ਅੰਮ੍ਰਿਤਸਰ ਵਿੱਚ ਅਦਾਲਤ ਨੇ ਬਲਾਤਕਾਰੀ ਨੂੰ 20 ਸਾਲ ਦੀ ਕੈਦ ਦੇ ਨਾਲ ਲਗਾਇਆ 40 ਹਜ਼ਾਰ ਦਾ ਜੁਰਮਾਨਾ

tv9-punjabi
Updated On: 

21 May 2025 07:52 AM

Amritsar News : ਅੰਮ੍ਰਿਤਸਰ ਦੀ ਫਾਸਟ ਟ੍ਰੈਕ ਸਪੈਸ਼ਲ ਕੋਰਟ ਨੇ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਟਾਈਲ ਮਿਸਤਰੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਉਮੇਸ਼ ਯਾਦਵ 'ਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤ੍ਰਿਪਤਜੋਤ ਕੌਰ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ।

ਅੰਮ੍ਰਿਤਸਰ ਵਿੱਚ ਅਦਾਲਤ ਨੇ ਬਲਾਤਕਾਰੀ ਨੂੰ 20 ਸਾਲ ਦੀ ਕੈਦ ਦੇ ਨਾਲ ਲਗਾਇਆ 40 ਹਜ਼ਾਰ ਦਾ ਜੁਰਮਾਨਾ

ਸੰਕੇਤਕ ਤਸਵੀਰ

Follow Us On

ਅੰਮ੍ਰਿਤਸਰ ਦੀ ਫਾਸਟ ਟ੍ਰੈਕ ਸਪੈਸ਼ਲ ਕੋਰਟ ਨੇ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਟਾਈਲ ਮਿਸਤਰੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਉਮੇਸ਼ ਯਾਦਵ ‘ਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤ੍ਰਿਪਤਜੋਤ ਕੌਰ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ।

ਇਹ ਮਾਮਲਾ ਸਦਰ ਥਾਣਾ ਖੇਤਰ ਦਾ ਹੈ। ਦੋਸ਼ੀ ਟਾਈਲਾਂ ਲਗਾਉਣ ਦਾ ਕੰਮ ਕਰਦਾ ਸੀ ਅਤੇ ਪੀੜਤ ਦੇ ਘਰ ਕੰਮ ਕਰਨ ਆਇਆ ਸੀ। ਉਸਨੇ ਉੱਥੇ ਕੁੜੀ ਨਾਲ ਬਲਾਤਕਾਰ ਕੀਤਾ। ਪੀੜਤਾ ਦੇ ਪਿਤਾ ਦੀ ਘਟਨਾ ਤੋਂ ਲਗਭਗ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਘਟਨਾ ਦੇ ਸਮੇਂ, ਕੁੜੀ ਦੀ ਮਾਂ ਦੂਜੇ ਕਮਰੇ ਵਿੱਚ ਸੀ ਅਤੇ ਕੁੜੀ ਘਰ ਦੇ ਦੂਜੇ ਪਾਸੇ ਖੇਡ ਰਹੀ ਸੀ।

ਜਦੋਂ ਕੁੜੀ ਬਾਥਰੂਮ ਵੱਲ ਗਈ ਤਾਂ ਦੋਸ਼ੀ ਨੇ ਉਸਨੂੰ ਇਕੱਲੀ ਵੇਖ ਕੇ ਇਹ ਅਪਰਾਧ ਕੀਤਾ। ਆਪਣੇ ਫੈਸਲੇ ਰਾਹੀਂ, ਅਦਾਲਤ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਜਿਹੇ ਅਪਰਾਧਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਹ ਸਜ਼ਾ ਭਵਿੱਖ ਵਿੱਚ ਅਜਿਹੇ ਅਪਰਾਧਾਂ ਨੂੰ ਰੋਕਣ ਅਤੇ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਬਣਾਈ ਰੱਖਣ ਲਈ ਦਿੱਤੀ ਗਈ ਹੈ।

ਅਦਾਲਤ ਦਾ ਸਪੱਸ਼ਟ ਸੰਦੇਸ਼

ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਸਜ਼ਾ ਭਵਿੱਖ ਵਿੱਚ ਅਜਿਹੇ ਅਪਰਾਧਾ ਨੂੰ ਰੋਕਣ ਅਤੇ ਜਿਹੜੇ ਅਪਰਾਧੀ ਅਜਿਹੀ ਘਟਨਾਂ ਨੂੰ ਅੰਜ਼ਾਮ ਦਿੰਦੇ ਹਨ ਉਹਨਾਂ ਦੇ ਵਿੱਚ ਡਰ ਬਣਾਈ ਰੱਖਣ ਲਈ ਦਿੱਤੀ ਗਈ ਹੈ।