ਗੁਰਦਾਸਪੁਰ ‘ਚ ਵੱਡਾ ਐਨਕਾਊਂਟਰ, ਦੋ ਬਦਮਾਸ਼ ਜ਼ਖ਼ਮੀ, ਗ੍ਰਨੇਡ-ਪਿਸਤੌਲ ਬਰਾਮਦ

Updated On: 

01 Dec 2025 16:49 PM IST

Gurdaspur Encounter: ਗ੍ਰਿਫ਼ਤਾਰ ਕੀਤੇ ਗਏ ਅਪਰਾਧੀਆਂ ਤੋਂ ਦੋ ਪਿਸਤੌਲ ਤੇ ਗ੍ਰਨੇਡ ਬਰਾਮਦ ਕੀਤੇ ਗਏ ਹਨ। ਮੌਕੇ 'ਤੇ ਪਹੁੰਚੇ ਐਸਪੀ ਯੁਗਰਾਜ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਅਪਰਾਧੀਆਂ ਦੀ ਪਛਾਣ ਨਵੀਨ ਤੇ ਕੁਸ਼ ਵਜੋਂ ਹੋਈ ਹੈ। ਫੋਰੈਂਸਿਕ ਟੀਮ ਤੇ ਬੰਬ ਡਿਸਪੋਜ਼ਲ ਸਕੁਐਡ ਵੀ ਮੌਕੇ 'ਤੇ ਪਹੁੰਚ ਗਏ ਹਨ। ਇੱਕ ਕਾਲੇ ਬੈਗ 'ਚੋਂ ਗ੍ਰਨੇਡ ਬਰਾਮਦ ਕੀਤੇ ਗਏ ਹਨ।

ਗੁਰਦਾਸਪੁਰ ਚ ਵੱਡਾ ਐਨਕਾਊਂਟਰ, ਦੋ ਬਦਮਾਸ਼ ਜ਼ਖ਼ਮੀ, ਗ੍ਰਨੇਡ-ਪਿਸਤੌਲ ਬਰਾਮਦ
Follow Us On

ਗੁਰਦਾਸਪੁਰ ਪੁਰਾਣਾ ਸ਼ਾਲਾ ਪਿੰਡ ਦੇ ਦਾਓਵਾਲ ਮੋੜ ‘ਤੇ ਸਵੇਰੇ ਤੜਕੇ ਪੁਲਿਸ ਤੇ ਦੋ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਦੋਵੇਂ ਬਦਮਾਸ਼ ਐਨਕਾਊਂਟਰ ‘ਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਬਦਮਾਸ਼ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ ‘ਤੇ ਹੋਏ ਗ੍ਰਨੇਡ ਹਮਲੇ ‘ਚ ਵੀ ਸ਼ਾਮਲ ਸਨ।

ਗ੍ਰਿਫ਼ਤਾਰ ਕੀਤੇ ਗਏ ਅਪਰਾਧੀਆਂ ਤੋਂ ਦੋ ਪਿਸਤੌਲ ਤੇ ਗ੍ਰਨੇਡ ਬਰਾਮਦ ਕੀਤੇ ਗਏ ਹਨ। ਮੌਕੇ ‘ਤੇ ਪਹੁੰਚੇ ਐਸਪੀ ਯੁਗਰਾਜ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਅਪਰਾਧੀਆਂ ਦੀ ਪਛਾਣ ਨਵੀਨ ਤੇ ਕੁਸ਼ ਵਜੋਂ ਹੋਈ ਹੈ। ਫੋਰੈਂਸਿਕ ਟੀਮ ਤੇ ਬੰਬ ਡਿਸਪੋਜ਼ਲ ਸਕੁਐਡ ਵੀ ਮੌਕੇ ‘ਤੇ ਪਹੁੰਚ ਗਏ ਹਨ। ਇੱਕ ਕਾਲੇ ਬੈਗ ‘ਚੋਂ ਗ੍ਰਨੇਡ ਬਰਾਮਦ ਕੀਤੇ ਗਏ ਹਨ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਯੁਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਦੋ ਬਦਮਾਨ ਕਿਸੇ ਅਪਰਾਧ ਨੂੰ ਅੰਜ਼ਾਮ ਦੇਣ ਲਈ ਦਓਵਾਲ ਪਿੰਡ ਵੱਲ ਜਾ ਰਹੇ ਹਨ। ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਸਕੂਟੀ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕੀਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ‘ਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ। ਗ੍ਰਿਫ਼ਤਾਰ ਕੀਤੇ ਗਏ ਅਪਰਾਧੀਆਂ ਤੋਂ ਦੋ ਪਿਸਤੌਲ ਤੇ ਗ੍ਰਨੇਡ ਵੀ ਬਰਾਮਦ ਕੀਤੇ ਗਏ।