ਜਲੰਧਰ ‘ਚ ਫਲਿੱਪਕਾਰਟ ਕਰਮਚਾਰੀ ਤੋਂ 1.50 ਲੱਖ ਦੀ ਲੁੱਟ, ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਡਕੈਤੀ ਦਾ ਤਾਜ਼ਾ ਮਾਮਲਾ ਆਦਮਪੁਰ ਦੇ ਸਪੋਰਟਸ ਸਟੇਡੀਅਮ ਰੋਡ ਸ਼ਿਵਪੁਰੀ ਨੇੜੇ ਸਾਹਮਣੇ ਆਇਆ ਹੈ। ਜਿੱਥੇ ਦੁਪਹਿਰ ਸਮੇਂ ਫਲਿੱਪਕਾਰਟ ਕੰਪਨੀ ਦੇ ਇੱਕ ਕਰਮਚਾਰੀ ਨੂੰ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟ ਲਿਆ। ਬਾਈਕ ਸਵਾਰ ਲੁਟੇਰਿਆਂ ਨੇ ਰਸਤੇ ਵਿੱਚ ਨੌਜਵਾਨ ਨੂੰ ਪਿਸਤੌਲ ਅਤੇ ਕੁਹਾੜੀਆਂ ਨਾਲ ਘੇਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ 1.5 ਲੱਖ ਰੁਪਏ ਲੈ ਕੇ ਭੱਜ ਗਏ।

ਜਲੰਧਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹਰ ਰੋਜ਼ ਡਕੈਤੀ ਅਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਆਦਮਪੁਰ ਤੇ ਇਸਦੇ ਆਸ ਪਾਸ ਦੇ ਪਿੰਡਾਂ ਵਿੱਚ, ਲੁਟੇਰੇ ਆਉਣ-ਜਾਣ ਵਾਲੇ ਲੋਕਾਂ ਨੂੰ ਸ਼ਰੇਆਮ ਲੁੱਟ ਰਹੇ ਹਨ। ਲੁਟੇਰੇ ਸ਼ਰੇਆਮ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਦਿਨ-ਦਿਹਾੜੇ ਅਪਰਾਧ ਕਰ ਰਹੇ ਹਨ।
ਡਕੈਤੀ ਦਾ ਤਾਜ਼ਾ ਮਾਮਲਾ ਆਦਮਪੁਰ ਦੇ ਸਪੋਰਟਸ ਸਟੇਡੀਅਮ ਰੋਡ ਸ਼ਿਵਪੁਰੀ ਨੇੜੇ ਸਾਹਮਣੇ ਆਇਆ ਹੈ। ਜਿੱਥੇ ਦੁਪਹਿਰ ਸਮੇਂ ਫਲਿੱਪਕਾਰਟ ਕੰਪਨੀ ਦੇ ਇੱਕ ਕਰਮਚਾਰੀ ਨੂੰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਲੁੱਟ ਲਿਆ। ਬਾਈਕ ਸਵਾਰ ਲੁਟੇਰਿਆਂ ਨੇ ਰਸਤੇ ਵਿੱਚ ਨੌਜਵਾਨ ਨੂੰ ਪਿਸਤੌਲ ਅਤੇ ਕੁਹਾੜੀਆਂ ਨਾਲ ਘੇਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ 1.5 ਲੱਖ ਰੁਪਏ ਲੈ ਕੇ ਭੱਜ ਗਏ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੁਹੜੇ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਫਲਿੱਪਕਾਰਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਰੋਜ਼ਾਨਾ ਵਾਂਗ ਦੁਕਾਨਾਂ ‘ਤੇ ਪੈਸੇ ਇਕੱਠੇ ਕਰ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦੁਪਹਿਰ ਸਮੇਂ ਆਦਮਪੁਰ ਸ਼ਿਵਪੁਰੀ ਰੋਡ ਨੇੜੇ ਪਹੁੰਚਿਆ ਤਾਂ ਬਾਈਕ ‘ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸਨੂੰ ਘੇਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਹੱਥ ਅਤੇ ਗਰਦਨ ‘ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਲੁਟੇਰੇ ਉਸ ਤੋਂ ਡੇਢ ਲੱਖ ਰੁਪਏ ਲੁੱਟ ਕੇ ਭੱਜ ਗਏ।
ਪੀੜਤ ਨੇ ਦੱਸਿਆ ਕਿ ਘਟਨਾ ਦੌਰਾਨ ਲੁਟੇਰਿਆਂ ਨੇ ਹਵਾ ਵਿੱਚ ਗੋਲੀ ਵੀ ਚਲਾਈ। ਮੌਕੇ ਤੋਂ ਭੱਜਦੇ ਸਮੇਂ ਲੁਟੇਰਿਆਂ ਦੇ ਪਿਸਤੌਲ ਦਾ ਮੈਗਜ਼ੀਨ ਵੀ ਡਿੱਗ ਪਿਆ। ਮੌਕੇ ਤੋਂ ਇੱਕ ਗੋਲੀ ਦਾ ਖੋਲ ਵੀ ਬਰਾਮਦ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਆਦਮਪੁਰ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੀੜਤ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਪਿਛਲੇ 20 ਤੋਂ 25 ਦਿਨਾਂ ਵਿੱਚ ਆਦਮਪੁਰ ਅਤੇ ਇਸਦੇ ਆਸ ਪਾਸ ਦੇ ਪਿੰਡਾਂ ਵਿੱਚ ਲੁੱਟ, ਗੋਲੀਬਾਰੀ ਅਤੇ ਹਮਲੇ ਦੀਆਂ ਲਗਭਗ 9 ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਆਦਮਪੁਰ ਪੁਲਿਸ ਉਨ੍ਹਾਂ ਨੂੰ ਰੋਕਣ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।