ਬਠਿੰਡਾ ਪੁਲਿਸ ਨਾਲ ਝੜਪ ਮਾਮਲੇ ‘ਚ ਕਾਰਵਾਈ, 11 ਕਿਸਾਨ ਆਗੂਆਂ ਖਿਲਾਫ਼ ਮਾਮਲਾ ਦਰਜ
Bathinda police: ਐਸਐਸਪੀ ਅਵਨੀਤ ਕੁੰਡਲ ਬਠਿੰਡਾ ਨੇ ਦੱਸਿਆ ਕਿ ਕੱਲ ਪਿੰਡ ਜਿਉਂਦ ਵਿਖੇ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਜਮੀਨ ਦੀ ਨਿਸ਼ਾਨਦੇਹੀ ਕਰਨ ਕਰਵਾਉਣੀ ਸੀ, ਪਰ ਕਿਸਾਨ ਅਤੇ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਟਵਾਰੀ ਨੂੰ ਬੰਧਕ ਬਣਾ ਲਿੱਤਾ ਅਤੇ ਪੁਲਿਸ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਡੀਐਸਪੀ ਅਤੇ ਉਸ ਦਾ ਗਨਮੈਨ ਜ਼ਖਮੀ ਹੋ ਗਿਆ।
Bathinda police: ਬੀਤੇ ਦਿਨ ਬਠਿੰਡਾ ਦੇ ਪਿੰਡ ਜਿਉਂਦ ਵਿਖੇ ਜਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਪਿੰਡ ਵਾਸੀ ਤੇ ਕਿਸਾਨਾਂ ‘ਚ ਹੋਈ ਝੜਪ ਤੋਂ ਬਾਅਦ ਪੁਲਿਸ ਐਕਸ਼ਨ ਚ ਹੈ। ਪੁਲਿਸ ਨੇ ਇਸ ਮਾਮਲੇ ਚ 11 ਕਿਸਾਨ ਆਗੂ ਅਤੇ 30 ਤੋਂ 35 ਅਣਪਛਾਤਿਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਚਡੀਐਸਪੀ ਹੈਡ ਕੁਆਰਟਰ ਦੀ ਬਾਂਹ ਫੈਕਚਰ ਹੋ ਗਈ ਸੀ ਜਿਨ੍ਹਾਂ ਦਾ ਇਲਾਜ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਚੱਲ ਰਿਹਾ ਹੈ।
ਐਸਐਸਪੀ ਅਵਨੀਤ ਕੁੰਡਲ ਬਠਿੰਡਾ ਨੇ ਦੱਸਿਆ ਕਿ ਕੱਲ ਪਿੰਡ ਜਿਉਂਦ ਵਿਖੇ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਜਮੀਨ ਦੀ ਨਿਸ਼ਾਨਦੇਹੀ ਕਰਨ ਕਰਵਾਉਣੀ ਸੀ, ਪਰ ਕਿਸਾਨ ਅਤੇ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਟਵਾਰੀ ਨੂੰ ਬੰਧਕ ਬਣਾ ਲਿੱਤਾ ਅਤੇ ਪੁਲਿਸ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਡੀਐਸਪੀ ਅਤੇ ਉਸ ਦਾ ਗਨਮੈਨ ਜ਼ਖਮੀ ਹੋ ਗਿਆ।
11 ਕਿਸਾਨ ਆਗੂਆਂ ਖਿਲਾਫ਼ ਕਾਰਵਾਈ
ਪੁਲਿਸ ਦਾ ਕਹਿਣਾ ਹੈ ਮਾਮਲੇ ਵਿੱਚ 11 ਕਿਸਾਨ ਆਗੂ ਪਿੰਡ ਵਾਸੀ ਉੱਤੇ ਨਾਮ ‘ਤੇ ਪਰਚਾ ਦਰਜ ਅਤੇ 30 ਤੋਂ 35 ਅਣਪਛਾਤਿਆਂ ਉੱਤੇ ਮਾਮਲਾ ਦਰਜ ਕੀਤਾ ਹੈ। ਫਿਲਹਾਲ ਹੁਣ ਪਿੰਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਦਾ ਕੰਮ ਰੁਕਵਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਾਹੌਲ ਸ਼ਾਂਤ ਅਤੇ ਗ੍ਰਫਤਾਰੀ ਹਲੇ ਕਿਸੇ ਦੀ ਨਹੀਂ ਕੀਤੀ ਗਈ ਹੈ।
ਬੀਤੇ ਦਿਨ ਹੋਈ ਸੀ ਝੜਪ
ਬਠਿੰਡਾ ਦੇ ਪਿੰਡ ਜਿਉਂਦ ਦੇ ਜ਼ਮੀਨੀ ਮਾਮਲੇ ਸਬੰਧੀ ਲੰਬੇ ਸਮੇਂ ਤੋਂ ਚੱਲ ਰਿਹਾ ਰੇੜਕਾ ਬੀਤੇ ਦਿਨ ਬਹੁਤ ਜਿਆਦਾ ਵੱਧ ਗਿਆ ਸੀ। ਜ਼ਮੀਨ ਦੀ ਮੁਰੱਬਾਬੰਦੀ ਅਤੇ ਨਕਸ਼ਾਬੰਦੀ ਕਰਨ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਇਸ ਵਿਰੋਧ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਕਰ ਰਿਹਾ ਸੀ। ਇਸ ਮੌਕੇ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਤੋਂ ਬਾਅਦ ਪੁਲਿਸ-ਕਿਸਾਨਾਂ ਵਿਚਾਲੇ ਝੜਪ ਦੇਖਣ ਨੂੰ ਮਿਲੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਰਸਤਿਆਂ ਰਾਹੀਂ ਪਿੰਡ ਦੇ ਖੇਤਾਂ ਚ ਪਹੁੰਚੀ ਪ੍ਰਸ਼ਾਸਨਿਕ ਟੀਮ ਪਿੰਡ ਦੀ ਜਿਉਂਦ ਤੋਂ ਨਕਸ਼ਾਬੰਦੀ ਕਰ ਰਹੀ ਸੀ। ਇਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਜ਼ਮੀਨੀ ਮਾਲਕੀ ਹੱਕਾਂ ਨੂੰ ਲੈ ਕੇ ਪਿੰਡ ਦਾ ਵੱਡਾ ਇਕੱਠ ਕਰ ਕੇ ਪਿੰਡ ਚ ਰੋਸ ਮੁਜ਼ਾਹਰਾ ਕੀਤਾ ਗਿਆ।