ਇਨਸਾਨ ਜਾਂ ਹੈਵਾਨ! 16 ਵਾਰ ਚਾਕੂ ਮਾਰੇ, ਪੱਥਰਾਂ ਨਾਲ ਕੁਚਲਿਆ ਫਿਰ ਵੀ ਚਿਹਰੇ ‘ਤੇ ਅਫਸੋਸ ਨਹੀਂ

Published: 

29 May 2023 22:23 PM

ਦਿੱਲੀ ਦੇ ਸ਼ਾਹਬਾਦ ਇਲਾਕੇ 'ਚ 20 ਸਾਲਾ ਮੁਲਜ਼ਮ ਨੇ ਆਪਣੀ ਹੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਦੋਸ਼ੀ ਦਾ ਨਾਂ ਸਾਹਿਲ, ਪਿਤਾ ਸਰਫਰਾਜ ਦੱਸਿਆ ਜਾ ਰਿਹਾ ਹੈ।

ਇਨਸਾਨ ਜਾਂ ਹੈਵਾਨ! 16 ਵਾਰ ਚਾਕੂ ਮਾਰੇ, ਪੱਥਰਾਂ ਨਾਲ ਕੁਚਲਿਆ ਫਿਰ ਵੀ ਚਿਹਰੇ ਤੇ ਅਫਸੋਸ ਨਹੀਂ
Follow Us On

ਦਿੱਲੀ ਦੇ ਸ਼ਾਹਬਾਦ ਇਲਾਕੇ ‘ਚ ਸਾਕਸ਼ੀ (Sakshi) ਦੀ ਹੱਤਿਆ ਕਰਨ ਵਾਲੇ ਸਾਹਿਲ (Sahil) ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਦੀ ਬਾਡੀ ਲੈਂਗਵੇਜ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਹੁਣ ਤੱਕ ਇਹ ਕਤਲ ਗੁੱਸੇ ਵਿੱਚ ਆਏ ਪ੍ਰੇਮੀ ਦਾ ਲੱਗਦਾ ਸੀ ਜਿਸ ਨੇ ਗੁੱਸੇ ਵਿੱਚ ਆ ਕੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਸੀ। ਪਰ ਸਾਹਿਲ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ‘ਚ ਨਾ ਤਾਂ ਉਸ ਦੇ ਚਿਹਰੇ ‘ਤੇ ਡਰ ਹੈ ਅਤੇ ਨਾ ਹੀ ਇੰਨੇ ਵੱਡੇ ਅਪਰਾਧ ਕਰਨ ਦਾ ਪਛਤਾਵਾ।

ਵੱਡੀ ਗੱਲ ਤਾਂ ਇਹ ਹੈ ਕਿ ਇੰਨੀ ਦਰਿੰਦਗੀ ਤੋਂ ਬਾਅਦ ਵੀ ਉਸ ਦੀਆਂ ਅੱਖਾਂ ਵਿਚ ਰੱਤੀ ਭਰ ਵੀ ਸ਼ਰਮ ਨਜ਼ਰ ਨਹੀਂ ਆ ਰਹੀ। ਅਜਿਹੀ ਬੇਰਹਿਮੀ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਇੰਨਾ ਨਿਡਰ ਹੋਣਾ ਕਿਸੇ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਕੀ ਇਹ ਤਸਵੀਰ ਦੱਸ ਰਹੀ ਹੈ ਕਿ ਸਾਹਿਲ ਇਨਸਾਨ ਦੇ ਰੂਪ ਵਿੱਚ ਹੈਵਾਨ ਹੈ। ਅਸੀਂ ਹਰ ਰੋਜ਼ ਅਪਰਾਧ ਦੀਆਂ ਖ਼ਬਰਾਂ ਦੇਖਦੇ ਅਤੇ ਸੁਣਦੇ ਹਾਂ, ਪਰ ਅਜਿਹਾ ਅਪਰਾਧ ਸਾਲਾਂ ਵਿੱਚ ਇੱਕ ਵਾਰ ਸਾਹਮਣੇ ਆਉਂਦਾ ਹੈ। ਜਿਸ ਵਿੱਚ ਮਨੁੱਖਤਾ ਨੂੰ ਇਸ ਪੱਧਰ ‘ਤੇ ਤਾਰ ਤਾਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ – Delhi Crime: ਲਿਵ ਇਨ ਚ ਰਹਿ ਚੁੱਕਾ, ਫਰਿਜ ਮੈਕੇਨਿਕ ਹੈ ਸਾਹਿਲ, ਬੁਲੰਦਸ਼ਹਿਰ ਤੋਂ ਹੋਇਆ ਗ੍ਰਿਫ਼ਤਾਰ

ਖਾਸ ਗੱਲ ਇਹ ਹੈ ਕਿ ਦੋਸ਼ੀ ਸਾਹਿਲ ਦੀ ਉਮਰ ਸਿਰਫ 20 ਸਾਲ ਅਤੇ ਸਾਕਸ਼ੀ ਦੀ ਉਮਰ ਸਿਰਫ 16 ਸਾਲ ਸੀ। ਸਵਾਲ ਉਠਾਏ ਜਾ ਰਹੇ ਹਨ ਕਿ ਕੀ ਇੰਨੀ ਛੋਟੀ ਉਮਰ ਵਿਚ ਉਸ ਦਾ ਕਤਲ ਉਸ ਦੇ ਗੁੱਸੇ ਕਾਰਨ ਹੋਇਆ ਸੀ ਜਾਂ ਇਸ ਪਿੱਛੇ ਕੋਈ ਸੋਚੀ ਸਮਝੀ ਸਾਜ਼ਿਸ਼ ਸੀ।

ਇਲਾਕੇ ‘ਚ ਪਸਰਿਆ ਸੰਨਾਟਾ

ਸੋਮਵਾਰ ਨੂੰ ਹੋਈ ਇਸ ਹੱਤਿਆ ਦੀ ਘਟਨਾ ਤੋਂ ਬਾਅਦ ਇਲਾਕੇ ‘ਚ ਸੰਨਾਟਾ ਪਸਰਿਆ ਹੋਇਆ ਗਿਆ ਹੈ। ਸਾਕਸ਼ੀ ਦੇ ਕਤਲ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ। ਸਾਹਿਲ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ 16 ਵਾਰ ਚਾਕੂ ਮਾਰਿਆ, ਫਿਰ ਉਸ ਨੂੰ ਲੱਤਾਂ ਮਾਰੀਆਂ, ਇਸ ਤੋਂ ਵੀ ਉਸ ਨੂੰ ਸੰਤੁਸ਼ਟੀ ਨਹੀਂ ਹੋਈ, ਤਾਂ ਉਸ ਨੇ ਲੜਕੀ ‘ਤੇ ਵੱਡੇ-ਵੱਡੇ ਪੱਥਰ ਸੁੱਟੇ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।

ਮੌਤ ਤੋਂ ਬਾਅਦ ਵੀ ਉਹ ਲਾਸ਼ ਨਾਲ ਦਰਿੰਦਗੀ ਕਰਦਾ ਰਿਹਾ। ਗੌਰਤਲਬ ਹੈ ਕਿ ਮੁਲਜ਼ਮ ਸਾਹਿਲ ਇਹ ਸਭ ਕੁਝ ਰਾਹਗੀਰਾਂ ਦੇ ਸਾਹਮਣੇ ਕਰ ਰਿਹਾ ਸੀ। ਉਥੋਂ ਨਿਕਲਦੇ ਲੋਕ ਸਾਹਿਲ ਦੀ ਬੇਰਹਿਮੀ ਨੂੰ ਦੇਖ ਰਹੇ ਸਨ ਪਰ ਉਸ ਦੀ ਬਰਬਰਤਾ ਨੂੰ ਦੇਖ ਕੇ ਕਿਸੇ ਨੇ ਉਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕੀਤੀ। ਕਤਲ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਦੀ ਪਛਾਣ ਮੁਹੰਮਦ ਸਾਹਿਲ, ਪਿਤਾ ਸਰਫਰਾਜ਼ ਵਜੋਂ ਕੀਤੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ