ਹੀ ਜਲੰਧਰ ‘ਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ‘ਚ ਨਹਾਉਣ ਗਏ 13 ਸਾਲਾਂ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਮੰਗਲਵਾਰ ਜਦੋਂ ਦੇਰ ਤੱਕ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਸਵੀਮਿੰਗ ਪੂਲ ‘ਤੇ ਪਹੁੰਚ ਗਏ। ਜਦੋਂ ਉੱਥੇ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚਾ ਡੁੱਬ ਗਿਆ ਸੀ।

ਬੱਚੇ ਦੇ ਪਿਤਾ ਭੀਮ ਬਹਾਦਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਉਹ ਜਲੰਧਰ ਦੀ ਦਾਨਿਸ਼ਮੰਦਾ ਕਲੋਨੀ ਵਿੱਚ ਰਹਿੰਦਾ ਹੈ। ਉਹਨਾਂ ਦਾ ਪੁੱਤਰ ਮਾਧਵ (13) ਮੰਗਲਵਾਰ ਸ਼ਾਮ ਚਾਰ ਦੋਸਤਾਂ ਨਾਲ ਸਨ ਸਿਟੀ ਕਲੋਨੀ ਸਥਿਤ ਇੱਕ ਨਿੱਜੀ ਸਵੀਮਿੰਗ ਪੂਲ ‘ਚ ਨਹਾਉਣ ਗਿਆ ਸੀ। ਜਦੋਂ ਰਾਤ 9 ਵਜੇ ਤੱਕ ਮਾਧਵ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ।

ਮਾਧਵ ਦੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਸਾਰੇ ਇਕੱਠੇ ਪੂਲ ‘ਤੇ ਗਏ ਸਨ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਦੀ ਭਾਲ ਵਿਚ ਸਵੀਮਿੰਗ ਪੂਲ ‘ਤੇ ਪਹੁੰਚੇ। ਸ਼ੱਕ ਪੈਣ ‘ਤੇ ਪਰਿਵਾਰਕ ਮੈਂਬਰਾਂ ਨੇ ਪੂਲ ‘ਚ ਲੱਗੇ CCTV ਕੈਮਰੇ ਚੈੱਕ ਕੀਤੇ।

CCTV ‘ਚ ਕੈਦ ਹੋਈ ਘਟਨਾ

CCTV ਕੈਮਰਿਆਂ ਦੀਆਂ ਤਸਵੀਰਾਂ ਅਨੁਸਾਰ ਮਾਧਵ ਨੇ ਸ਼ਾਮ 6 ਵਜਕੇ 7 ਮਿੰਟ ਵਜੇ ਸਵੀਮਿੰਗ ਪੂਲ ਵਿੱਚ ਆਖਰੀ ਛਾਲ ਮਾਰੀ ਸੀ। ਇਸ ਤੋਂ ਬਾਅਦ ਮਾਧਵ ਬਾਹਰ ਨਹੀਂ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਪੂਲ ਵਿੱਚ ਭਾਲ ਕੀਤੀ ਤਾਂ ਬੱਚਾ ਬੇਹੋਸ਼ੀ ਦਾ ਹਾਲਤ ਪਾਇਆ ਗਿਆ। ਜਿਸ ਨੂੰ ਤੁਰੰਤ ਹਸਪਤਾਲ ਵਿਖੇ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬੱਚੇ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਂਬੜਾ ਦੇ ਪੁਲੀਸ ਮੁਲਾਜ਼ਮ ਨਾਲ ਮੌਕੇ ਤੇ ਪੁੱਜੇ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ‘ਚ ਰਖਵਾ ਦਿੱਤਾ ਹੈ। ਦੂਜੇ ਪਾਸੇ ਸਵੀਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਉਰਫ ਲੱਡੂ ਨੇ ਦੱਸਿਆ ਕਿ ਉਹ ਖੁਦ ਤੈਰਾਕੀ ਜਾਣਦਾ ਹੈ। ਉਨ੍ਹਾਂ ਨੇ ਕੋਚ ਵੀ ਰੱਖੇ ਹੋਏ ਹਨ। ਪੁਲ ਨੂੰ 6 ਵਜੇ ਬੰਦ ਕਰ ਦਿੱਤਾ ਗਿਆ ਸੀ। 6 ਵਜ ਕੇ 7 ਮਿੰਟ ਤੇ ਬੱਚੇ ਨੇ ਛਾਲ ਮਾਰੀ। ਇਸ ਤੋਂ ਪਹਿਲਾਂ ਉਸ ਨੂੰ ਕਈ ਵਾਰ ਬਾਹਰ ਆਉਣ ਲਈ ਕਿਹਾ ਗਿਆ ਸੀ।

Exit mobile version