Attack on Youngster: ਗੁਰਦਾਸਪੁਰ ਦੇ ਇੱਕ ਨੌਜਵਾਨ ‘ਤੇ ਜਾਨਲੇਵਾ ਹਮਲਾ, ਹਮਲੇ ਦੀ ਲਾਈਵ ਵੀਡੀਓ ਆਈ ਸਾਹਮਣੇ
ਗੁਰਦਾਸਪੁਰ ਇੱਕ ਨੌਜਵਾਨ ਨੂੰ ਸੜਕ 'ਤੇ ਘੇਰ ਕੁਝ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਮਲੇ ਦੀ ਪੂਰੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਗੁਰਦਾਸਪੁਰ ਨਿਊਜ਼: ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਨੂੰ ਸੜਕ ‘ਤੇ ਘੇਰ ਕੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਹਮਲੇ ਦਾ ਸ਼ਿਕਾਰ ਨੌਜਵਾਨ ਜਗਮੀਤ ਸਿੰਘ ਉਰਫ਼ ਸੋਨੀ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਹੁਣ ਸਿਵਲ ਹਸਪਤਾਲ (Civil Hospital) ਭੈਣੀ ਮੀਆਂ ਖਾਂ ਵਿਖੇ ਜੇਰੇ ਇਲਾਜ ਹੈ। ਉਥੇ ਹੀ ਹਮਲੇ ਦੀ ਪੂਰੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਨੌਜਵਾਨ ਜਗਮੀਤ ਸਿੰਘ ਦੇ ਪਿਤਾ ਸੁੱਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੋਟਰ ‘ਤੇ ਪਾਣੀ ਲਗਾਉਣ ਗਿਆ ਤਾਂ ਪਿੰਡ ਦੇ 4 ਨੌਜਵਾਨਾਂ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਉਸ ‘ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ਤੋਂ ਰਸਤੇ ‘ਚ ਲੰਘ ਰਹੇ ਐਸ.ਐਚ.ਓ ਭੈਣੀ ਮੀਆਂ ਅਤੇ ਏ.ਐਸ.ਆਈ ਮੇਜ਼ਰ ਸਿੰਘ ਵੱਲੋਂ ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਪੁਲਿਸ ਮੁਲਾਜ਼ਮਾਂ ਦਾ ਜਿਨ੍ਹਾਂ ਮੇਰੇ ਪੁੱਤਰ ਦੀ ਜਾਨ ਬਚਾਈ।
ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਨਿੱਜੀ ਰੰਜ਼ਿਸ਼ ਦੇ ਚੱਲਦਿਆਂ ਕੀਤਾ ਗਿਆ ਹੈ ਰਾਹਗੀਰਾਂ ਵੱਲੋਂ ਹਮਲਾ ਕਰ ਰਹੇ ਨੌਜਵਾਨਾਂ ਦੀ ਵੀਡੀਓ (Video) ਬਣਾ ਕੇ ਵਾਇਰਲ ਵੀ ਕੀਤੀ ਗਈ ਹੈ ਹਮਲਾਵਰ ਸਾਡੇ ਪਿੰਡ ਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਵਿਅਕਤੀਆਂ ਖਿਲਾਫ
ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ।
ਪੁਲਿਸ ਵੱਲੋਂ ਅਣਪਛਾਤੀਆਂ ਖਿਲਾਫ ਮਾਮਲਾ ਦਰਜ
ਥਾਣਾ ਭੈਣੀ ਮੀਆਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਨਾਲ ਐਸ ਆਈ ਮੇਜ਼ਰ ਸਿੰਘ ਗੁਰਦਾਸਪੁਰ (Gurdaspur) ਤੋਂ ਆ ਰਹੇ ਸਨ ਅਤੇ ਹਮਲਾਵਰਾਂ ਨੇ ਜਗਮੀਤ ਸਿੰਘ ਉਰਫ ਸੋਨੀ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਜਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਜਖਮੀ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਣਪਛਾਤੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ