ਜੀਜੇ ਨੇ ਸਾਲੇ ਨੂੰ ਮਾਰੀ ਗੋਲੀ, ਪਤਨੀ ਨਾਲ ਚੱਲ ਰਿਹਾ ਸੀ ਝਗੜਾ, ਕਬੱਡੀ ਟੂਰਨਾਮੈਂਟ ਤੇ ਹੋਇਆ ਵਿਵਾਦ

Updated On: 

15 May 2025 10:43 AM IST

Ferozpur Dispute: ਫਿਰੋਜ਼ਪੁਰ ਦੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਇੱਕ ਜੀਜੇ ਨੇ ਆਪਣੇ ਸਾਲੇ 'ਤੇ ਗੋਲੀ ਚਲਾ ਦਿੱਤੀ। ਇਹ ਘਟਨਾ ਪਰਿਵਾਰਕ ਝਗੜੇ ਕਾਰਨ ਵਾਪਰੀ। ਪੀੜਤ ਦੇ ਪਰਿਵਾਰ ਨੇ ਦੱਸਿਆ ਕਿ ਜੀਜਾ ਲੰਬੇ ਸਮੇਂ ਤੋਂ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਘਟਨਾ ਵਿੱਚ ਜਗਰਾਜ ਸਿੰਘ ਜ਼ਖਮੀ ਹੋਇਆ ਹੈ ਅਤੇ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੀਜੇ ਨੇ ਸਾਲੇ ਨੂੰ ਮਾਰੀ ਗੋਲੀ, ਪਤਨੀ ਨਾਲ ਚੱਲ ਰਿਹਾ ਸੀ ਝਗੜਾ, ਕਬੱਡੀ ਟੂਰਨਾਮੈਂਟ ਤੇ ਹੋਇਆ ਵਿਵਾਦ
Follow Us On

ਫਿਰੋਜ਼ਪੁਰ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ, ਜੀਜੇ ਨੇ ਆਪਣੇ ਸਾਲੇ ‘ਤੇ ਗੋਲੀ ਚਲਾ ਦਿੱਤੀ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਵਾਈ ਉਨ੍ਹਾਂ ਦੀ ਧੀ ਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਸੀ ਅਤੇ ਉਸ ਨਾਲ ਕੁੱਟ ਵੀ ਰਿਹਾ ਸੀ। ਉਹਨਾਂ ਨੇ ਉਸਨੂੰ ਮਨਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨ ਰਿਹਾ ਸੀ।

ਬੁੱਧਵਾਰ ਨੂੰ ਜਦੋਂ ਕਮਲਾ ਮਿੱਡੂ ਅਤੇ ਬੱਗੂ ਵਾਲਾ ਪਿੰਡਾਂ ਵਿਚਕਾਰ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਫਿਰ ਉਹਨਾਂ ਦੇ ਜਵਾਈ ਨੇ ਆ ਕੇ ਉਸਦੇ ਸਾਲੇ ਜਗਰਾਜ ਸਿੰਘ ਅਤੇ ਉਸਦੇ ਬੱਚੇ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਜਗਰਾਜ ਸਿੰਘ ਨੂੰ ਲਗਭਗ ਚਾਰ ਗੋਲੀਆਂ ਲੱਗੀਆਂ ਅਤੇ ਇੱਕ ਗੋਲੀ ਬੱਚੇ ਦੇ ਕੰਨ ਦੇ ਨੇੜਿਓਂ ਲੰਘ ਗਈ।

ਜਗਰਾਜ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਗੋਲੀ ਚਲਾਉਣ ਵਾਲੇ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।