ਬਟਾਲਾ ‘ਚ ਸ਼ਰੇਆਮ ਗੋਲੀਬਾਰੀ, ਤਿੰਨ ਲੋਕਾਂ ‘ਤੇ ਫਾਇਰਿੰਗ, ਫਰਾਰ ਹੋਏ ਹਮਲਾਵਰ
ਬਟਾਲਾ ਵਿੱਚ ਸ਼ੋਅਰੂਮ ਅੰਦਰ ਤਿੰਨ ਲੋਕਾਂ ਦੋ ਹਮਲਾਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਹਮਲਵਾਰ ਉਥੋਂ ਫਰਾਰ ਹੋ ਜਾਂਦੇ ਹਨ। ਫਿਲਹਾਲ ਤਿੰਨਾਂ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਗੁਰਦਾਸਪੁਰ ਨਿਊਜ਼। ਬਟਾਲਾ ‘ਚ ਦਿਨ ਦਿਹਾੜੇ ਇੱਕ ਸ਼ੋਅਰੂਮ ਅੰਦਰ ਗੋਲੀਬਾਰੀ (Firing) ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਾਕਰੀ ਮੁਤਾਬਕ ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਰਾਜੀਵ ਮਹਾਜਨ ਉਨ੍ਹਾਂ ਦਾ ਭਰਾ ਅਨਿਲ ਮਹਾਜਨ ਅਤੇ ਉਨ੍ਹਾਂ ਦਾ ਪੁੱਤਰ ਮਾਨਿਕ ਮਹਾਜਨ ‘ਤੇ 2 ਅਣਪਛਾਤੇ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ।
ਗੋਲੀਬਾਰੀ ਦੌਰਾਨ ਜਖ਼ਮੀ ਹੋਏ ਤਿੰਨ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
LED ਖਰੀਦਣ ਦੇ ਬਹਾਨੇ ਵਾਰਦਾਤ ਨੂੰ ਅੰਜਾਮ ਦਿੱਤਾ
ਦੱਸ ਦਈਏ ਕਿ ਤਿੰਨੋਂ ਪਰਿਵਾਰ ਦੇ ਮੈਂਬਰ ਆਪਣੀ ਇਲੈਕਟ੍ਰਾਨਿਕ ਦੇ ਸ਼ੋਆਰੂਮ ‘ਤੇ ਬੈਠੇ ਹੋਏ ਸਨ। ਦੋ ਨੌਜਵਾਨ LED ਖਰੀਦਣ ਦੇ ਬਹਾਨੇ ਸ਼ੋਅਰੂਮ (Show Room) ਅੰਦਰ ਵੜਦੇ ਹਨ ਅਤੇ LED ਦਾ ਰੇਟ ਪੁੱਛਦੇ ਹਨ। ਜਿਸ ਤੋਂ ਬਾਅਦ ਉਹ ਉਥੋਂ ਚੱਲੇ ਜਾਂਦੇ ਹਨ। ਥੋੜ੍ਹੀ ਦੇਰ ਬਾਅਦ ਦੋਵੇਂ ਨੌਜਵਾਨ ਮੁੜ ਦੁਕਾਨ ‘ਤੇ ਆਉਂਦੇ ਹਨ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ |
2 ਨੌਜਵਾਨਾਂ ਨੇ ਮਾਰੀਆਂ ਗੋਲੀਆਂ
ਦੱਸਣਯੋਗ ਹੈ ਕਿ ਦੁਕਾਨਦਾਰ ਰਾਜੀਵ ਮਹਾਜਨ ਸ਼ਿਵ ਸੈਨਾ ਸਮਾਜਵਾਦੀ ਦਾ ਸੰਗਠਨ ਮੰਤਰੀ ਹੈ। ਹਸਪਤਾਲ ਵਿੱਚ ਜੇਰੇ ਇਲਾਜ ਅਨਿਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਰੀਬ 12 ਵਜੇ ਇੱਕ ਨੌਜਵਾਨ ਆਇਆਂ ਅਤੇ ਉਸ ਨੇ ਕਿਹਾ ਕਿ ਉਸ ਨੇ LED ਖਰੀਦਣੀ ਹੈ ਅਤੇ ਇਸ ਤੋਂ ਬਾਅਦ ਉਹ ਉਥੋਂ ਚਲਾ ਜਾਂਦਾ ਹੈ।
ਉਹ ਨੌਜਵਾਨ ਇੱਕ ਹੋਰ ਨੌਜਵਾਨ ਨਾਲ ਆਉਂਦਾ ਹੈ ਅਤੇ ਦੋਵੇਂ ਨੇ ਸਾਡੇ ਉੱਤੇ ਤਾਬੜ-ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ
ਜਖ਼ਮੀਆਂ ਨੂੰ ਅੰਮ੍ਰਿਤਸਰ ਰੈਫਰ ਕੀਤਾ
ਗੋਲੀਬਾਰੀ ਵਿੱਚ ਜਖ਼ਮੀ ਹੋਏ ਤਿੰਨ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ।
ਇਸ ਮਾਮਲੇ ਵਿੱਚ ਬਟਾਲਾ ਪੁਲਿਸ ਦੇ ਹੱਥ ਇਕ ਸੀਸੀਟੀਵੀ (CCTV) ਵੀ ਲੱਗੀ ਹੈ ਜਿਸ ਵਿੱਚ ਮੂੰਹ ਢੱਕੇ ਹੋਏ ਦੋ ਨੌਜਵਾਨਾਂ ਨੂੰ ਦੇਖਿਆ ਜਾ ਸਕਦਾ ਹੈ ਬਟਾਲਾ ਪੁਲਿਸ ਨੇ ਸ਼ਹਿਰ ਅੰਦਰ ਨਾਕੇਬੰਦੀ ਕਰ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ