Negligence: ਜਲੰਧਰ ਦੇ ਸਬ ਡਵੀਜ਼ਨ ਡਾਕਘਰ ਦੀ ਵੱਡੀ ਲਾਪਰਵਾਹੀ, ਬਿਨਾਂ ਦੱਸੇ ਬੰਦ ਕੀਤਾ PPF ਖਾਤਾ, 20 ਲੱਖ ਕਢਵਾਉਣ ਦੀ ਸਾਜਿਸ਼

Published: 

15 Apr 2023 20:33 PM

ਪੀੜਤ ਪੁਨੀਤ ਗੁਪਤਾ ਨੇ ਦੱਸਿਆ ਕਿ ਉਸਦੇ ਭਰਾ ਨੇ ਸਾਜਿਸ਼ ਦੇ ਤਹਿਤ 20 ਲੱਖ ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ। ਉੱਧਰ ਪੁਲਿਸ ਕੋਲ ਇਹ ਮਾਮਲਾ ਪਹੁੰਚ ਗਿਆ ਹੈ। ਜਾਂਚ ਅਧਿਕਾਰੀ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਪਰ ਫਿਲਹਾਲ ਉਸਦੇ ਪੈਸੇ ਡਾਕਘਰ ਵਿੱਚ ਸੁਰੱਖਿਆ ਹਨ। ਪੀੜਤ ਪੁਨੀਤ ਗੁਪਤਾ ਨੇ ਕਿਹਾ ਕਿ ਉਸਨੂੰ ਆਪਣੇ ਹੀ ਪੈਸੇ ਲੈਣ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ।

Negligence: ਜਲੰਧਰ ਦੇ ਸਬ ਡਵੀਜ਼ਨ ਡਾਕਘਰ ਦੀ ਵੱਡੀ ਲਾਪਰਵਾਹੀ, ਬਿਨਾਂ ਦੱਸੇ ਬੰਦ ਕੀਤਾ PPF ਖਾਤਾ, 20 ਲੱਖ ਕਢਵਾਉਣ ਦੀ ਸਾਜਿਸ਼

(ਸੰਕੇਤਕ ਤਸਵੀਰ)

Follow Us On

ਜਲੰਧਰ। ਸਬ-ਡਵੀਜ਼ਨ ਡਾਕਘਰ ‘ਚ ਬਿਨਾਂ ਦੱਸੇ ਵਿਅਕਤੀ ਦਾ ਖਾਤਾ ਬੰਦ ਕਰਕੇ 20 ਲੱਖ ਰੁਪਏ ਡਾਕਖਾਨੇ ਦੀ ਸ਼ਾਖਾ ‘ਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪੁਨੀਤ ਗੁਪਤਾ ਨੂੰ ਜਦੋਂ ਉਸ ਦੇ ਫ਼ੋਨ ‘ਤੇ ਸੁਨੇਹਾ ਮਿਲਿਆ ਕਿ ਉਸ ਦਾ ਖਾਤਾ ਬੰਦ ਹੋ ਗਿਆ ਹੈ ਅਤੇ 20 ਰੁਪਏ ਕਢਵਾ ਲਏ ਗਏ ਹਨ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਵਿਸਾਖੀ ਦੀ ਛੁੱਟੀ ਹੋਣ ਕਾਰਨ ਜਦੋਂ ਉਹ ਸ਼ਨੀਵਾਰ ਜਲੰਧਰ (Jalandhar) ਦੇ ਸਬ ਡਵੀਜ਼ਨ ਡਾਕਖਾਨਾ ਮਾਡਲ ਟਾਊਨ ਬਰਾਂਚ ਵਿਖੇ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ।

ਕਿਉਂਕਿ ਉਸ ਦਾ ਪੀਪੀਐਫ ਖਾਤਾ ਨੰਬਰ ਬੰਦ ਕਰਕੇ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ ਸਨ। ਪੁਨੀਤ ਗੁਪਤਾ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਵਿਨੀਤ ਗੁਪਤਾ ਨੇ ਉਸ ਦੇ ਦਸਤਖ਼ਤ ਅਤੇ ਦਸਤਾਵੇਜ਼ ਜਾਅਲੀ ਕਰਕੇ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾਉਣ ਦੀ ਸਾਜ਼ਿਸ਼ ਰਚੀ।

15 ਸਾਲ ਤੋਂ ਚੱਲ ਰਿਹਾ ਮੇਰਾ ਖਾਤਾ-ਪੁਨੀਤ ਗੁਪਤਾ

ਪੀੜਤ ਪੁਨੀਤ ਗੁਪਤਾ ਨੇ ਦੱਸਿਆ ਕਿ 15 ਸਾਲਾਂ ਤੋਂ ਉਸ ਦਾ ਖਾਤਾ ਸਬ-ਡਵੀਜ਼ਨ ਡਾਕਘਰ ਮਾਡਲ ਟਾਊਨ ਜਲੰਧਰ ਵਿਖੇ ਚੱਲਦਾ ਸੀ। ਉਸ ਨੇ ਦੱਸਿਆ ਕਿ 2 ਦਿਨ ਪਹਿਲਾਂ ਜਦੋਂ ਉਸ ਨੂੰ ਫੋਨ ‘ਤੇ ਸੁਨੇਹਾ ਆਇਆ ਕਿ ਉਸ ਦੇ ਖਾਤੇ ‘ਚੋਂ 20 ਲੱਖ ਰੁਪਏ ਕਢਵਾ ਲਏ ਗਏ ਹਨ ਅਤੇ ਉਸ ਦਾ ਖਾਤਾ ਬੰਦ ਹੋ ਗਿਆ ਹੈ ਤਾਂ ਉਹ ਹੈਰਾਨ ਰਹਿ ਗਿਆ। ਪੀੜਤ ਵਿਅਕਤੀ ਨੇ ਕਿਹਾ ਕਿਹਾ ਕਿ ਸ਼ਨੀਵਾਰ ਜਦੋਂ ਉਹ ਡਾਕਘਰ ਗਿਆ ਤਾਂ ਉਸਨੂੰ ਖਾਤਾ ਬੰਦ ਹੋਣ ਦੀ ਜਾਣਕਾਰੀ ਮਿਲੀ। ਉਸਨੇ ਇਲਜ਼ਾਮ ਲਗਾਇਆ ਕਿ ਸਾਜਿਸ਼ ਦੇ ਤਹਿਤ ਉਸਦੇ 20 ਲੱਖ ਰੁਪਏ ਹੜਪਨ ਦੀ ਕੋਸ਼ਿਸ਼ ਕੀਤੀ।

‘ਡਾਕਘਰ ਦੇ ਸਟਾਫ ਨੇ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ’

ਪੀੜਤ ਵਿਅਕਤੀ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਡਾਕਖਾਨਾ ਅਧਿਕਾਰੀ ਅਤੇ ਸਟਾਫ਼ ਮੈਂਬਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਖਾਤਾ ਬੰਦ ਕਰਨ ਦੇ ਫਾਰਮ ‘ਤੇ ਤੁਹਾਡੇ ਦਸਤਖ਼ਤ ਹਨ | ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਭਰਾ ਵਿਨੀਤ ਗੁਪਤਾ ਨੇ ਜਾਅਲੀ ਦਸਤਖਤ ਅਤੇ ਦਸਤਾਵੇਜ਼ ਦੇ ਕੇ ਉਸ ਤੋਂ 20 ਲੱਖ ਰੁਪਏ ਹੜੱਪਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਕਿਹਾ ਕਿ ਇਸ ਸਾਰੀ ਸਾਜ਼ਿਸ਼ ਵਿਚ ਸਬ-ਡਵੀਜ਼ਨ ਡਾਕਘਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਲ ਹਨ।

ਜਾਂਚ ਅਧਿਕਾਰੀ ਨੇ ਆਖੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ

ਇਸ ਸਬੰਧੀ ਉਸ ਨੇ ਆਪਣੇ ਭਰਾ ਅਤੇ ਸਬ-ਡਵੀਜ਼ਨ ਡਾਕਖਾਨੇ ਦੇ ਅਧਿਕਾਰੀ ਤੇ ਸਟਾਫ਼ ਮੈਂਬਰ ਖ਼ਿਲਾਫ਼ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ। ਉੱਧਰ ਪੁਲਿਸ (Police) ਅਧਿਕਾਰੀ ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਪੁਨੀਤ ਗੁਪਤਾ ਜਦੋਂ ਮੀਡੀਆ (Media) ਕੋਲ ਪਹੁੰਚਿਆ ਤਾਂ ਉਸਨੇ ਦੱਸਿਆ ਕਿ ਉਸਦੇ ਅਕਾਉਂਟ ਚੋਂ 20 ਲੱਖ ਰੁਪਏ ਨਿਕਲ ਗਿਆ ਤੇ ਉਸਦਾ ਅਕਾਉਂਟ ਬੰਦ ਹੋ ਗਿਆ। ਜਿਸਦਾ ਮੈਸੇਜ ਉਸਨੂੰ ਫੋਨ ਤੇ ਆਇਆ। ਫਿਲਹਾਲ ਪੁਨੀਤ ਗੁਪਤਾ ਦੇ ਪੈਸੇ ਪੋਸਟ ਆਫਿਸ ਵਿੱਚ ਸੁਰੱਖਿਅਤ ਹਨ। ਪੁਨੀਤ ਗੁਪਤਾ ਨੇ ਦੱਸਿਆ ਕਿ ਉਸਨੂੰ ਆਪਣੇ ਪੈਸੇ ਲੈਣ ਦੀ ਪਰੇਸ਼ਾਨ ਹੋਣਾ ਪੈ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ