ਜਲੰਧਰ ‘ਚ ਦੋ ਆਟੋ ਚਾਲਕਾਂ ਵਿਚਾਲੇ ਝਗੜਾ, ਜੰਮ ਕੇ ਚੱਲੇ ਇੱਟਾਂ-ਪੱਥਰ; ਪੁਲਿਸ ਨੇ ਲੜਾਈ ਨੂੰ ਰੋਕਿਆ

Published: 

02 Sep 2023 14:30 PM

ਦੋ ਆਟੋ ਚਾਲਕਾਂ ਵਿਚਾਲੇ ਲੰਮਾ ਪਿੰਡ ਚੌਕ 'ਤੇ ਜ਼ਬਰਦਸਤ ਝਗੜਾ ਹੋ ਗਿਆ। ਦੋਵਾਂ ਧਿਰਾਂ ਦੇ ਝਗੜੇ ਕਾਰਨ ਸ਼ਹਿਰ ਦੇ ਲੰਮਾ ਪਿੰਡ ਤੋਂ ਕਿਸ਼ਨਪੁਰਾ ਵੱਲ ਜਾਣ ਵਾਲੀ ਸੜਕ ਕਾਫੀ ਦੇਰ ਤੱਕ ਬੰਦ ਰਹੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਾਤਰ ਕਰ ਲਿਆ ਹੈ।

ਜਲੰਧਰ ਚ ਦੋ ਆਟੋ ਚਾਲਕਾਂ ਵਿਚਾਲੇ ਝਗੜਾ, ਜੰਮ ਕੇ ਚੱਲੇ ਇੱਟਾਂ-ਪੱਥਰ; ਪੁਲਿਸ ਨੇ ਲੜਾਈ ਨੂੰ ਰੋਕਿਆ
Follow Us On

ਜਲੰਧਰ ਨਿਊਜ਼। ਜਲੰਧਰ ਦੇ ਲੰਮਾ ਪਿੰਡ ਚੌਕ ‘ਤੇ ਦੇਰ ਰਾਤ ਦੋ ਆਟੋ ਚਾਲਕਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋ ਗਿਆ। ਦਰਅਸਲ, ਇਹ ਝਗੜਾ 20 ਰੁਪਏ ਦੀ ਸਵਾਰੀ ਨੂੰ ਲੈ ਕੇ ਦੋਵਾਂ ਵਿਚਾਲੇ ਇੰਨਾ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰ ਵੀ ਸੁੱਟੇ ਗਏ। ਹਾਲਾਂਕਿ ਪਥਰਾਅ ਦੀ ਇਸ ਖੇਡ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਕਾਫੀ ਦੇਰ ਤੱਕ ਤਣਾਅ ਦਾ ਮਾਹੌਲ ਬਣਿਆ ਰਿਹਾ।

ਕਾਫੀ ਦੇਰ ਤੱਕ ਲੱਗਿਆ ਰਿਹਾ ਜਾਮ

ਇਸ ਦੌਰਾਨ ਦੋਵਾਂ ਧਿਰਾਂ ਦੇ ਝਗੜੇ ਕਾਰਨ ਸ਼ਹਿਰ ਦੇ ਲੰਮਾ ਪਿੰਡ ਤੋਂ ਕਿਸ਼ਨਪੁਰਾ ਵੱਲ ਜਾਣ ਵਾਲੀ ਸੜਕ ਕਾਫੀ ਦੇਰ ਤੱਕ ਬੰਦ ਰਹੀ। ਸਥਾਨਕ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਲੰਮਾ ਪਿੰਡ ਚੌਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਦੋ ਆਟੋ ਚਾਲਕਾਂ ਵਿੱਚ ਲੜਾਈ ਹੋ ਗਈ ਸੀ।

ਮੀਟਿੰਗ ਸਮੇਂ ਦੌਰਾਨ ਹੋਇਆ ਝਗੜਾ

ਦੱਸ ਦਈਏ ਕਿ ਦੋਵਾਂ ਧਿਰਾਂ ਦੀ ਲੜਾਈ ਸਬੰਧੀ ਸਮਝੌਤੇ ਲਈ ਮੀਟਿੰਗ ਤੈਅ ਕੀਤੀ ਗਈ ਸੀ। ਪਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋਵਾਂ ਪਾਸਿਆਂ ਤੋਂ ਝਗੜਾ ਸ਼ੁਰੂ ਹੋ ਗਿਆ ਅਤੇ ਪੱਥਰਬਾਜ਼ੀ ਕੀਤੀ ਗਈ। ਜਾਣਕਾਰੀ ਦਿੰਦਿਆ ਲੰਮਾ ਪਿੰਡ ਵਾਸੀ ਭੀਰਾ ਨੇ ਦੱਸਿਆ ਕਿ ਘੁੱਗਾ, ਪ੍ਰਿੰਸ, ਮੋਟਾ ਨੇ ਉਨ੍ਹਾਂ ਦੇ ਘਰ ਦੀ ਛੱਤ ਤੋਂ ਇੱਟਾਂ ਪੱਥਰ ਸੁੱਟੇ ਸਨ।

ਪੁਲਿਸ ਇੱਕ ਘੰਟੇ ਬਾਅਦ ਮੌਕੇ ‘ਤੇ ਪਹੁੰਚੀ

ਲੰਮਾ ਪਿੰਡ ਚੌਕ ਵਿਖੇ ਦੋ ਗੁੱਟਾਂ ‘ਚ ਇੱਟਾਂ-ਰੋੜੇ ਚਲੇ ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਕਿਸ਼ਨਪੁਰਾ ਰੋਡ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗੀਆਂ। ਇਸ ਹੰਗਾਮੇ ਬਾਰੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਕਰੀਬ ਇੱਕ ਘੰਟੇ ਬਾਅਦ ਮੌਕੇ ਤੇ ਪੁੱਜੀ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਧੜਿਆਂ ਦੇ ਮੁੰਡਿਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ।

Related Stories