South London: ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਮਾਂ ਨੇ ਆਪਣੇ ਦੋਵੇਂ ਪੁੱਤ ਮਾਰ ਦਿੱਤੇ

Updated On: 

13 Mar 2023 11:04 AM

Two sons killed: ਪੀੜਤ ਪਰਿਵਾਰ ਦੇ ਪੜੋਸ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਹਿਲਾ ਕੁਝ ਸਮੇਂ ਪਹਿਲਾਂ ਹੀ ਆਪਣੇ ਪਤੀ ਤੋਂ ਵੱਖ ਹੋਈ ਸੀ, ਜਿਸਨੇ ਖੁਦ ਆਤਮਹੱਤਿਆ ਕਰਨ ਤੋਂ ਪਹਿਲਾਂ ਆਪਣੇ ਦੋਹੇਂ ਪੁੱਤਾਂ ਦਾ ਵੀ ਕਤਲ ਕਰ ਦਿੱਤਾ।

South London: ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਮਾਂ ਨੇ ਆਪਣੇ ਦੋਵੇਂ ਪੁੱਤ ਮਾਰ ਦਿੱਤੇ

ਪੁਲਿਸ ਵੱਲੋਂ ਤਿੰਨਾਂ ਲੋਕਾਂ ਦੀ ਮੌਤ ਦੀ ਅਸਲ ਵਜਾਹ ਦਾ ਪਤਾ ਲਗਾਉਣ ਲਈ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Follow Us On

London News: ਪ੍ਰਾਪਰਟੀ ਕੰਪਨੀ ਦੀ 47 ਵਰ੍ਹਿਆਂ ਦੀ ਮਾਲਕਣ ਨੇਡਜ਼ਾ ਡੀ. ਜ਼ੇਗਰ ਉੱਤੇ ਉਹਨਾਂ ਦੇ ਆਪਣੇ ਹੀ ਦੋ ਪੁੱਤ- 9 ਸਾਲ ਦੇ ਅਲੈਗਜ਼ੈਂਡਰ ਅਤੇ 7 ਸਾਲ ਦੇ ਮੈਕਸੀਮਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਮਗਰੋਂ ਆਤਮਹੱਤਿਆ ਕਰ ਲਿੱਤੇ ਜਾਣ ਦਾ ਸ਼ੱਕ ਜਤਾਇਆ ਗਿਆ ਹੈ। ਇਹਨਾਂ ਤਿੰਨਾਂ ਲੋਕਾਂ ਦੀ ਲਾਸ਼ਾਂ ਵੀਰਵਾਰ ਸਵੇਰੇ ਉਹਨਾਂ ਦੇ ਹੀ ਘਰੋਂ ਉਸ ਵੇਲੇ ਜਪਤ ਕੀਤੀਆਂ ਗਈਆਂ ਜਦੋਂ ਉਹਨਾਂ ਦੇ ਹੀ ਕਿਸੇ ਪੜੋਸੀ ਵੱਲੋਂ ਤਿੰਨਾਂ ਦੀ ਸਹੀ ਸਲਾਮਤੀ ਦਾ ਪਤਾ ਲਗਾਉਣ ਲਈ ਸਥਾਨਕ ਪੁਲਿਸ ਨੂੰ ਫੋਨ ‘ਤੇ ਇੱਤਲਾਹ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਨੇਡਜ਼ਾ ਤਲਾਕਸ਼ੁਦਾ ਮਹਿਲਾ ਸੀ ਅਤੇ ਉਹਨਾਂ ਦੇ ਦੋਵੇਂ ਪੁੱਤਾਂ ਨੇ ਮੌਕਾ-ਏ-ਵਾਰਦਾਤ ਉੱਤੇ ਹੀ ਦਮ ਤੋੜ ਦਿੱਤਾ ਸੀ।

ਸਾਊਥ ਲੰਦਨ ਦੇ ਬੇਲਵੇਡਰ ਇਲਾਕੇ ਵਿੱਚ ਵਾਪਰਿਆ ਕਤਲ ਕਾਂਡ

ਇਸ ਬੇਹੱਦ ਭਿਆਨਕ ਕਤਲ ਕਾਂਡ ਦੀ ਪੜਤਾਲ ਕਰਨ ਲਈ ਮੌਕੇ ਤੇ ਪੁੱਜੇ ਖ਼ੁਫੀਆ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਾਊਥ ਲੰਦਨ ਦੇ ਬੇਲਵੇਡਰ ਇਲਾਕੇ ਵਿੱਚ ਇੱਕ ਥ੍ਰੀ ਬੈਡਰੂਮ ਟੇਰੇਸਡ ਹਾਊਸ ਵਿੱਚ ਵਾਪਰੇ ਇਸ ਕਤਲ ਕਾਂਡ ‘ਚ ਉਹਨਾਂ ਨੂੰ ਕਿਸੇ ਦੂਜੇ-ਤੀਜੇ ਪੱਖ ਦੀ ਸ਼ੂਮਾਰੀਅਤ ਦਾ ਕੋਈ ਸ਼ੱਕ ਨਹੀਂ। ਇਸ ਕਤਲਕਾਂਡ ਵਿੱਚ ਕਿਸੇ ਵੀ ਕਿਸਮ ਦੇ ਅਸਲਹੇ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਇਹਨਾਂ ਤਿੰਨਾਂ ਲੋਕਾਂ ਦੀ ਮੌਤ ਦੀ ਅਸਲ ਵਜਾਹ ਦਾ ਪਤਾ ਲਗਾਉਣ ਲਈ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜੋ: Terrorists: ਪਾਕਿਸਤਾਨ ਵਿੱਚ 13 ਦਹਿਸ਼ਤਗਰਦ ਫੜੇ ਗਏ

ਵਾਰਦਾਤ ਆਪਣੇ ਆਪ ਵਿੱਚ ਇੱਕ ਬੜੇ ਅਫਸੋਸ ਦੀ ਗੱਲ

ਖ਼ੁਫੀਆ ਪੁਲਿਸ ਦੇ ਇੰਸਪੈਕਟਰ ਓਲੀ ਸਟ੍ਰਾਇਡ ਦਾ ਕਹਿਣਾ ਹੈ, ਇਹ ਵਾਰਦਾਤ ਵਾਕਈ ਆਪਣੇ ਆਪ ਵਿੱਚ ਇੱਕ ਬੜੇ ਅਫਸੋਸ ਦੀ ਗੱਲ ਹੈ, ਅਤੇ ਅਸੀਂ ਹੁਣ ਇੱਕ ਮਾਂ ਦੇ ਹੱਥੀਂ ਅੰਜਾਮ ਦਿੱਤੇ ਗਏ ਇਸ ਭਿਆਨਕ ਕਤਲ ਕਾਂਡ ਦੇ ਅਸਲ ਸੂਰਤੇਹਾਲ ਦਾ ਪਤਾ ਲਗਾਉਣ ਦੀ ਕੋਸ਼ਿਸ਼ਾਂ ਵਿੱਚ ਲੱਗੇ ਹਾਂ। ਪੀੜਤ ਪਰਿਵਾਰ ਦੇ ਪੜੋਸ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਨੇਡਜ਼ਾ ਕੁਝ ਸਮੇਂ ਪਹਿਲਾਂ ਹੀ ਆਪਣੇ ਪਤੀ ਹਰਮਨ ਡੀ. ਜ਼ੇਗਰ ਤੋਂ ਵੱਖ ਹੋਈ ਸਨ। ਪੜ੍ਹੋਸ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਗ੍ਰੈਜੂਏਟ ਨੇਡਜ਼ਾ ਕ੍ਰੋਏਸ਼ਿਅਨ, ਸਪੈਨਿਸ਼ ਅਤੇ ਅੰਗ੍ਰੇਜ਼ੀ ਭਾਸ਼ਾਵਾੰ ਬੋਲਦੀ ਸਨ। ਆਪਣੀ ਪ੍ਰਾਪਰਟੀ ਕੰਪਨੀ ਵਿੱਚ ਡਾਇਰੈਕਟਰ ਉਹਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਉਹ ਆਪਣੇ ਪਤੀ ਦੇ ਨਾਲ ਪ੍ਰਾਪਰਟੀ ਕੰਪਨੀ ਦੀ ਡਾਇਰੈਕਟਰ ਸਨ।

ਇਹ ਵੀ ਪੜੋ: indonesia: ਇੰਡੋਨੇਸ਼ੀਆ ਦਾ ਭਿਆਨਕ ਜਵਾਲਾਮੁਖੀ ਮੁੜ ਭੜਕਿਆ, ਕਈ ਪਿੰਡਾਂ ਵਿੱਚ ਗਰਦੋ ਗੁਬਾਰ ਦਾ ਆਲਮ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version