Amritsar Airport ‘ਤੇ ਡਿਟੇਨ ਕੀਤਾ ਗਿਆ ਭਗੌੜਾ ਅਪਰਾਧੀ ਗੁਰੂ ਔਜਲਾ

Updated On: 

10 Mar 2023 12:37 PM

Amritsar Airport ਤੇ ਡਿਟੇਨ ਕੀਤਾ ਗਿਆ ਭਗੌੜਾ ਅਪਰਾਧੀ ਗੁਰੂ ਔਜਲਾ

Amritsar Airport 'ਤੇ ਡਿਟੇਨ ਕੀਤਾ ਗਿਆ ਭਗੌੜਾ ਅਪਰਾਧੀ ਗੁਰੂ ਔਜਲਾ।

Follow Us On

ਅਮ੍ਰਿਤਸਰ ਨਿਊਜ: ਹਥਿਆਰਾਂ ਦੀ ਨੁਮਾਇਸ਼ ਕਰਨ ਕਾਰਨ ਪੁਲਿਸ ਦੇ ਨਿਸ਼ਾਨੇ ‘ਤੇ ਆਏ ਖਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ (Amritpal Singh) ਦੇ ਸਾਥੀ ਭਗੌੜਾ ਗੁਰਿੰਦਰ ਪਾਲ ਸਿੰਘ ਉਰਫ ਗੁਰੂ ਔਜਲਾ ਨੂੰ ਅਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਡਿਟੇਨ ਕਰ ਲਿਆ ਗਿਆ।

ਗੁਰੂ ਔਜਲਾ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਹ ਲੰਡਨ ਭੱਜਣ ਦੀ ਫਿਰਾਕ ਵਿੱਚ ਸੀ। ਗੁਰੂ ਔਜਲਾ ਖਿਲਾਫ ਜਲੰਧਰ ਚ 20 ਫਰਵਰੀ ਨੂੰ ਐਫਆਈਆਰ ਦਰਜ ਹੋਈ ਸੀ। ਪਰ ਉਹ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਸੀ। ਬਾਅਦ ਵਿੱਚ ਪੁਲਿਸ ਨੇ ਉਸ ਖਿਲਾਫ (ਲੁੱਕਆਉਟ ਨੋਟਿਸ) ਐਲਓਸੀ ਜਾਰੀ ਕਰ ਦਿੱਤੀ ਸੀ। ਐਲਓਸੀ ਜਾਰੀ ਹੋਣ ਕਰਕੇ ਹੀ ਉਸਨੂੰ ਏਅਰਪੋਰਟ ਤੇ ਰੋਕਿਆ ਗਿਆ ਸੀ। ਜਾਣਕਾਰੀ ਮੁਤਾਬਕ, ਗੁਰੂ ਔਜਲਾ ਏਅਰ ਇੰਡੀਆਂ ਦੀ ਉਡਾਣ ਰਾਹੀਂ ਲੰਡਣ ਜਾਣ ਲਈ ਏਅਰਪੋਰਟ ਤੇ ਪਹੁੰਚਿਆ ਸੀ।

ਗੁਰੂ ਔਜਲਾ ਨੂੰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ। ਉਸ ਉੱਤੇ ਅਮ੍ਰਿਤਪਾਲ ਦੇ ਸੋਸ਼ਲ ਮੀਡੀਆ ਅਕਾਂਉਂਟਸ ਹੈਂਡਲ ਕਰਨ ਦਾ ਵੀ ਦੋਸ਼ ਹੈ। ਪੁਲਿਸ ਹੁਣ ਉਸ ਕੋਲੋਂ ਪੁੱਛਗਿੱਛ ਕਰਕੇ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਜੁੱਟ ਗਈ ਹੈ।

ਜਥੇਬੰਦੀ ਦੇ ਕਾਰਕੁੰਨਾਂ ਖਿਲਾਫ ਪਹਿਲਾਂ ਵੀ ਦਰਜ ਹਨ ਕੇਸ

ਦੱਸ ਦਈਏ ਕਿ ਪਹਿਲਾਂ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਕੇਸ ਦਰਜ ਹਨ। ਜਥੇਬੰਦੀ ਦੇ ਕਾਰਕੁੰਨਾਂ ਨੇ ਇਕ ਧਾਰਿਮਕ ਸਮਾਗਮ ਵਿਚ ਆਏ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਸੀ ਜਿਸ ਤੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਵਾਸੀ ਜੱਲੂਪੁਰ ਖੇੜਾ ਸਣੇ ਬਿਕਰਮਜੀਤ ਸਿੰਘ, ਪੰਪਲਪ੍ਰੀਤ ਸਿੰਘ, ਕੁਲਵੰਤ ਸਿੰਘ ਰਾਉਂਕੇ, ਗੁਰਪ੍ਰੀਤ ਸਿੰਘ, ਫੌਜੀ ਰੋਡੇ ਵਾਲਾ ਤੋਂ ਇਲਾਵਾ 20 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ