ਫਾਜ਼ਿਲਕਾ ਨਿਊਜ। ਸਰਹੱਦੀ ਜ਼ਿਲ੍ਹੇ ਦੇ ਜਲਾਲਾਬਾਦ ਵਿਖੇ ਡੀਆਈਜੀ ਅਤੇ ਐਸਐਸਪੀ ਫਾਜ਼ਿਲਕਾ ਦੀ ਅਗਵਾਈ ਹੇਠ ਪੁਲਿਸ ਅਤੇ ਐਕਸਾਈਜ ਵਿਭਾਗ ਵੱਲੋਂ ਜੁਆਇੰਟ ਸਰਚ ਓਪੇਰਸ਼ਨ ਕੀਤਾ ਗਿਆ
ਜਲਾਲਾਬਾਦ (Jalalabad) ਦੇ ਨਸ਼ਿਆਂ ਲਈ ਬਦਨਾਮ ਪਿੰਡ ਮਾਹਲ ਅਤੇ ਟਿਵਾਣਾ ਵਿਖੇ 10,000 ਲੀਟਰ
ਲਾਹਣ ( Raw Liquor) ਅਤੇ ਡੇਢ ਸੌ ਲੀਟਰ ਸ਼ਰਾਬ ਜਬਤ ਕਰਕੇ ਇੱਕ ਸ਼ਰਾਬ ਤਸਕਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।
ਪਿੰਡ ਮਹਾਲਮ ਦੀ ਘੇਰਾਬੰਦੀ ਕਰਕੇ ਕੀਤੀ ਗਈ ਛਾਪੇਮਾਰੀ
ਪੁਲਿਸ ਮੁਤਾਬਕ, ਲੰਬੇ ਸਮੇਂ ਤੋਂ ਪਿੰਡ ਮਹਾਲਮ ਅਤੇ ਟਿਵਾਣਾ ਤੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਇਹਨਾਂ ਪਿੰਡਾਂ ਦੇ ਵਿੱਚ ਸ਼ਰਾਬ ਅਤੇ ਨਸ਼ਾ ਤਸਕਰੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਜਿਸ ਤੋਂ ਬਾਅਦ ਡੀਆਈਜੀ ਇੰਦਰਬੀਰ ਸਿੰਘ ਅਤੇ ਫਾਜ਼ਿਲਕਾ ਦੇ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਐਸਪੀ ਫਾਜਿਲਕਾ ਡੀਐਸਪੀ ਜਲਾਲਾਬਾਦ ਡੀਐਸਪੀ ਇਨਵੈਸਟੀਗੇਸ਼ਨ ਸਮੇਤ 5 ਥਾਣਿਆਂ ਦੇ ਐੱਸਐੱਚਓ ਐਕਸਾਈਜ ਵਿਭਾਗ ਦੇ ਕਰਮਚਾਰੀ ਸਮੇਤ 200 ਦੇ ਕਰੀਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਦੇ ਵੱਲੋਂ ਪਿੰਡ ਮਹਾਲਮ ਦੀ ਘੇਰਾਬੰਦੀ ਕਰਕੇ
ਛਾਪੇਮਾਰੀ ਕੀਤੀ ਗਈ।
ਘਰਾਂ ਦੇ ਹੇਠਾਂ ਬਣਾਈਆਂਂ ਸਨ ਅੰਡਰ ਗਰਾਊਂਡ ਡਿੱਗੀਆਂ
ਛਾਪੇਮਾਰੀ ਦੌਰਾਨ ਪੁਲਿਸ ਵੀ ਹੈਰਾਨ ਰਹਿ ਗਈ। ਵੱਡੀ ਤਾਦਾਦ ਦੇ ਵਿੱਚ
ਸ਼ਰਾਬ ਤਸਕਰਾਂ ਦੇ ਵੱਲੋਂ ਆਪਣੇ ਘਰਾਂ ਦੇ ਹੇਠਾਂ ਬਣਾਇਆ ਅੰਡਰ ਗਰਾਊਂਡ ਡਿੱਗੀਆਂ ਵਿੱਚੋਂ ਵੱਡੀ ਮਾਤਰਾ ਵਿੱਚ ਕੱਚੀ ਲਾਹਨ ਬਰਾਮਦ ਹੋਈ ਅਤੇ ਮਾਹਲ ਪਿੰਡ ਦੇ ਹੀ ਪੀਰ ਬਾਬਾ ਦੀ ਸਮਾਧ ਦੇ ਲਾਗਿਓਂ 110 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਹੋਈ। ਇਸ ਮੌਕੇ ਪੁਲਿਸ ਨੇ ਵੱਲੋਂ ਇੱਕ ਸ਼ਰਾਬ ਤਸਕਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਜਿਸ ਦੇ ਘਰ ਵਿੱਚੋਂ ਪੁਲਿਸ ਨੂੰ ਅੰਡਰ ਗਰਾਊਂਡ ਡਿੱਗੀ ਦੀ ਬਰਾਮਦ ਹੋਈ ।
ਦੋਵਾਂ ਪਿੰਡਾਂ ਤੇ ਲਗਾਤਾਰ ਰਹੇਗੀ ਪੁਲਿਸ ਦੀ ਨਜਰ
ਇਹ ਰੇਡ ਤਕਰੀਬਨ 5 ਤੋਂ 6 ਘੰਟੇ ਚੱਲੀ ਜਿਸ ਦੀ ਅਗਵਾਈ ਜਲਾਲਾਬਾਦ ਦੇ ਡੀਐੱਸਪੀ ਅਤੁਲ ਸੋਨੀ ਦੇ ਵੱਲੋਂ ਕੀਤੀ ਗਈ । ਇਸ ਦੌਰਾਨ ਪੁਲਿਸ ਦੇ ਹੱਥ 10 ਹਜ਼ਾਰ ਲੀਟਰ ਦੇ ਕਰੀਬ ਲਾਹਣ ਲੱਗੀ ਇਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੁਲਸ ਦੇ ਹੱਥ ਦੇਣ ਬੋਤਲਾਂ ਦੇ ਕਰੀਬ ਦੇਸੀ ਸ਼ਰਾਬ ਵੀ ਮਿਲੀ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਇਲਾਕਿਆਂ ਦੇ ਵਿਚ ਲਗਾਤਾਰ ਛਾਪੇਮਾਰੀ ਜਾਰੀ ਰਖਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ