ਹੁਸ਼ਿਆਰਪੁਰ ‘ਚ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, ਹਾਦਸੇ ‘ਚ ਔਰਤ ‘ਤੇ 6 ਸਾਲਾ ਬੱਚੀ ਦੀ ਮੌਤ

Updated On: 

26 Mar 2024 11:08 AM

ਪੁਲਿਸ ਨੇ ਦੱਸਿਆ ਹੈ ਕਿ ਇਹ ਪਰਿਵਾਰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਜਦੋਂ ਕੀ ਦੂਜੇ ਪਾਸਿਓਂ ਕੋਈ ਹੋਰ ਮੋਸਟਸਾਈਕਲ ਆ ਰਿਹਾ ਸੀ। ਇਸ ਦੌਰਾਨ ਦੋਨਾਂ ਵਿਚਾਲੇ ਟੱਕਰ ਹੋ ਗਈ। ਇਸ ਤੋਂ ਬਾਅਦ ਮਗਰੋਂ ਆ ਰਹੇ ਟੱਰਕ ਨੇ ਮੋਟਰਸਾਈਕਲ ਸਵਾਲ ਦੀ ਪਤਨੀ ਅਤੇ ਬੇਟੀ ਦਰੜ ਦਿੱਤਾ।

ਹੁਸ਼ਿਆਰਪੁਰ ਚ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, ਹਾਦਸੇ ਚ ਔਰਤ ਤੇ 6 ਸਾਲਾ ਬੱਚੀ ਦੀ ਮੌਤ

ਹੁਸ਼ਿਆਰਪੁਰ 'ਚ ਤੇਜ਼ ਰਫ਼ਤਾਰ ਟਰੱਕ ਦਾ ਕਹਿਰ

Follow Us On

Hoshiarpur Road Accident: ਹੁਸ਼ਿਆਰਪੁਰ ਦੇ ਮੁਕੇਰੀਆ ਵਿੱਚ ਟਿਪਰਾ ਦੇ ਨਾਲ ਹੋ ਰਹੇ ਹਾਦਸਿਆ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀ ਲੈ ਰਿਹਾ ਹੈ। ਅੱਜ ਫੇਰ ਮੁਕੇਰੀਆ-ਤਲਵਾੜਾ ਮਾਰਗ ਤੇ ਹੋਲਾ ਮਹੱਲਾ ਤੋ ਮੱਥਾ ਟੇਕ ਕੇ ਵਾਪਿਸ ਆ ਰਹੇ ਮੋਟਰਸਾਇਕਲ ਤੇ ਸਵਾਰ ਪਰਿਵਾਰ ਨੂੰ ਤੇਜ਼ ਰਫਤਾਰ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਜਿਸ ਵਿੱਚ ਮੌਟਰਸਾਇਕਲ ਸਵਾਰ ਪਤਨੀ ਸਮੇਤ 6 ਸਾਲਾ ਬੱਚੀ ਦੀ ਟਰੱਕ ਹੇਠਾ ਆਉਣ ਕਾਰਨ ਮੌਤ ਹੋ ਗਈ ਹੈ। ਮੋਟਰਸਾਇਕਲ ਚਾਲਕ ਵਿਅਕਤੀ ਨੂੰ ਵੀ ਸੱਟਾਂ ਆਈਆਂ ਹਨ ਅਤੇ ਉਸ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ।

ਮੋਟਰਸਾਇਕਲ ਸਵਾਰ ਪਰਿਵਾਰ ਗੁਰਦਾਸਪੁਰ ਦੇ ਪਿੰਡ ਬੋਟਰ ਜੱਟਾਂ ਦਾ ਰਹਿਣ ਵਾਲਾ ਹੈ। ਮ੍ਰਿਤਕ ਮਹਿਲਾ ਦੇ ਪਤੀ ਨੇ ਦੱਸਿਆ ਕੀ ਉਹ ਸੜਕ ਕਿਨਾਰੇ ਖੜਾ ਹੋਣ ਲੱਗਾ ਸੀ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਉਸ ਦੀ ਪਤਨੀ ਤੇ ਉਸਦੀ 6 ਸਾਲਾ ਬੱਚੀ ਨੂੰ ਟਰੱਕ ਨੇ ਦਰੜ ਦਿੱਤਾ ਅਤੇ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਹਾਦਸੇ ਦੇ ਕਾਰਨਾ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਹੈ ਕਿ ਇਹ ਪਰਿਵਾਰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਜਦੋਂ ਕੀ ਦੂਜੇ ਪਾਸਿਓਂ ਕੋਈ ਹੋਰ ਮੋਸਟਸਾਈਕਲ ਆ ਰਿਹਾ ਸੀ। ਇਸ ਦੌਰਾਨ ਦੋਨਾਂ ਵਿਚਾਲੇ ਟੱਕਰ ਹੋ ਗਈ। ਇਸ ਤੋਂ ਬਾਅਦ ਮਗਰੋਂ ਆ ਰਹੇ ਟੱਰਕ ਨੇ ਮੋਟਰਸਾਈਕਲ ਸਵਾਲ ਦੀ ਪਤਨੀ ਅਤੇ ਬੇਟੀ ਦਰੜ ਦਿੱਤਾ। ਇਸ ਦੌਰਾਨ ਉਨ੍ਹਾਂ ਦੋਨਾਂ ਦੀ ਮੌਤ ਹੋਈ ਗਈ। ਨਾਲ ਹੀ ਪੁਲਿਸ ਉਸ ਟਰੱਕ ਚਾਲਕ ਦੀ ਭਾਲ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।