ਫਿਰੋਜ਼ਪੁਰ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਉਂਟਰ, ਕਰਾਸ ਫਾਇਰਿੰਗ ‘ਚ ਮਨਪ੍ਰੀਤ ਮੰਨੂ ਦੇ ਪੈਰ ਵਿੱਚ ਲੱਗੀ ਗੋਲੀ

sunny-chopra-ferozepur
Updated On: 

25 May 2025 07:34 AM

Police Encounter in Ferozpur: ਫਿਰੋਜ਼ਪੁਰ ਪੁਲਿਸ ਨੇ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਐਨਕਾਉਂਟਰ ਵਿੱਚ ਕੁਖਿਆਤ ਗੈਂਗਸਟਰ ਮਨਪ੍ਰੀਤ ਮਨੂੰ ਨੂੰ ਜ਼ਖਮੀ ਕਰ ਦਿੱਤਾ। ਦੱਸ ਦਈਏ ਕਿ ਨਿਹਾਲਾ ਕਿਲਚਾ ਦਾ ਰਹਿਣ ਵਾਲਾ ਮੰਨੂ, ਸ਼ਹਿਰ ਵਿੱਚ ਹੋਏ ਇੱਕ ਦੋਹਰੇ ਕਤਲ ਸਮੇਤ ਤਿੰਨ ਕਤਲ ਮਾਮਲਿਆਂ ਵਿੱਚ ਫਰਾਰ ਸੀ।

ਫਿਰੋਜ਼ਪੁਰ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਉਂਟਰ, ਕਰਾਸ ਫਾਇਰਿੰਗ ਚ ਮਨਪ੍ਰੀਤ ਮੰਨੂ ਦੇ ਪੈਰ ਵਿੱਚ ਲੱਗੀ ਗੋਲੀ

ਫਿਰੋਜ਼ਪੁਰ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਉਂਟਰ

Follow Us On

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪੁਲਿਸ ਨੇ ਇੱਕ ਐਨਕਾਉਂਟਰ ਕੀਤਾ। ਫਿਰੋਜ਼ਪੁਰ ਪੁਲਿਸ ਅਤੇ ਗੈਂਗਸਟਰ ਆਸ਼ੀਸ਼ ਚੋਪੜਾ ਦੇ ਸਾਥੀ ਮਨਪ੍ਰੀਤ ਮੰਨੂ ਦਾ ਆਹਮੋ-ਸਾਹਮਣਾ ਹੋ ਗਿਆ, ਜਿਸ ਵਿੱਚ ਮਨਪ੍ਰੀਤ ਮੰਨੂ ਤਿੰਨ ਕਤਲ ਮਾਮਲਿਆਂ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਲੋੜੀਂਦਾ ਸੀ। ਮਨਪ੍ਰੀਤ ਮੰਨੂ ਨੇ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਦੇ ਮੈਗਜ਼ੀਨ ਗੇਟ ਵਿੱਚ ਦੋ ਲੋਕਾਂ ਦਾ ਕਤਲ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਦੇ ਪਿੰਡ ਦੁਲਚੀ ਵਿੱਚ ਵੀ ਇੱਕ ਵਿਅਕਤੀ ਦਾ ਕਤਲ ਕਰਕੇ ਉੱਥੋਂ ਫਰਾਰ ਹੋ ਗਿਆ ਸੀ।

ਕਰਾਸ ਫਾਇਰਿੰਗ ‘ਚ ਮਨਪ੍ਰੀਤ ਮੰਨੂ ਨੂੰ ਲੱਗੀ ਗੋਲੀ

ਬੀਤੇ ਕੱਲ੍ਹ ਜਦੋਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਮੋਟਰਸਾਈਕਲ ਸਵਾਰ ਮਨਪ੍ਰੀਤ ਮੰਨੂ ਨੂੰ ਪੁਲਿਸ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਭੱਜਣ ਲੱਗ ਪਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ, ਜੋ ਗੱਡੀ ਨੂੰ ਲੱਗੀ ਅਤੇ ਉਸ ਨੇ ਕਈ ਗੋਲੀਆਂ ਚਲਾਈਆਂ, ਜਿਸ ਕਾਰਨ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਮਨਪ੍ਰੀਤ ਮੰਨੂ ਦੇ ਪੈਰ ਵਿੱਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖ਼ਮੀ ਮਨਪ੍ਰੀਤ ਮੰਨੂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।

ਮਨਪ੍ਰੀਤ ਮੰਨੂ ਤੋਂ ਦੋ ਪਿਸਤੌਲ ਬਰਾਮਦ

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਮੰਨੂ ਨੇ ਪਹਿਲਾਂ ਵੀ ਕਈ ਵੱਡੇ ਅਪਰਾਧ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਨਪ੍ਰੀਤ ਮੰਨੂ ਸ਼ਹਿਰ ਦੇ ਮੈਗਜ਼ੀਨ ਗੇਟ ਵਿੱਚ ਦੋਹਰਾ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਗੈਂਗਸਟਰ ਮੰਨੂ ਨੇ ਪਹਿਲਾਂ ਦੁਲਚੀ ਪਿੰਡ ਵਿੱਚ ਵੀ ਇੱਕ ਕਤਲ ਕੀਤਾ ਸੀ। ਉਹ ਪੁਲਿਸ ਨੂੰ ਤਿੰਨ ਕਤਲ ਮਾਮਲਿਆਂ ਵਿੱਚ ਲੋੜੀਂਦਾ ਸੀ।

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਮੰਨੂ ਨੇ ਪੁਲਿਸ ਤੇ ਚਾਰ ਫਾਈਰ ਕੀਤੇ, ਉਨ੍ਹਾਂ ਨੇ ਦੱਸਿਆ ਕਿ ਇਹ ਅਪਰਾਧੀ ਆਸ਼ੀਸ਼ ਚੋਪੜਾ ਗੈਂਗਸਟਰ ਦਾ ਸਾਥੀ ਸੀ ਅਤੇ ਉਸ ਕੋਲੋਂ ਦੋ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।