ਮੁਸ਼ਕੱਲ ਵਿੱਚ ਵੀਰੇਂਦਰ ਸਹਿਵਾਗ ਦੇ ਭਰਾ…ਦਰਜ ਹੋਈ ਐਫਆਈਆਰ, ਜਾਣੋ ਕੀ ਹੈ ਮਾਮਲਾ?
ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਕੰਪਨੀ ਦੇ ਮਾਲਕ ਹਨ। ਤਿੰਨ ਲੋਕਾਂ ਦੀ ਭਾਈਵਾਲੀ ਨਾਲ ਉਨ੍ਹਾਂ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ। ਪਰ ਉਨ੍ਹਾਂ ਦੇ ਖਿਲਾਫ ਵਿੱਤੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 174-ਏ, ਧਾਰਾ 82 ਤਹਿਤ ਕੇਸ ਦਰਜ ਕਰ ਲਿਆ ਹੈ।
ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਖਿਲਾਫ ਚੰਡੀਗੜ੍ਹ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਵਿਨੋਦ ਸਹਿਵਾਗ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਨੇ ਦੋ ਹੋਰ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਇਸ ਪੂਰੇ ਮਾਮਲੇ ‘ਚ ਮਾਮਲਾ ਦਰਜ ਕਰਨ ਤੋਂ ਟਾਲਾ ਵੱਟਣ ਵਾਲੇ ਐੱਸਐੱਚਓ ਖਿਲਾਫ ਵੀ ਐਕਸ਼ਨ ਲਿਆ ਗਿਆ ਹੈ, ਉਨ੍ਹਾਂ ਨੂੰ ਵੀ ਲਾਈਨ ਹਾਜਿਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਦੇ ਮਨੀਮਾਜਰਾ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਵਿਨੋਦ ਸਹਿਵਾਗ ਖਿਲਾਫ ਇਹ ਮਾਮਲਾ ਚੈੱਕ ਬਾਊਂਸ ਨਾਲ ਸਬੰਧਤ ਹੈ। ਪੁਲਿਸ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 174-ਏ, ਧਾਰਾ 82 ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣੋ ਕੀ ਹੈ ਪੂਰਾ ਮਾਮਲਾ?
ਵੀਰੇਂਦਰ ਸਹਿਵਾਗ ਦਾ ਭਰਾ ਵਿਨੋਦ ਸਹਿਵਾਗ ਰੋਹਤਕ ਵਿੱਚ ਫੈਕਟਰੀ ਚਲਾਉਂਦੇ ਹਨ। ਉਨ੍ਹਾਂ ਦੀ ਫੈਕਟਰੀ ਬਹਾਦਰਗੜ੍ਹ ਦੇ ਨੇੜੇ ਹੈ, ਜਿਸਦਾ ਨਾਮ ਹੈ- ਜਾਲਟਾ ਫੂਡ ਐਂਡ ਬੇਵਰੇਜਜ਼ ਫੈਕਟਰੀ। ਇੱਥੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਜਲਜੀਰਾ ਅਤੇ ਕੋਲਡ ਡਰਿੰਕ ਭਰਨ ਦਾ ਕੰਮ ਕੀਤਾ ਜਾਂਦਾ ਹੈ।
ਜਾਣਕਾਰੀ ਮੁਤਾਬਕ, ਇਸ ਫੈਕਟਰੀ ‘ਚ ਵਿਨੋਦ ਸਹਿਵਾਗ ਤੋਂ ਇਲਾਵਾ ਸੁਧੀਰ ਮਲਹੋਤਰਾ ਅਤੇ ਵਿਸ਼ਨੂੰ ਮਿੱਤਲ ਵੀ ਉਨ੍ਹਾਂ ਦੇ ਕਾਰੋਬਾਰੀ ਹਿੱਸੇਦਾਰ ਹਨ। ਇਹ ਫੈਕਟਰੀ ਬੱਦੀ ਸਥਿਤ ਨੈਨਾ ਪਲਾਸਟਿਕ ਫੈਕਟਰੀ ਤੋਂ ਬੋਤਲਾਂ ਖਰੀਦਦੀ ਸੀ। ਦੱਸਿਆ ਜਾ ਰਿਹਾ ਹੈ ਕਿ ਜਾਲਟਾ ਫੂਡ ਫੈਕਟਰੀ ਨੇ ਨੈਨਾ ਪਲਾਸਟਿਕ ਨੂੰ ਚੈੱਕ ਦਿੱਤਾ ਸੀ ਪਰ ਜਦੋਂ ਉਨ੍ਹਾਂ ਨੇ ਚੈੱਕ ਬੈਂਕ ‘ਚ ਜਮ੍ਹਾ ਕਰਵਾਇਆ ਤਾਂ ਉਹ ਬਾਊਂਸ ਹੋ ਗਿਆ।
ਅਦਾਲਤ ਨੇ ਮੁਲਜ਼ਮਾਂ ਨੂੰ ਭਗੌੜਾ ਐਲਾਨਿਆ
ਵਿਨੋਦ ਸਹਿਵਾਗ ਦੀ ਫੈਕਟਰੀ ਦਾ ਚੈੱਕ ਬਾਊਂਸ ਹੋਣ ‘ਤੇ ਸ਼ਿਕਾਇਤਕਰਤਾ ਨੇ ਅਦਾਲਤ ਪਹੁੰਚ ਕੇ ਜਾਲਟਾ ਫੂਡ ਕੰਪਨੀ ਦੇ ਸੰਚਾਲਕਾਂ ਖਿਲਾਫ ਚੈੱਕ ਬਾਊਂਸ ਦਾ ਕੇਸ ਦਰਜ ਕਰਵਾਇਆ। ਇਸ ਤੇ ਅਦਾਲਤ ਨੇ ਮੁਲਜ਼ਮਾਂ ਨੂੰ ਭਗੌੜਾ ਵੀ ਐਲਾਨ ਦਿੱਤਾ ਹੈ।
ਇਹ ਵੀ ਪੜ੍ਹੋ
ਪੰਚਕੂਲਾ ਦੇ ਸੈਕਟਰ 12 ਦੇ ਵਸਨੀਕ ਕ੍ਰਿਸ਼ਨ ਮੋਹਨ ਨੇ ਨੈਗੋਸ਼ੀਏਬਲ ਇੰਸਟਰੂਮੈਂਟ (ਐਨਆਈ) ਐਕਟ ਦੀ ਧਾਰਾ 138 ਤਹਿਤ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
(ਚੰਡੀਗੜ੍ਹ ਤੋ ਹਰਪਿੰਦਰ ਸਿੰਘ)