ਮਾਂ ਦੀ ਮੌਤ ਦਾ ਬਦਲਾ ਲੈਣ ਲਈ ਜੱਗੂ ਭਗਵਾਨਪੁਰੀਆ ਨੇ ਤਿਆਰ ਕੀਤਾ ਸੀ ਪਲਾਨ, ਗੁਰਗੇ ਗ੍ਰਿਫ਼ਤਾਰ

tv9-punjabi
Updated On: 

15 Jul 2025 20:50 PM

Jaggu Bhagwanpuria revenge plan: 26 ਜੂਨ, 2025 ਨੂੰ ਬਟਾਲਾ 'ਚ ਹਮਲਾਵਰਾਂ ਨੇ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਰਿਸ਼ਤੇਦਾਰ ਕਰਨਵੀਰ ਸਿੰਘ 'ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਇੱਕ ਕਾਰ ਵਿੱਚ ਬੈਠੇ ਸਨ। ਇਸ ਹਮਲੇ ਵਿੱਚ ਦੋਵਾਂ ਦੀ ਮੌਤ ਹੋ ਗਈ। ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਬਾਬੀਹਾ ਗੈਂਗ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਅਤੇ ਦੋਹਰੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਮਾਂ ਦੀ ਮੌਤ ਦਾ ਬਦਲਾ ਲੈਣ ਲਈ ਜੱਗੂ ਭਗਵਾਨਪੁਰੀਆ ਨੇ ਤਿਆਰ ਕੀਤਾ ਸੀ ਪਲਾਨ, ਗੁਰਗੇ ਗ੍ਰਿਫ਼ਤਾਰ
Follow Us On

ਜੱਗੂ ਭਗਵਾਨਪੁਰੀਆ ਗੈਂਗ ਦੁਆਰਾ ਰਚੀ ਗਈ ਇੱਕ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਆਪਣੀ ਮਾਂ ਦੇ ਹਾਲੀਆ ਕਤਲ ਦਾ ਬਦਲਾ ਲੈਣ ਲਈ ਆਪਣਾ ਨੈੱਟਵਰਕ ਐਕਟਿਵ ਕੀਤਾ ਸੀ। ਅੰਮ੍ਰਿਤਸਰ ਪੁਲਿਸ ਤੇ ਬਟਾਲਾ ਪੁਲਿਸ ਨੇ ਮਿਲ ਕੇ ਇਸ ਗੈਂਗ ਦੇ ਗੁਰਗਿਆਂ ਨੂੰ ਕਾਬੂ ਕੀਤਾ ਹੈ। ਇਸ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਨੇ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਇਹ ਦਾਅਵਾ ਕੀਤਾ ਗਿਆ ਹੈ।

26 ਜੂਨ, 2025 ਨੂੰ ਬਟਾਲਾ ‘ਚ ਹਮਲਾਵਰਾਂ ਨੇ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਰਿਸ਼ਤੇਦਾਰ ਕਰਨਵੀਰ ਸਿੰਘ ‘ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਇੱਕ ਕਾਰ ਵਿੱਚ ਬੈਠੇ ਸਨ। ਇਸ ਹਮਲੇ ਵਿੱਚ ਦੋਵਾਂ ਦੀ ਮੌਤ ਹੋ ਗਈ। ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਬਾਬੀਹਾ ਗੈਂਗ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਅਤੇ ਦੋਹਰੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਇਸ ਘਟਨਾ ਦੀ ਜ਼ਿੰਮੇਵਾਰੀ ਹਰਿਆਣਾ ਦੇ 2 ਬਦਨਾਮ ਗੈਂਗਸਟਰਾਂ ਪ੍ਰਭੂ ਦਾਸੂਵਾਲ ਤੇ ਕੌਸ਼ਲ ਚੌਧਰੀ ਨੇ ਲਈ ਸੀ। ਇਹ ਦੋਵੇਂ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ। ਕਥਿਤ ਬੰਬੀਹਾ ਗੈਂਗ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਗਈ ਪੋਸਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ‘ਕਰਨਵੀਰ ਗੈਂਗਸਟਰ ਜੱਗੂ ਦਾ ਸਾਰਾ ਕੰਮ ਸੰਭਾਲਦਾ ਸੀ।’ ਉਸ ਨੂੰ ਮਾਰ ਕੇ ਅਸੀਂ ਆਪਣੇ ਭਰਾ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਲਿਆ ਹੈ। ਭਵਿੱਖ ਵਿੱਚ ਜੇਕਰ ਸਾਡਾ ਕੋਈ ਭਰਾ ਮਰ ਜਾਂਦਾ ਹੈ, ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਸਾਡੇ ਵਿਰੁੱਧ ਬੋਲਣ ਵਾਲਿਆਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ।

ਜੱਗੂ ਦਾ ਰਿਸ਼ਤੇਦਾਰ ਸੀ ਕਰਨਵੀਰ

ਕਰਨਵੀਰ ਸਿੰਘ ਘੁਮਾਣ ਕਲਾਂ ਦੇ ਪਿੰਡ ਭੀਖੋਵਾਲ ਦਾ ਰਹਿਣ ਵਾਲਾ ਹੈ। ਕਿਹਾ ਜਾਂਦਾ ਹੈ ਕਿ ਉਹ ਜੱਗੂ ਦਾ ਰਿਸ਼ਤੇਦਾਰ ਸੀ। ਜੱਗੂ ਦੇ ਜੇਲ੍ਹ ਜਾਣ ਤੋਂ ਬਾਅਦ, ਕਰਨਵੀਰ ਗੈਂਗ ਦਾ ਇੱਕ ਸਰਗਰਮ ਮੈਂਬਰ ਬਣ ਗਿਆ ਸੀ। ਜੱਗੂ ਨੂੰ ਵੀ ਉਸ ‘ਤੇ ਬਹੁਤ ਭਰੋਸਾ ਸੀ। ਇਸੇ ਸਾਲ 26 ਮਈ 2025 ਨੂੰ ਬਟਾਲਾ ਦੇ ਪਿੰਡ ਘੁਮਾਣ ਵਿੱਚ ਗੁਰਪ੍ਰੀਤ ਸਿੰਘ ਗੋਰਾ ਉਰਫ਼ ਗੋਰਾ ਬਰਿਆਰ ਦਾ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਨੂੰ ਸ਼ੱਕ ਸੀ ਕਿ ਗੋਰਾ ਬਰਿਆਰ ਦਾ ਕਤਲ ਜੱਗੂ ਦੇ ਗੁੰਡਿਆਂ ਨੇ ਕਰਨਵੀਰ ਦੇ ਨਿਰਦੇਸ਼ਾਂ ‘ਤੇ ਕੀਤਾ ਸੀ।