Ex Sarpanch Arrest: ਫਿਰੋਜਪੁਰ ‘ਚ ਸਾਬਕਾ ਸਰਪੰਚ ਦੀ ਗੁੰਡਾਗਰਦੀ, ਪੁਲਿਸ ਨੇ ਕੀਤਾ ਕਾਬੂ
crime News: ਸਾਬਕਾ ਸਰਪੰਚ ਨੇ ਉਨ੍ਹਾਂ ਦੇ ਖੇਤ ਵਿੱਚ ਬੱਕਰੀਆਂ ਛੱਡੀਆਂ ਤਾਂ ਦੂਜੀ ਧਿਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਮੁਲਜਮ ਨੇ ਕੁੱਝ ਲੋਕਾਂ ਨੂੰ ਨਾਲ ਲੈਕੇ ਉਨ੍ਹਾਂ ਦੇ ਘਰ ਹਮਲਾ ਕਰਕੇ ਭੰਨਤੋੜ ਕੀਤੀ,ਇਥੋਂ ਤੱਕ ਕਿ ਉਸਨੇ ਫਾਇਰ ਵੀ ਕੀਤਾ ਜਿਸਤੋਂ ਬਾਅਦ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਫਿਰੋਜ਼ਪੁਰ ਨਿਊਜ: ਦੇ ਕਸਬਾ ਮਮਦੋਟ ਦੇ ਪਿੰਡ ਸ਼ੁੰਦਰ ਵਾਲੇ ਝੁੱਗੇ ਵਿੱਚ ਇੱਕ ਸਾਬਕਾ ਸਰਪੰਚ (Ex Sarpanch) ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਸਾਬਕਾ ਸਰਪੰਚ ਸੱਤਪਾਲ ਸਿੰਘ ਨਾਲ ਉਨ੍ਹਾਂ ਦਾ ਜਮੀਨੀ ਝਗੜਾ ਚੱਲ ਰਿਹਾ ਹੈ।ਜਿਸ ਕਰਕੇ ਉਹ ਜਾਣਬੁੱਝ ਕੇ ਉਨ੍ਹਾਂ ਦੇ ਖੇਤ ਵਿੱਚ ਬੱਕਰੀਆਂ ਛੱਡ ਦਿੰਦਾ ਹੈ। ਜਿਸਨੂੰ ਲੈਕੇ ਉਹ ਕਈ ਵਾਰ ਉਸਨੂੰ ਮਨਾ ਕਰ ਚੁੱਕੇ ਹਨ।
ਇਸੇ ਤਰ੍ਹਾਂ ਸਾਬਕਾ ਸਰਪੰਚ ਨੇ ਉਨ੍ਹਾਂ ਦੇ ਖੇਤ ਵਿੱਚ ਬੱਕਰੀਆਂ ਛੱਡ ਦਿੱਤੀਆਂ ਅਤੇ ਬੱਕਰੀਆਂ ਨੇ ਉਨ੍ਹਾਂ ਦੇ ਖੇਤ ਵਿੱਚ ਬਹੁਤ ਖਰਾਬਾ ਕਰ ਦਿੱਤਾ।ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਸਰਪੰਚ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਤਾਂ ਉਸਨੇ ਕੁੱਝ ਲੋਕਾਂ ਨੂੰ ਨਾਲ ਲੈਕੇ ਉਲਟਾ ਉਨ੍ਹਾਂ ਦੇ ਘਰ ਤੇ ਹਮਲਾ ਕਰਕੇ ਅੰਦਰ ਭੰਨਤੋੜ ਕੀਤੀ। ਇਥੋਂ ਤੱਕ ਕਿ ਉਸਨੇ ਫਾਇਰ ਵੀ ਕੀਤਾ ਜਿਸਤੋਂ ਬਾਅਦ ਉਨ੍ਹਾਂ ਤੁਰੰਤ ਇਸ ਗੁੰਡਾਗਰਦੀ ਨੂੰ ਲੈਕੇ ਪੁਲਿਸ ਨੂੰ ਇਤਲਾਹ ਦਿੱਤੀ।
ਸਾਬਕਾ ਸਰਪੰਚ ਦੀ ਗੁੰਡਾਗਰਦੀ ‘ਤੇ ਪੁਲਿਸ ਦਾ ਐਕਸ਼ਨ
ਦੂਸਰੇ ਪਾਸੇ ਇਸ ਪੂਰੇ ਮਾਮਲੇ ਨੂੰ ਲੈਕੇ ਜਦੋਂ ਡੀਐਸਪੀ ਡੀ ਫਤਹਿ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਅਤੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਸੱਤਪਾਲ ਸਿੰਘ ਅਤੇ ਦੋ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ