ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੋਨੂੰ ਮੋਟਾ ਦੀ ਗੋਲੀ ਮਾਰ ਕੇ ਹੱਤਿਆ, ਬਦਮਾਸ਼ਾਂ ਨੇ ਤੰਗ ਗਲੀ ‘ਚ ਦਿੱਤਾ ਵਾਰਦਾਤ ਨੂੰ ਅੰਜ਼ਾਮ

ਅੰਮ੍ਰਿਤਸਰ ਵਿੱਚ, ਗੈਂਗਸਟਰ ਰਵਨੀਤ ਸਿੰਘ ਸੋਨੂੰ ਮੋਟੇ ਨੂੰ ਹਰਿਮੰਦਰ ਸਾਹਿਬ ਨੇੜੇ ਇੱਕ ਬਾਜ਼ਾਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਗੋਲੀਬਾਰੀ ਵਿੱਚ ਰਵਨੀਤ ਸਿੰਘ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਸੋਨੂੰ ਮੋਟਾ ਦੀ ਗੋਲੀ ਮਾਰ ਕੇ ਹੱਤਿਆ, ਬਦਮਾਸ਼ਾਂ ਨੇ ਤੰਗ ਗਲੀ ‘ਚ ਦਿੱਤਾ ਵਾਰਦਾਤ ਨੂੰ ਅੰਜ਼ਾਮ
Follow Us
tv9-punjabi
| Updated On: 30 Apr 2025 08:56 AM

ਮੰਗਲਵਾਰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਾਜ਼ਾਰ ਕਾਠਿਆਂ ਵਿੱਚ ਗੈਂਗਸਟਰ ਰਵਨੀਤ ਸਿੰਘ ਉਰਫ਼ ਸੋਨੂੰ ਮੋਟਾ ਦੀ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀ ਸੋਨੂੰ ਨੂੰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਆਰੋਪੀ ਦੀ ਹੋਈ ਪਛਾਣ

ਪੁਲਿਸ ਨੇ ਇੱਕ ਆਰੋਪੀ ਦੀ ਪਛਾਣ ਅਭਿਰਾਜ ਸਿੰਘ ਵਜੋਂ ਕੀਤੀ ਹੈ। ਸ਼ਾਮ ਪੰਜ ਵਜੇ ਦੇ ਕਰੀਬ, ਸੋਨੂੰ ਮੋਟਾ ਕਿਸੇ ਕੰਮ ਲਈ ਬਾਜ਼ਾਰ ਕਾਠੀਆਂ ਵਿੱਚੋਂ ਲੰਘ ਰਿਹਾ ਸੀ। ਇਸ ਦੌਰਾਨ, ਇੱਕ ਤੰਗ ਗਲੀ ਵਿੱਚ, ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸਨੂੰ ਗੋਲੀ ਮਾਰ ਦਿੱਤੀ।

ਗੋਲੀਆਂ ਲੱਗਣ ਕਾਰਨ ਸੋਨੂੰ ਗੰਭੀਰ ਜ਼ਖਮੀ ਹੋ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਜਲਦੀ ਹੀ ਕਰ ਲਈ ਜਾਵੇਗੀ। ਰਵਨੀਤ ਸਿੰਘ ਉਰਫ਼ ਸੋਨੂੰ ਦੀ ਕਈ ਲੋਕਾਂ ਨਾਲ ਦੁਸ਼ਮਣੀ ਸੀ। ਇਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਅਭਿਰਾਜ ਸਿੰਘ ਸਾਬਕਾ ਕੌਂਸਲਰ ਗੁਰਦੀਪ ਪਹਿਲਵਾਨ ਦਾ ਪੁੱਤਰ ਹੈ। ਗੁਰਦੀਪ ਪਹਿਲਵਾਨ ਦਾ ਕਤਲ ਸਾਲ 2018 ਵਿੱਚ ਹੋਇਆ ਸੀ। ਇਸ ਮਾਮਲੇ ਵਿੱਚ ਸੋਨੂੰ ਮੋਟਾ ਦਾ ਨਾਂਅ ਸਾਹਮਣੇ ਆਇਆ ਸੀ।

ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਨੌਜਵਾਨ ਐਕਟਿਵਾ ‘ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਸੋਨੂੰ ਮੋਟਾ ‘ਤੇ ਗੋਲੀਆਂ ਚਲਾ ਦਿੰਦੇ ਹਨ। ਇਸ ਤੋਂ ਬਾਅਦ ਮੌਕੇ ਤੋਂ ਭੱਜ ਜਾਂਦੇ ਹਨ।

Ludhiana West bypoll: ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ!
Ludhiana West bypoll: ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ!...
ਸਾਲ ਵਿੱਚ ਦੋ ਵਾਰ 10ਵੀਂ ਦੀ ਪ੍ਰੀਖਿਆ TV9 ਸਿੱਖਿਆ ਸੰਮੇਲਨ ਵਿੱਚ ਧਰਮਿੰਦਰ ਪ੍ਰਧਾਨ ਨੇ ਕੀ ਕਿਹਾ?
ਸਾਲ ਵਿੱਚ ਦੋ ਵਾਰ 10ਵੀਂ ਦੀ ਪ੍ਰੀਖਿਆ TV9 ਸਿੱਖਿਆ ਸੰਮੇਲਨ ਵਿੱਚ ਧਰਮਿੰਦਰ ਪ੍ਰਧਾਨ ਨੇ ਕੀ ਕਿਹਾ?...
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ...
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ...
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video...
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ...
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼...
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ "ਭਾਜਪਾ ਦਾ ਦੋਹਰਾ ਚਿਹਰਾ ਆ ਗਿਆ ਹੈ ਸਾਹਮਣੇ"
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ...