ਫਿਰੋਜ਼ਪੁਰ ਟ੍ਰਿਪਲ ਮਰਡਰ ਦੇ ਮੁਲਜ਼ਮ ਅੱਜ ਲਿਆਂਦੇ ਜਾਣਗੇ ਪੰਜਾਬ, ਕੱਲ੍ਹ ਮਹਾਰਾਸ਼ਟਰਾਂ ਚੋਂ ਕੀਤਾ ਸੀ ਕਾਬੂ | Ferozepur triple murder accused brought from Maharashtra to Punjab know full detail in punjabi Punjabi news - TV9 Punjabi

ਫਿਰੋਜ਼ਪੁਰ ਟ੍ਰਿਪਲ ਮਰਡਰ ਦੇ ਮੁਲਜ਼ਮ ਅੱਜ ਲਿਆਂਦੇ ਜਾਣਗੇ ਪੰਜਾਬ, ਕੱਲ੍ਹ ਮਹਾਰਾਸ਼ਟਰਾਂ ਚੋਂ ਕੀਤਾ ਸੀ ਕਾਬੂ

Updated On: 

08 Sep 2024 12:56 PM

Ferozepur Triple Murder: ਘਟਨਾ ਵਾਲੀ ਦੁਪਹਿਰ ਨੂੰ ਪੰਜ ਵਿਅਕਤੀ ਚਿੱਟੇ ਰੰਗ ਦੀ ਕਾਰ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਜਦੋਂ ਇਹ ਲੋਕ ਕਾਰ ਰਾਹੀਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਸਾਹਮਣੇ ਪੁੱਜੇ ਤਾਂ ਬਾਈਕ 'ਤੇ ਆਏ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ 'ਚ ਕਰੀਬ 20 ਰਾਉਂਡ ਫਾਇਰ ਕੀਤੇ ਗਏ।

ਫਿਰੋਜ਼ਪੁਰ ਟ੍ਰਿਪਲ ਮਰਡਰ ਦੇ ਮੁਲਜ਼ਮ ਅੱਜ ਲਿਆਂਦੇ ਜਾਣਗੇ ਪੰਜਾਬ, ਕੱਲ੍ਹ ਮਹਾਰਾਸ਼ਟਰਾਂ ਚੋਂ ਕੀਤਾ ਸੀ ਕਾਬੂ
Follow Us On

Ferozepur Triple Murder: ਫਿਰੋਜ਼ਪੁਰ ਟ੍ਰਿਪਲ ਮਰਡਰ ਮਾਮਲੇ ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਮਹਾਰਾਸ਼ਟਰਾ ਦੇ ਔਰੰਗਾਬਾਅਦ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਅੱਜ ਪੰਜਾਬ ਲਿਆਂਦਾ ਜਾਵੇਗਾ। ਕੱਲ੍ਹ ਇਨ੍ਹਾਂ ਨੂੰ ਮਹਾਰਾਸ਼ਟਰਾ ਵਿੱਚ ਗ੍ਰਿਫ਼ਤਾਰੀ ਕੀਤਾ ਸੀ।

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 3 ਸਤੰਬਰ ਨੂੰ ਬਦਮਾਸ਼ਾਂ ਨੇ ਦਿਨ ਦਿਹਾੜੇ ਤਿੰਨ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਦੀ ਇਹ ਘਟਨਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਵਾਪਰੀ। ਮਰਨ ਵਾਲਿਆਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ। ਤਿੰਨੋਂ ਮ੍ਰਿਤਕ ਇੱਕੋ ਪਰਿਵਾਰ ਦੇ ਹਨ।

ਅਕਾਲਗੜ੍ਹ ਗੁਰੂਦੁਆਰਾਂ ਸਾਹਮਣੇ ਹੋਈ ਸੀ ਵਾਰਦਾਤ

ਘਟਨਾ ਵਾਲੀ ਦੁਪਹਿਰ ਨੂੰ ਪੰਜ ਵਿਅਕਤੀ ਚਿੱਟੇ ਰੰਗ ਦੀ ਕਾਰ ‘ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਜਦੋਂ ਇਹ ਲੋਕ ਕਾਰ ਰਾਹੀਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਸਾਹਮਣੇ ਪੁੱਜੇ ਤਾਂ ਬਾਈਕ ‘ਤੇ ਆਏ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਕਰੀਬ 20 ਰਾਉਂਡ ਫਾਇਰ ਕੀਤੇ ਗਏ। ਗੋਲੀਬਾਰੀ ਦੀ ਇਸ ਘਟਨਾ ਨੇ ਚਾਰੇ ਪਾਸੇ ਹਲਚਲ ਮਚਾ ਦਿੱਤੀ ਸੀ।

ਇਹ ਵੀ ਪੜ੍ਹੋ: ਲਖਨਊ ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਹਾਦਸੇ ਚ 8 ਦੀ ਮੌਤ 28 ਜ਼ਖ਼ਮੀ

ਇੱਕੋ ਪਰਿਵਾਰ ਦੇ ਸਨ ਤਿੰਨੋ

ਚਸ਼ਮਦੀਦਾਂ ਮੁਤਾਬਕ ਦੋ ਨਕਾਬਪੋਸ਼ ਵਿਅਕਤੀ ਬਾਈਕ ‘ਤੇ ਆਏ ਅਤੇ ਪਹਿਲਾਂ ਉਨ੍ਹਾਂ ਦੀ ਕਾਰ ਨੂੰ ਰੋਕਿਆ। ਕਾਰ ਰੁਕਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਹਮਲੇ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ ਦਿਲਪ੍ਰੀਤ ਸਿੰਘ (29) ਵਜੋਂ ਹੋਈ ਹੈ। ਦਿਲਪ੍ਰੀਤ ਖਿਲਾਫ ਕਤਲ ਦੇ ਦੋ ਮਾਮਲੇ ਦਰਜ ਹਨ। ਮਰਨ ਵਾਲਿਆਂ ਵਿੱਚ ਦਲਜੀਤ ਦਾ ਇੱਕ ਭਰਾ ਅਤੇ ਭੈਣ ਸ਼ਾਮਲ ਹਨ।

Exit mobile version