ਫ਼ਿਰੋਜ਼ਪੁਰ ਟ੍ਰਿਪਲ ਮਰਡਰ ਕਾਂਡ ਵਿੱਚ ਖੁਲਾਸਾ, ਟ੍ਰੇਨ ਰਾਹੀਂ ਨਾਂਦੇੜ ਗਏ ਸੀ ਮੁਲਜ਼ਮ, ਨਹੀਂ ਮਿਲਿਆ ਕੋਈ ਗੈਂਗਸਟਰ ਲਿੰਕ

Updated On: 

09 Sep 2024 17:27 PM

ਅੱਜ ਮੁਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਿਵੇਂ ਹੀ ਇਹ ਘਟਨਾ ਵਾਪਰੀ, ਸੀਐਮ ਦੇ ਆਦੇਸ਼ਾਂ ਉੱਤੇ ਏਜੀਟੀਐਫ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਿਲ ਕੇ ਕੰਮ ਕੀਤਾ। ਪੰਜਾਬ ਪੁਲਿਸ ਤੇ ਅਧਿਕਾਰੀ ਰਾਤ ਭਰ ਜੁਟੇ ਰਹੇ।

ਫ਼ਿਰੋਜ਼ਪੁਰ ਟ੍ਰਿਪਲ ਮਰਡਰ ਕਾਂਡ ਵਿੱਚ ਖੁਲਾਸਾ, ਟ੍ਰੇਨ ਰਾਹੀਂ ਨਾਂਦੇੜ ਗਏ ਸੀ ਮੁਲਜ਼ਮ, ਨਹੀਂ ਮਿਲਿਆ ਕੋਈ ਗੈਂਗਸਟਰ ਲਿੰਕ

ਫ਼ਿਰੋਜ਼ਪੁਰ ਟ੍ਰਿਪਲ ਮਰਡਰ ਕਾਂਡ ਵਿੱਚ ਖੁਲਾਸਾ, ਟ੍ਰੇਨ ਰਾਹੀਂ ਨਾਂਦੇੜ ਗਏ ਸੀ ਮੁਲਜ਼ਮ (Photo Credit: @DGPPunjabPolice)

Follow Us On

ਫ਼ਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਵਿੱਚ ਨਵਾਂ ਖੁਲਾਸਾ ਹੋਇਆ ਹੈ। ਫ਼ਿਰੋਜ਼ਪੁਰ ਮਾਮਲੇ ਵਿੱਚ ਮੁਲਜ਼ਮਾਂ ਦਾ ਮੁੱਖ ਨਿਸ਼ਾਨਾ ਦਿਲਦੀਪ ਸੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਦਿੱਲੀ ਚਲਾ ਗਿਆ ਸੀ। ਉਥੋਂ ਉਹ ਟ੍ਰੇਨ ਰਾਹੀਂ ਨਾਂਦੇੜ ਪਹੁੰਚਿਆ। ਉਥੋਂ ਮੁੰਬਈ ਜਾਣ ਦੀ ਯੋਜਨਾ ਬਣਾ ਰਹੇ ਸਨ। ਇਸ ਮਗਰੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਅੱਜ ਮੁਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਿਵੇਂ ਹੀ ਇਹ ਘਟਨਾ ਵਾਪਰੀ, ਸੀਐਮ ਦੇ ਆਦੇਸ਼ਾਂ ਉੱਤੇ ਏਜੀਟੀਐਫ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਿਲ ਕੇ ਕੰਮ ਕੀਤਾ। ਪੰਜਾਬ ਪੁਲਿਸ ਤੇ ਅਧਿਕਾਰੀ ਰਾਤ ਭਰ ਜੁਟੇ ਰਹੇ।

ਜਿਸ ਤੋਂ ਬਾਅਦ ਦੋਸ਼ੀ ਦੀ ਲੋਕੇਸ਼ਨ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੂੰ ਨਾਗਪੁਰ-ਮੁੰਬਈ ਸਮ੍ਰਿਧੀ ਸੁਪਰ ਐਕਸਪ੍ਰੈਸ ਵੇਅ ਦੀ ਸਾਵਾਂਗੀ ਸੁਰੰਗ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਜਦੋਂ ਉਹ ਮੁੰਬਈ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਮੁਲਜ਼ਮਾਂ ਦਾ 10 ਤਰੀਕ ਤੱਕ ਟਰਾਂਜ਼ਿਟ ਰਿਮਾਂਡ ਹੈ। ਇਸ ਦੌਰਾਨ ਪੁੱਛਗਿੱਛ ਤੋਂ ਬਾਅਦ ਸਾਰੀ ਕਹਾਣੀ ਸਪੱਸ਼ਟ ਹੋ ਜਾਵੇਗੀ।

ਮੁਲਜ਼ਮਾਂ ਖ਼ਿਲਾਫ਼ ਕਤਲ ਤੇ ਨਸ਼ਾ ਤਸਕਰੀ ਦੇ ਕੇਸ ਦਰਜ

ਪੁਲਿਸ ਮੁਤਾਬਕ ਮੁਲਜ਼ਮ ਦੀ ਦਿਲਦੀਪ ਨਾਲ ਪੁਰਾਣੀ ਦੁਸ਼ਮਣੀ ਸੀ। ਉਹ ਕਈ ਦਿਨਾਂ ਤੋਂ ਉਸ ਦੀ ਰੇਕੀ ਕਰ ਰਿਹਾ ਸੀ। ਦਿਲਦੀਪ ਉਨ੍ਹਾਂ ਦੇ ਨਿਸ਼ਾਨੇ ‘ਤੇ ਸੀ, ਪਰ ਉਸੇ ਸਮੇਂ ਹੋਰ ਲੋਕ ਟਕਰਾ ਗਏ। ਪੀੜਤ ਦੇ ਖਿਲਾਫ ਦੋ ਵਾਰੰਟ ਦਰਜ ਹੋਏ ਸਨ। ਉਸ ਖ਼ਿਲਾਫ਼ 2013 ਫ਼ਿਰੋਜ਼ਪੁਰ ਅਤੇ 2019 ਮੁਹਾਲੀ ਵਿੱਚ ਕੇਸ ਦਰਜ ਹੋਏ ਸਨ। ਮੁਲਜ਼ਮ ਰਵਿੰਦਰ ਉਰਫ਼ ਰਵੀ ਖ਼ਿਲਾਫ਼ 8, ਗੁਰਪ੍ਰੀਤ ਸਿੰਘ ਖ਼ਿਲਾਫ਼ 5, ਰਾਜਬੀਰ ਸਿੰਘ ਖ਼ਿਲਾਫ਼ 3, ਅਕਸ਼ੈ ਖ਼ਿਲਾਫ਼ 1 ਕੇਸ ਦਰਜ ਹੈ। ਮੁਲਜ਼ਮਾਂ ਖ਼ਿਲਾਫ਼ ਫ਼ਿਰੋਜ਼ਪੁਰ ਵਿੱਚ ਚੋਰੀ, ਐਨਡੀਪੀਐਸ ਅਤੇ ਚੋਰੀ ਦੇ ਸਾਰੇ ਮੁਕੱਦਮੇ ਦਰਜ ਹਨ।

ਇਹ ਵੀ ਪੜ੍ਹੋ: ਫਿਰੋਜ਼ਪੁਰ ਟ੍ਰਿਪਲ ਮਰਡਰ ਦੇ ਮੁਲਜ਼ਮ ਅੱਜ ਲਿਆਂਦੇ ਜਾਣਗੇ ਪੰਜਾਬ, ਕੱਲ੍ਹ ਮਹਾਰਾਸ਼ਟਰਾਂ ਚੋਂ ਕੀਤਾ ਸੀ ਕਾਬੂ