ਗੁਰਦਾਸਪੁਰ 'ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤ | gurdaspur shri guru hargobindpur firing case four people died many injured know full detail in punjabi Punjabi news - TV9 Punjabi

ਗੁਰਦਾਸਪੁਰ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤ

Updated On: 

08 Jul 2024 12:41 PM

Gurdaspur Firing: ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾਂ ਅਤੇ ਤਰਸੇਮ ਸਿੰਘ ਸੈਕਟਰੀ ਦੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਬੀਤੇ ਦਿਨ ਸ਼ਾਮ 7:30 ਵਜੇ ਦੇ ਕਰੀਬ ਲਾਈਟਾਂ ਵਾਲੇ ਚੌਂਕ ਦੇ ਕਰੀਬ ਦੋ ਧਿਰਾਂ ਵਿੱਚ ਗੋਲੀ ਚੱਲ ਗਈ। ਇਸ ਵਿੱਚ ਤਕਰੀਬਨ 8 ਤੋਂ 10 ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਗੁਰਦਾਸਪੁਰ ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤ

ਗੁਰਦਾਸਪੁਰ 'ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ

Follow Us On

Gurdaspur Firing: ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲੇ ਚੌਂਕ ਦੇ ਨਜ਼ਦੀਕ 2 ਧਿਰਾਂ ‘ਚ ਗੋਲੀਆਂ ਚੱਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਜਿਸ ਵਿੱਚ 4 ਲੋਕਾਂ ਦੀ ਮੌਤ ਦੀ ਖ਼ਬਰ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾਂ ਅਤੇ ਤਰਸੇਮ ਸਿੰਘ ਸੈਕਟਰੀ ਵਿਚਾਲੇ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸ ਦੇ ਚੱਲਦੇ ਬੀਤੇ ਦਿਨ ਸ਼ਾਮ ਦੇ 7:30 ਵਜੇ ਦੇ ਕਰੀਬ ਲਾਈਟਾਂ ਵਾਲੇ ਚੌਂਕ ਦੇ ਕਰੀਬ 2 ਧਿਰਾਂ ‘ਚ ਗੋਲੀ ਚੱਲ ਗਈ ਸੀ। ਇਸ ‘ਚ ਤਕਰੀਬਨ 8 ਤੋਂ 10 ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ। ਇਸ ਹਮਲੇ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਹਮਲੇ ‘ਚ ਦੋਨਾਂ ਧਿਰਾਂ ਦੇ ਚਾਰ ਦੀ ਮੌਤ

ਮ੍ਰਿਤਕਾਂ ਵਿੱਚ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ, ਬਲਰਾਜ ਸਿੰਘ ਪੁੱਤਰ ਰਵੇਲ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਨਿਰੰਜਨ ਸਿੰਘ ਪਿੰਡ ਵਿਠਵਾਂ ਦੇ ਰਹਿਣ ਵਾਲੇ ਸਨ। ਨਿਰਮਲ ਸਿੰਘ ਪੁੱਤਰ ਦੀਵਾਨ ਸਿੰਘ ਦੀ ਪਛਾਣ ਪਿੰਡ ਮੂੜ ਦੇ ਵਸਨੀਕ ਵਜੋਂ ਹੋਈ ਹੈ। ਇਨ੍ਹਾਂ 4 ਵਿਅਕਤੀਆਂ ਦੀ ਹੁਣ ਤੱਕ ਮੌਤ ਦੀ ਸੂਚਨਾ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਕੁਲਬੀਰ ਸਿੰਘ ਪੁੱਤਰ ਤਰਸੇਮ ਸਿੰਘ, ਕੁਲਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ, ਨਿਸ਼ਾਨ ਸਿੰਘ ਪੁੱਤਰ ਦਵਿੰਦਰ ਸਿੰਘ, ਨਵਿੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ, ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ, ਸੁਰਿੰਦਰ ਸਿੰਘ ਪੁੱਤਰ ਧੂਮਾ ਸਿੰਘ ਅਜੇ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ: ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ, ਪਿਛਲੇ ਹਫ਼ਤੇ ਆਮ ਨਾਲੋਂ ਵੱਧ ਪਿਆ ਮੀਂਹ

ਪੁਲਿਸ ਕਰ ਰਹੀ ਹੈ ਮਾਮਲੇ ਜਾਂਚ

ਇਸ ਮੌਕੇ ‘ਤੇ ਡੀਐਸਪੀ ਰਜੇਸ਼ ਕੱਕੜ ਅਤੇ ਐਸਐਚਓ ਸਤਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮੌਕੇ ‘ਤੇ ਤਫਤੀਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ‘ਤੇ ਰਜੇਸ਼ ਕੱਕੜ ਡੀਐਸਪੀ ਅਤੇ ਐਸਐਚ ਓ ਸਤਪਾਲ ਸਿੰਘ ਜਾਣਕਾਰੀ ਦਿੱਤੀ ਹੈ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਇਸ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਕੇ ਜੋ ਵੀ ਵਿਅਕਤੀ ਉਸ ਵਿੱਚ ਦੋਸ਼ੀ ਪਾਇਆ ਜਾਏਗਾ। ਉਹਨਾਂ ਦੀਆਂ ਤੁਰੰਤ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ। ਇਸ ਦੌਰਾਨ ਪੁਲਿਸ ਨੂੰ 11 ਜਿੰਦਾ ਰਾਊਂਡ ਬਾਰਾ ਬੋਰ ਦੇ ਅਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਹੋਏ।

Exit mobile version