ਅੰਮ੍ਰਿਤਸਰ ‘ਚ ਮਿਲੀ ਬਿਨਾਂ ਧੜ ਵਾਲੀ ਮਨੁੱਖੀ ਖੋਪੜੀ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਮਨੁੱਖੀ ਖੋਪੜੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤੇ ਖੋਪੜੀ ਨੂੰ ਕਬਜ਼ੇ 'ਚ ਲੈ ਕੇ ਮੁਰਦਾ ਘਰ ਜਮਾਂ ਕਰਵਾ ਦਿੱਤਾ ਹੈ। ਇਸ ਸਬੰਧ 'ਚ ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਦੇ ਅਧੀਨ ਆਉਂਦੇ ਸਾਰੇ ਪੁਲਿਸ ਥਾਣਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਾਂ ਕਿ ਬਿਨਾਂ ਸਿਰ ਵਾਲੀ ਕੋਈ ਵੀ ਅਣਪਛਾਤੀ ਲਾਸ਼ ਮਿਲਣ 'ਤੇ ਮ੍ਰਿਤਕ ਦੀ ਪਹਿਚਾਣ ਹੋ ਸਕੇ।

ਅੰਮ੍ਰਿਤਸਰ ‘ਚ ਮਿਲੀ ਮਨੁੱਖੀ ਖੋਪੜੀ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਨੇੜੇ ਟੈਕਸੀ ਸਟੈਂਡ ਤੋਂ ਇੱਕ ਮਨੁੱਖੀ ਖੋਪੜੀ ਮਿਲੀ ਹੈ। ਬਿਨਾਂ ਧੜ ਵਾਲੀ ਇਹ ਮਨੁੱਖੀ ਖੋਪੜੀ ਖਰਾਬ ਹਾਲਤ ‘ਚ ਖੜ੍ਹੀ ਬੋਲੈਰੋ ਕਾਰ ਦੀ ਛੱਤ ਤੋਂ ਮਿਲੀ ਹੈ। ਇਹ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
ਮਨੁੱਖੀ ਖੋਪੜੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਖੋਪੜੀ ਨੂੰ ਕਬਜ਼ੇ ‘ਚ ਲੈ ਕੇ ਮੁਰਦਾ ਘਰ ਜਮਾਂ ਕਰਵਾ ਦਿੱਤਾ ਹੈ। ਇਸ ਸਬੰਧ ‘ਚ ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਦੇ ਅਧੀਨ ਆਉਂਦੇ ਸਾਰੇ ਪੁਲਿਸ ਥਾਣਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਾਂ ਜੋ ਬਿਨਾਂ ਸਿਰ ਵਾਲੀ ਕੋਈ ਵੀ ਅਣਪਛਾਤੀ ਲਾਸ਼ ਮਿਲਣ ‘ਤੇ ਮ੍ਰਿਤਕ ਦੀ ਪਹਿਚਾਣ ਹੋ ਸਕੇ।
ਇਸ ਮਨੁੱਖੀ ਖੋਪੜੀ ਦੇ ਸਿਰ ਉੱਪਰ ਕੁੱਝ ਵਾਲ ਵੀ ਹਨ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਘਟਨਾ ਜ਼ਿਆਦਾ ਪੁਰਾਣੀ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦਕਿ ਖੋਪੜੀ ਦੀ ਪਹਿਚਾਣ ਲਈ ਇਸ ਨੂੰ 72 ਘੰਟਿਆਂ ਲਈ ਮੁਰਦਾ ਘਰ ‘ਚ ਰਖਵਾ ਦਿੱਤਾ ਗਿਆ।