ਫਾਜਿਲਕਾ ਨਿਊਜ: ਜਲਾਲਾਬਾਦ ਦੇ ਸਰਹੱਦੀ ਪਿੰਡ ਜੱਲਾ ਲੱਖੇਕੇ ਹਿਠਾੜ ਵਿਖੇ ਇਕ ਘਰ ਵਿਚ ਜੋਂ
ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਛਾਪਾ ਮਾਰਿਆ ਤਾਂ ਉੱਥੋਂ ਦਾ ਨਜਾਰਾ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਸਰਹੱਦੀ ਪਿੰਡ ਦੇ ਇਸ ਘਰ ਵਿੱਚ ਜ਼ਮੀਨ ਦੇ ਥੱਲੇ ਅੰਡਰਗਰਾਊਂਡ ਡਿੱਗੀਆਂ ਅਤੇ ਕੰਧਾਂ ਵਿਚ ਪੱਕੀ ਪਾਈਪਾਂ ਦੀ ਫਿਟਿੰਗ ਕਰਕੇ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਜਮੀਨ ਵਿੱਚ ਬਣੀ ਡਿੱਗੀ ਵਿੱਚ ਇਕ ਹਜ਼ਾਰ ਬੋਤਲ ਸ਼ਰਾਬ ਸਟੋਰ ਹੁੰਦੀ ਹੈ, ਜਿਸ ਨੂੰ ਕੱਢਣ ਲਈ ਟੁੱਲੂ ਪੰਪ ਦਾ ਇਸਤੇਮਾਲ ਕਰਨਾ ਪੈਂਦਾ ਹੈ।
ਪੁਲਿਸ ਅਤੇ ਐਕਸਾਈਜ ਵਿਭਾਗ ਟੀਮ ਨੇ ਜਦੋਂ ਇਹ ਸਭ ਵੇਖਿਆ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ। ਸ਼ਰਾਬ ਦਾ ਇਹ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਸੀ। ਇਨ੍ਹਾਂ ਹੀ
ਸ਼ਰਾਬ ਤਸਕਰਾਂ ਨੇ ਆਪਣੇ ਗਾਹਕਾਂ ਤੋਂ online payment ਲਈ ਘਰ ਵਿੱਚ ਲਗਾ ਰੱਖੇ QR scanner ਵੀ ਲਗਾ ਰੱਖਿਆ ਸੀ।
ਹਾਈਟੈਕ ਤਸਕਰੀ ਵੋਖ ਕੇ ਹੈਰਾਨ ਪੁਲਿਸ
ਇਹ ਹਾਈਟੈਕ ਤਸਕਰੀ ਪੁਲਿਸ ਦੀ ਵੀ ਸੋਚ ਤੋਂ ਵੀ ਪਰੇ ਸੀ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬ ਡਵੀਜ਼ਨ ਦੇ ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਪਹਿਲਾਂ ਤੋਂ ਹੀ 43 ਮਾਮਲੇ ਦਰਜ ਹਨ। ਹੁਣ ਇਨ੍ਹਾਂ ਦੀ
ਜਾਇਦਾਦ ਨੂੰ ਅਟੈਚ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ