Delhi Double Murder: ਦਿੱਲੀ ਦੇ ਆਰਕੇ ਪੁਰਮ ‘ਚ ਦੋਹਰਾ ਕਤਲ, ਬਦਮਾਸ਼ਾਂ ਨੇ ਦੋ ਭੈਣਾਂ ਨੂੰ ਮਾਰੀ ਗੋਲੀ

Updated On: 

18 Jun 2023 10:21 AM IST

ਦਿੱਲੀ ਦੇ ਆਰਕੇ ਪੁਰਮ ਥਾਣਾ ਖੇਤਰ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਐਤਵਾਰ ਯਾਨੀ ਅੱਜ ਸਵੇਰੇ 4.30 ਵਜੇ ਅੰਬੇਡਕਰ ਬਸਤੀ 'ਚ ਅਣਪਛਾਤੇ ਹਮਲਾਵਰਾਂ ਨੇ ਦੋ ਭੈਣਾਂ ਨੂੰ ਗੋਲੀ ਮਾਰ ਦਿੱਤੀ।

Delhi Double Murder: ਦਿੱਲੀ ਦੇ ਆਰਕੇ ਪੁਰਮ ਚ ਦੋਹਰਾ ਕਤਲ, ਬਦਮਾਸ਼ਾਂ ਨੇ ਦੋ ਭੈਣਾਂ ਨੂੰ ਮਾਰੀ ਗੋਲੀ

(Photo Credit: ANI)

Follow Us On
ਦਿੱਲੀ ਦੇ ਆਰਕੇ ਪੁਰਮ ਥਾਣਾ ਖੇਤਰ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਐਤਵਾਰ ਯਾਨੀ ਅੱਜ ਸਵੇਰੇ 4.30 ਵਜੇ ਅੰਬੇਡਕਰ ਬਸਤੀ ‘ਚ ਬਦਮਾਸ਼ਾਂ ਨੇ ਦੋ ਭੈਣਾਂ ਨੂੰ ਗੋਲੀ ਮਾਰ ਦਿੱਤੀ। ਦੋਵੇਂ ਜ਼ਖਮੀ ਭੈਣਾਂ ਨੂੰ ਦਿੱਲੀ ਦੇ ਐੱਸਜੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ। ਪੁਲਿਸ ਨੇ ਦੋਵੇਂ ਭੈਣਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ‘ਚ ਹੜਕੰਪ ਮੱਚ ਗਿਆ। ਗੋਲੀਬਾਰੀ ਦੀ ਘਟਨਾ ਸਬੰਧੀ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਇੱਕ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਦੋਵੇਂ ਮ੍ਰਿਤਕ ਭੈਣਾਂ ਦੇ ਨਾਂ ਪਿੰਕੀ ਅਤੇ ਜੋਤੀ ਹਨ। ਪਿੰਕੀ ਦੀ ਉਮਰ 30 ਸਾਲ ਅਤੇ ਜੋਤੀ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭੈਣਾਂ ਦਾ ਕਤਲ ਪੈਸਿਆਂ ਦੇ ਝਗੜੇ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੋਤੀ ਅਤੇ ਪਿੰਕੀ ਦੇ ਭਰਾ ਨੇ ਬਦਮਾਸ਼ਾਂ ਤੋਂ 15,000 ਰੁਪਏ ਲਏ ਸਨ। ਬਦਮਾਸ਼ ਸਵੇਰੇ ਤਿੰਨ ਵਜੇ ਇਹ ਪੈਸੇ ਲੈਣ ਆਏ ਸਨ। ਜੋਤੀ ਅਤੇ ਪਿੰਕੀ ਦੀ ਭਰਜਾਈ ਨੇ ਦੱਸਿਆ ਕਿ ਬਦਮਾਸ਼ਾਂ ਨੇ ਘਰ ਦੇ ਦਰਵਾਜ਼ੇ ਨੂੰ ਕਈ ਵਾਰ ਧੱਕਾ ਦਿੱਤਾ। ਪਰ, ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਸਵੇਰੇ ਸਾਢੇ ਚਾਰ ਵਜੇ ਬਦਮਾਸ਼ ਫਿਰ ਆ ਗਏ। ਫਿਰ ਦਰਵਾਜ਼ਾ ਖੜਕਾਇਆ। ਇਸ ਵਾਰ ਘਰ ਦੇ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ।

ਭਰਾ ਨੂੰ ਬਚਾਉਦੀਆਂ ਗਈ ਭੈਣਾਂ ਦੀ ਜਾਨ

ਰਿਸ਼ਤੇਦਾਰਾਂ ਮੁਤਾਬਕ ਬਦਮਾਸ਼ ਭਰਾ ਨੂੰ ਗੋਲੀ ਮਾਰਨ ਵਾਲੇ ਸਨ। ਪਰ, ਦੋਵੇਂ ਭੈਣਾਂ ਉਸ ਦੇ ਸਾਹਮਣੇ ਆ ਗਈਆਂ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਦੇ ਹੀ ਦੋਵੇਂ ਭੈਣਾਂ ਜ਼ਮੀਨ ‘ਤੇ ਡਿੱਗ ਗਈਆਂ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਬਾਅਦ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ ਕੀਤਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਬਲ ਕਤਲ ਕਾਂਡ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਭਗਵਾਨ ਦੋਹਾਂ ਮ੍ਰਿਤਕਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ। ਕੇਜਰੀਵਾਲ ਨੇ ਦਿੱਲੀ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ। ਜਿਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਸੰਭਾਲਣਾ ਹੈ, ਉਹੀ ਲੋਕ ਦਿੱਲੀ ਸਰਕਾਰ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚਣ ‘ਚ ਲੱਗੇ ਹੋਏ ਹਨ। ਜੇਕਰ ‘ਆਪ’ ਸਰਕਾਰ ਦਿੱਲੀ ‘ਚ ਅਮਨ-ਕਾਨੂੰਨ ਦੀ ਸਥਿਤੀ ਦੇਖ ਰਹੀ ਹੁੰਦੀ ਤਾਂ ਦਿੱਲੀ ਸਭ ਤੋਂ ਸੁਰੱਖਿਅਤ ਹੁੰਦੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ