ਫਿਰੋਜ਼ਪੁਰ ‘ਚ 8 ਕਿਲੋ ਹੈਰੋਈਨ ਬਰਾਮਦ, ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਜਾ ਰਹੀ ਸੀ ਭਾਰਤ

tv9-punjabi
Updated On: 

17 Jul 2025 18:12 PM

Ferozepur 8 kg heroin Recovered: ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਅੱਜ ਸਵੇਰੇ ਰੁਟੀਨ ਗਸ਼ਤ ਦੌਰਾਨ, ਭਾਨੇਵਾਲਾ ਪਿੰਡ ਦੇ ਨੇੜੇ ਇੱਕ ਖੇਤ ਵਿੱਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ 'ਤੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਾਂਚ ਦੌਰਾਨ, ਮਿੱਟੀ ਵਿੱਚ ਦੱਬੇ 15 ਪੈਕੇਟ ਮਿਲੇ, ਜਿਨ੍ਹਾਂ ਦੇ ਹੈਰੋਇਨ ਹੋਣ ਦੀ ਪੁਸ਼ਟੀ ਹੋਈ। ਇਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਦੀ ਡਰੋਨ ਰਾਹੀਂ ਹੈਰੋਇਨ ਸੁੱਟਣ ਦੀ ਇੱਕ ਹੋਰ ਸਾਜ਼ਿਸ਼ ਸੀ, ਜਿਸਨੂੰ ਨਾਕਾਮ ਕਰ ਦਿੱਤਾ ਗਿਆ।"

ਫਿਰੋਜ਼ਪੁਰ ਚ 8 ਕਿਲੋ ਹੈਰੋਈਨ ਬਰਾਮਦ, ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਜਾ ਰਹੀ ਸੀ ਭਾਰਤ

Heroin Recovered Photo X Aditya Raj Kaul

Follow Us On

ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਦੀ 136ਵੀਂ ਬਟਾਲੀਅਨ ਦੇ ਜਵਾਨਾਂ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਦੇ ਭਾਨੇਵਾਲਾ ਪਿੰਡ ਨੇੜੇ ਖੇਤਾਂ ਵਿੱਚੋਂ ਹੈਰੋਇਨ ਦੇ 15 ਪੈਕੇਟ ਬਰਾਮਦ ਕੀਤੇ ਹਨ। ਇਸਦਾ ਕੁੱਲ ਭਾਰ 8 ਕਿਲੋ 600 ਗ੍ਰਾਮ ਦੱਸਿਆ ਜਾਂ ਰਿਹਾ ਹੈ।

ਬਰਾਮਦ ਕੀਤੇ ਗਏ ਪੈਕੇਟ ਪੀਲੇ ਰੰਗ ਦੇ ਚਿਪਕਣ ਵਾਲੇ ਟੇਪ ਵਿੱਚ ਲਪੇਟੇ ਹੋਏ ਸਨ ਅਤੇ ਹਰੇਕ ਵਿੱਚ ਇੱਕ ਲੋਹੇ ਦਾ ਹੁੱਕ ਅਤੇ ਇੱਕ ਚਮਕਦਾਰ ਯੰਤਰ ਲਗਾਇਆ ਗਿਆ ਸੀ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਸਾਰੇ ਸੰਕੇਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਪਾਕਿਸਤਾਨ ਤੋਂ ਭਾਰਤ ਵਿੱਚ ਡਰੋਨ ਰਾਹੀਂ ਸੁੱਟੀ ਗਈ ਸੀ।

ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਅੱਜ ਸਵੇਰੇ ਰੁਟੀਨ ਗਸ਼ਤ ਦੌਰਾਨ, ਭਾਨੇਵਾਲਾ ਪਿੰਡ ਦੇ ਨੇੜੇ ਇੱਕ ਖੇਤ ਵਿੱਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ‘ਤੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਾਂਚ ਦੌਰਾਨ, ਮਿੱਟੀ ਵਿੱਚ ਦੱਬੇ 15 ਪੈਕੇਟ ਮਿਲੇ, ਜਿਨ੍ਹਾਂ ਦੇ ਹੈਰੋਇਨ ਹੋਣ ਦੀ ਪੁਸ਼ਟੀ ਹੋਈ। ਇਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਦੀ ਡਰੋਨ ਰਾਹੀਂ ਹੈਰੋਇਨ ਸੁੱਟਣ ਦੀ ਇੱਕ ਹੋਰ ਸਾਜ਼ਿਸ਼ ਸੀ, ਜਿਸਨੂੰ ਨਾਕਾਮ ਕਰ ਦਿੱਤਾ ਗਿਆ।”

ਉਨ੍ਹਾਂ ਅੱਗੇ ਕਿਹਾ ਕਿ ਇਹ ਬਰਾਮਦਗੀ ਪਾਕਿਸਤਾਨ ਸਪਾਂਸਰਡ ਡਰੱਗ ਤਸਕਰੀ ਨੈੱਟਵਰਕ ਦੇ ਮਨਸੂਬਿਆਂ ਨੂੰ ਇੱਕ ਵੱਡਾ ਝਟਕਾ ਹੈ ਅਤੇ ਸਰਹੱਦ ਪਾਰ ਹੋ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਬੀਐਸਐਫ ਦੀ ਚੌਕਸੀ ਨਿਗਰਾਨੀ ਦਾ ਸਬੂਤ ਹੈ।

ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੰਜਾਬ ਦੇ ਕਈ ਸੈਕਟਰਾਂ ਵਿੱਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਐਸਐਫ ਨੇ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਐਂਟੀ-ਡਰੋਨ ਤਕਨਾਲੋਜੀਆਂ, ਚੌਕਸ ਨਿਗਰਾਨੀ ਅਤੇ ਸਥਾਨਕ ਖੁਫੀਆ ਨੈੱਟਵਰਕ ਨੂੰ ਮਜ਼ਬੂਤ ਕੀਤਾ ਹੈ।

ਜਾਂਚ ਲਈ ਭੇਜੀ ਗਈ ਹੈਰੋਇਨ

ਬੀਐਸਐਫ ਨੇ ਜ਼ਬਤ ਕੀਤੀ ਹੈਰੋਇਨ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਅਤੇ ਪੂਰੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਖੇਪ ਪ੍ਰਾਪਤ ਕਰਨ ਵਿੱਚ ਭਾਰਤੀ ਪਾਸੇ ਕਿਸ-ਕਿਸ ਨੇ ਭੂਮਿਕਾ ਨਿਭਾਈ। ਇਸ ਮਾਮਲੇ ਵਿੱਚ ਸਥਾਨਕ ਪੁਲਿਸ ਅਤੇ ਖੁਫੀਆ ਇਕਾਈਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਬੀਐਸਐਫ ਵੱਲੋਂ ਸਮੇਂ-ਸਮੇਂ ‘ਤੇ ਕੀਤੀ ਜਾਣ ਵਾਲੀ ਅਜਿਹੀ ਕਾਰਵਾਈ ਨਾ ਸਿਰਫ਼ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ ਸਗੋਂ ਨੌਜਵਾਨਾਂ ਨੂੰ ਨਸ਼ੇ ਦੇ ਜਾਲ ਵਿੱਚ ਧੱਕਣ ਵਾਲੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੀ ਹੈ।