ਭੁਲੱਥ ਥਾਣੇ ਚੋं ਫਰਾਰ ਹੋਇਆ ਮੁਲਜ਼ਮ, ਹੋਮ ਗਾਰਡ ਜਵਾਨ ‘ਤੇ ਮਾਮਲਾ ਦਰਜ
ਭੁੱਲਥ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੌਸ਼ਲ ਗਿੱਲ ਨੂੰ ਬਿਜਲੀ ਦੀ ਦੁਕਾਨ ਤੋਂ 22,000 ਰੁਪਏ ਚੋਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸਟੇਸ਼ਨ ਦੇ ਕਲਰਕ ਵਿਕਾਸ ਦੇ ਅਨੁਸਾਰ ਮੁਲਜ਼ਮ ਨੂੰ 3 ਅਪ੍ਰੈਲ ਨੂੰ ਰਾਤ 8 ਵਜੇ ਲਾਕ-ਅੱਪ 'ਚ ਬੰਦ ਕਰ ਦਿੱਤਾ ਗਿਆ ਸੀ।
ਜੇਲ੍ਹ ਦੀ ਸੰਕੇਤਕ ਤਸਵੀਰ
Bholath police station: ਕਪੂਰਥਲਾ ਦੇ ਭੁਲੱਥ ਥਾਣੇ ਵਿੱਚੋਂ ਇੱਕ ਚੋਰੀ ਦਾ ਮੁਲਜ਼ਮ ਫਰਾਰ ਹੋ ਗਿਆ ਹੈ। ਮੁਲਜ਼ਮ ਕੌਸ਼ਲ ਗਿੱਲ ਰਾਤ ਨੂੰ ਸੰਤਰੀ ਨੂੰ ਚਕਮਾ ਦੇ ਕੇ ਜੇਲ੍ਹ ਵਿੱਚੋਂ ਫਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਦੇ ਇਲਜ਼ਾਮ ‘ਚ ਹੋਮ ਗਾਰਡ ਜਵਾਨ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭੁੱਲਥ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੌਸ਼ਲ ਗਿੱਲ ਨੂੰ ਬਿਜਲੀ ਦੀ ਦੁਕਾਨ ਤੋਂ 22,000 ਰੁਪਏ ਚੋਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸਟੇਸ਼ਨ ਦੇ ਕਲਰਕ ਵਿਕਾਸ ਦੇ ਅਨੁਸਾਰ ਮੁਲਜ਼ਮ ਨੂੰ 3 ਅਪ੍ਰੈਲ ਨੂੰ ਰਾਤ 8 ਵਜੇ ਲਾਕ-ਅੱਪ ‘ਚ ਬੰਦ ਕਰ ਦਿੱਤਾ ਗਿਆ ਸੀ। ਉਸ ਨੂੰ ਅਗਲੇ ਦਿਨ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ।
4 ਅਪ੍ਰੈਲ ਨੂੰ ਸਵੇਰੇ 4 ਵਜੇ, ਹੋਮ ਗਾਰਡ ਕਾਂਸਟੇਬਲ ਕਸ਼ਮੀਰ ਸਿੰਘ ਨੇ ਦੇਖਿਆ ਕਿ ਜੇਲ੍ਹ ਦਾ ਦਰਵਾਜ਼ਾ ਅਤੇ ਥਾਣੇ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਫਰਾਰ ਹੋ ਗਿਆ ਸੀ। ਡੀਐਸਪੀ ਨੇ ਕਿਹਾ ਕਿ ਇਹ ਘਟਨਾ ਹੋਮ ਗਾਰਡ ਜਵਾਨ ਦੀ ਲਾਪਰਵਾਹੀ ਕਾਰਨ ਵਾਪਰੀ ਹੈ।
ਪੁਲਿਸ ਨੇ ਫਰਾਰ ਮੁਲਜ਼ਮ ਕੌਸ਼ਲ ਗਿੱਲ ਤੇ ਹੋਮ ਗਾਰਡ ਜਵਾਨ ਕਸ਼ਮੀਰ ਸਿੰਘ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ, ਜਦੋਂ ਕਿ ਹੋਮ ਗਾਰਡ ਜਵਾਨ ਤੋਂ ਪੁੱਛਗਿੱਛ ਜਾਰੀ ਹੈ।