ਅੰਮ੍ਰਿਤਸਰ ‘ਚ ਕਾਰੋਬਾਰੀ ਦੇ ਘਰ ਧਮਾਕਾ, 2 ਬਾਈਕ ਸਵਾਰਾਂ ਨੇ ਘਰ ‘ਚ ਸੁੱਟਿਆ ਵਿਸਫੋਟਕ
Amritsar Attack: ਇਸ ਧਮਾਕੇ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ, ਹੁਣ ਤੱਕ ਮਾਝੇ ਏਰੀਏ ਚ 10 ਤੋਂ ਵੱਧ ਗ੍ਰਨੇਡ ਹਮਲੇ, ਹਲਕਾ ਮਜੀਠਾ 'ਚ ਦੂਜਾ BLAST, ਪਹਿਲਾਂ ਮਜੀਠੇ ਥਾਣੇ ਤੇ ਗ੍ਰਨੇਡ ਹਮਲਾ, ਹੁਣ ਮੇਰੇ ਪਰਿਵਾਰ ਦੇ ਮੈਂਬਰ ਪਿੰਡ ਜੈਤੀਂਪੁਰ 'ਚ ਸਵਰਗਵਾਸੀ ਪੱਪੂ ਜੈਂਤੀਪੁਰ ਦੇ ਘਰ ਤੇ ਗ੍ਰਨੇਡ RDX ਹਮਲਾ।
Amritsar Attack: ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਜੈਅੰਤੀਪੁਰ ਵਿੱਚ ਦੋ ਨੌਜਵਾਨਾਂ ਨੇ ਇੱਕ ਕਾਰੋਬਾਰੀ ਪੱਪੂ ਜੈਅੰਤੀਪੁਰੀ ਦੇ ਘਰ ਵਿੱਚ ਧਮਾਕਾ ਕਰ ਦਿੱਤਾ। ਇਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਇਸ ਘਟਨਾ ਨੂੰ ਦੋ ਨਕਾਬਪੋਸ਼ ਨੌਜਵਾਨਾਂ ਨੇ ਅੰਜਾਮ ਦਿੱਤਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਘਰ ‘ਚ ਵਿਸਫੋਟਕ ਸੁੱਟ ਕੇ ਹਮਲਾ ਕੀਤਾ। ਇਸ ਤੋਂ ਤੁਰੰਤ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਭੱਜ ਗਏ। ਇਸ ਮੌਕੇ ਅਜੇ ਪੁਲਿਸ ਨਾਲ ਗੱਲਬਾਤ ਨਹੀਂ ਹੋ ਸਕੀ ਹੈ।
ਜਾਣਕਾਰੀ ਅਨੁਸਾਰ ਧਮਾਕੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਨੇੜਲੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਹਰ ਰੋਜ਼ ਪੰਜਾਬ ਵਿੱਚ ਕਿਤੇ ਨਾ ਕਿਤੇ ਧਮਾਕਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਅਸੀਂ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਹਰ ਰੋਜ਼ ਥਾਣਿਆਂ ਅਤੇ ਚੌਕੀਆਂ ਵਿੱਚ ਧਮਾਕੇ ਹੋ ਰਹੇ ਹਨ।
ਬਿਕਰਮ ਸਿੰਘ ਮਜੀਠੀਆਂ ਨੇ ਕੀਤੀ ਨਿੰਦਾ
ਇਸ ਧਮਾਕੇ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ, ਹੁਣ ਤੱਕ ਮਾਝੇ ਏਰੀਏ ਚ 10 ਤੋਂ ਵੱਧ ਗ੍ਰਨੇਡ ਹਮਲੇ, ਹਲਕਾ ਮਜੀਠਾ ‘ਚ ਦੂਜਾ BLAST, ਪਹਿਲਾਂ ਮਜੀਠੇ ਥਾਣੇ ਤੇ ਗ੍ਰਨੇਡ ਹਮਲਾ, ਹੁਣ ਮੇਰੇ ਪਰਿਵਾਰ ਦੇ ਮੈਂਬਰ ਪਿੰਡ ਜੈਤੀਂਪੁਰ ‘ਚ ਸਵਰਗਵਾਸੀ ਪੱਪੂ ਜੈਂਤੀਪੁਰ ਦੇ ਘਰ ਤੇ ਗ੍ਰਨੇਡ RDX ਹਮਲਾ। ਉਨ੍ਹਾਂ ਅੱਗੇ ਲਿਖਿਆ ਹੈ, ਪਰਿਵਾਰ ਵਾਲ ਵਾਲ ਬਚਿਆ, ਇਸ ਪਰਿਵਾਰ ਨੂੰ (ਅਮਨ ਜੈਤੀਪੁਰ ਨੂੰ ) ਪਹਿਲਾਂ ਵੀ ਗੈਂਗਸਟਰਾਂ ਵੱਲੋਂ ਜਾਨੋ ਮਾਰਨ ਦੀਆਂ ਫਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਹੁਣ ਤੱਕ ਮਾਝੇ ਏਰੀਏ ਚ 10 ਤੋਂ ਵੱਧ ਗ੍ਰਨੇਡ ਹਮਲੇ ❗️❗️
👉ਹਲਕਾ ਮਜੀਠਾ ‘ਚ ਦੂਜਾ BLAST ❗️
ਪਹਿਲਾਂ ਮਜੀਠੇ ਥਾਣੇ ਤੇ ਗ੍ਰਨੇਡ ਹਮਲਾ ❗️
👉ਹੁਣ ਮੇਰੇ ਪਰਿਵਾਰ ਦੇ ਮੈਂਬਰ ਪਿੰਡ ਜੈਤੀਂਪੁਰ ‘ਚ ਸਵਰਗਵਾਸੀ ਪੱਪੂ ਜੈਂਤੀਪੁਰ ਦੇ ਘਰ ਤੇ ਗ੍ਰਨੇਡ RDX ਹਮਲਾ❗️❗️
👉 ਪਰਿਵਾਰ ਵਾਲ ਵਾਲ ਬਚਿਆ ❗️
ਇਸ ਪਰਿਵਾਰ ਨੂੰ (ਅਮਨ ਜੈਤੀਪੁਰ ਨੂੰ ) ਪਹਿਲਾਂ ਵੀ pic.twitter.com/tNaRrJRRtx— Bikram Singh Majithia (@bsmajithia) January 15, 2025
ਇਹ ਵੀ ਪੜ੍ਹੋ
ਅਕਾਲੀ ਆਗੂ ਨੇ ਕਿਹਾ ਕਿ ਕਈ ਵਾਰ ਆਲਾ ਅਫ਼ਸਰਾਂ ਦੇ ਧਿਆਨ ‘ਚ ਮਾਮਲਾ ਲਿਆਂਦਾ ਹੈ। ਇੰਡੋ-ਪਾਕਿਸਤਾਨ ਬਾਰਡਰ ‘ਤੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਠਾਇਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਮੁਸ਼ਤੈਦ ਪੁਲਿਸ ਹੈ ਕਿੱਥੇ ?
ਪਿਛਲੇ ਮਹੀਨੇ ਵੀ ਹੋਇਆ ਸੀ ਧਮਾਕਾ
ਇਸ ਤੋਂ ਪਹਿਲਾਂ 4 ਦਸੰਬਰ ਨੂੰ, ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਮਜੀਠਾ ਥਾਣੇ ਦੇ ਅੰਦਰ ਇੱਕ ਅਣਪਛਾਤੇ ਵਿਅਕਤੀ ਨੇ ਗ੍ਰਨੇਡ ਸੁੱਟਿਆ ਸੀ। ਗ੍ਰਨੇਡ ਪੁਲਿਸ ਸਟੇਸ਼ਨ ਦੇ ਅੰਦਰ ਇੱਕ ਖੁੱਲ੍ਹੀ ਜਗ੍ਹਾ ‘ਤੇ ਸੁੱਟਿਆ ਗਿਆ ਸੀ ਤੇ ਇੱਕ ਵੱਡਾ ਧਮਾਕਾ ਹੋਇਆ ਸੀ। ਅੱਤਵਾਦੀ ਹੈਪੀ ਪਾਸੀਅਨ ਨੇ ਹੈਂਡ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀ।