ਜਲਾਲਾਬਾਦ ‘ਚ ਸਾਬਕਾ ਸਰਪੰਚ ਦੇ ਘਰ ਫਾਇਰਿੰਗ, ਕਾਰ ਨੂੰ ਵੀ ਲਗਾਈ ਅੱਗ
ਜਾਣਕਾਰੀ ਮੁਤਾਬਿਕ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੰਨੇ ਵਾਲਾ ਵਿਖੇ ਬੀਤੀ ਰਾਤ ਰੇਡ ਵਜੇ ਦੇ ਕਰੀਬ ਦੋ ਲੋਕਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਦਾਖਿਲ ਹੋ ਗਏ। ਪਹਿਲਾਂ ਕਾਰ ਨੂੰ ਅੱਗ ਲਗਾਈ ਗਈ ਅਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਅਨਿਲ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਪ੍ਰਿੰਸ ਜੋ ਕਿ ਗੈਂਗਸਟਰ ਟਾਈਪ ਦਾ ਸ਼ਖਸ ਹੈ।
ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੰਨੇ ਵਾਲਾ ਤੋਂ ਸਾਹਮਣੇ ਆਈਆਂ ਹਨ, ਜਿੱਥੇ ਬੀਤੀ ਰਾਤ ਸਾਬਕਾ ਸਰਪੰਚ ਦੇ ਘਰ ਤੇ ਫਾਇਰਿੰਗ ਕੀਤੀ ਗਈ। ਇਸ ਦੌਰਾਨ ਕਾਰ ਨੂੰ ਅੱਗ ਲਗਾਈ ਗਈ। ਇਸ ਪੂਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ‘ਤੇ ਗੱਟੇ ‘ਚ ਹਥਿਆਰ ਪਾ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ।
ਜਾਣਕਾਰੀ ਮੁਤਾਬਿਕ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੰਨੇ ਵਾਲਾ ਵਿਖੇ ਬੀਤੀ ਰਾਤ ਰੇਡ ਵਜੇ ਦੇ ਕਰੀਬ ਦੋ ਲੋਕਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਦਾਖਿਲ ਹੋ ਗਏ। ਪਹਿਲਾਂ ਕਾਰ ਨੂੰ ਅੱਗ ਲਗਾਈ ਗਈ ਅਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਅਨਿਲ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਪ੍ਰਿੰਸ ਜੋ ਕਿ ਗੈਂਗਸਟਰ ਟਾਈਪ ਦਾ ਸ਼ਖਸ ਹੈ। ਉਸ ਨੇ ਚੋਣ ਦੇ ਸਮੇਂ ਤੇ ਉਹਨਾਂ ਦੇ ਨਾਲ ਤਕਰਾਰ ਕੀਤੀ ਸੀ। ਇਹ ਤਕਰਾਰ ਗਲੀ ‘ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਲੈ ਕੇ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਪ੍ਰਿੰਸ ਕੁਮਾਰ ਜੋ ਕਿ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਵਿਰੋਧ ਕਰਦਾ ਸੀ। ਉਸ ਦੇ ਵੱਲੋਂ ਵਿਰੋਧ ਵਜੋਂ ਕੈਮਰਿਆਂ ਦੀ ਭੰਨਤੋੜ ਵੀ ਕੀਤੀ ਗਈ। ਸਾਬਕਾ ਸਰਪੰਚ ਨੂੰ ਧਮਕਾਇਆ ਗਿਆ ਕਿ ਮੈਂ ਇੱਥੇ ਕੈਮਰੇ ਨਹੀਂ ਲੱਗਣ ਦੇਣੇ। ਇਸ ਸੰਬੰਧ ਵਿੱਚ ਪਿੰਡ ਦੀ ਪੰਚਾਇਤ ਨੇ ਉਕਤ ਸ਼ਖਸ ਨੂੰ ਬੁਲਾਇਆ ਪਰ ਉਹਨਾਂ ਨੇ ਪੰਚਾਇਤ ਵਿੱਚ ਵੀ ਆਉਣਾ ਮੁਨਾਸਿਬ ਨਹੀਂ ਸਮਝਿਆ।
ਸਾਬਕਾ ਸਰਪੰਚ ਅਨਿਲ ਕੁਮਾਰ ਨੇ ਇਲਜ਼ਾਮ ਲਗਾਏ ਕਿ ਇਹ ਗੈਂਗਸਟਰ ਟਾਈਪ ਦਾ ਸ਼ਖਸ ਆ ਅਤੇ ਇਸ ਦੇ ਘਰ ਗੈਂਗਸਟਰ ਟਾਈਪ ਦੇ ਲੋਕਾਂ ਦਾ ਹੀ ਆਉਣਾ ਜਾਣਾ ਰਹਿੰਦਾ ਹੈ। ਇਸ ਦੇ ਚਲਦੇ ਇਹ ਸੀਸੀਟੀਵੀ ਕੈਮਰੇ ਲਾਉਣ ਦਾ ਵਿਰੋਧ ਕਰ ਰਿਹਾ ਸੀ।
ਸਰਪੰਚ ਦਾ ਕਹਿਣਾ ਕਿ ਉਸ ਨੇ ਆਪਣੀ ਲੋਕਾਂ ਦੀ ਸੇਫਟੀ ਦੇ ਲਈ ਇਹ ਕੈਮਰੇ ਲਗਾਏ ਹਨ। ਇਹ ਕੈਮਰੇ ਕਿਸੇ ਦੇ ਵੀ ਘਰ ਦੀ ਜਾਸੂਸੀ ਨਹੀਂ ਕਰਦੇ ਜਦਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਲਗਾਏ ਗਏ ਹਨ। ਪਰ ਪ੍ਰਿੰਸ ਕੁਮਾਰ ਦੇ ਵੱਲੋਂ ਇਸ ਗੱਲ ਤੋਂ ਨਰਾਜ਼ ਹੋ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਤੇ ਬੀਤੀ ਰਾਤ ਪਹਿਲਾਂ ਕੈਮਰੇ ਦੇ ਉੱਤੇ ਟੇਪ ਲਗਾ ਦਿੱਤੀ ਗਈ। ਉਸ ਤੋਂ ਬਾਅਦ ਹਵੇਲੀ ਵਿੱਚ ਦਾਖਲ ਹੋ ਕਾਰ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲਗਾਣ ਤੇ ਕੁਝ ਹੀ ਸਮਾਂ ਬਾਅਦ ਉਸਦੇ ਵੱਲੋਂ ਆਪਣੇ ਇੱਕ ਹੋਰ ਸਾਥੀ ਨੂੰ ਨਾਲ ਲੈ ਘਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਹਨ।
ਇਹ ਵੀ ਪੜ੍ਹੋ
ਫਿਲਹਾਲ ਪ੍ਰਿੰਸ ਕੁਮਾਰ ਅਤੇ ਉਸ ਦਾ ਸਾਥੀ ਫਰਾਰ ਹੋ ਚੁੱਕੇ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਤੱਕ ਉਹਨਾਂ ਦੇ ਪਿੰਡ ਵਿੱਚ ਇਹੋ ਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ, ਨਾ ਹੀ ਕਦੇ ਪਿੰਡ ਵਿੱਚ ਪੁਲਿਸ ਪਹੁੰਚੀ। ਹੁਣ ਇਹਨਾਂ ਗੈਂਗਸਟਰ ਟਾਈਪ ਲੋਕਾਂ ਦੇ ਕਾਰਨ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹੈ।