ਟੀਵੀ ਦਾ ਸੀਨ ਦੇਖ ਕੇ 12 ਸਾਲਾ ਬੱਚੇ ਨੇ ਕੀਤੀ ਖੁਦਕੁਸ਼ੀ!, ਭੈਣ-ਜੀਜੇ ਕੋਲ ਰਹਿੰਦਾ ਸੀ ਬੱਚਾ | a-12-year-old-child-committed-suicide-in-Khanna-after influenced from tv seen know full detail in punjabi Punjabi news - TV9 Punjabi

ਟੀਵੀ ਸੀਨ ਦੇਖ ਕੇ 12 ਸਾਲਾ ਬੱਚੇ ਨੇ ਕੀਤੀ ਖੁਦਕੁਸ਼ੀ!, ਭੈਣ-ਜੀਜੇ ਕੋਲ ਰਹਿੰਦਾ ਸੀ ਬੱਚਾ

Updated On: 

12 Sep 2023 19:15 PM

ਪੰਜਾਬ ਦੇ ਖੰਨਾ ਸ਼ਹਿਰ ਦੇ ਪਿੰਡ ਇਕੇਲਾਹਾ ਵਿੱਚ 12 ਸਾਲਾ ਬੱਚੇ ਨੇ ਪੱਕੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਉਸ ਸਮੇਂ ਘਰ ਵਿੱਚ ਕੋਈ ਵੱਡਾ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਪਰ ਮ੍ਰਿਤਕ ਦੀ ਭੈਣ ਦਾ 5 ਸਾਲਾ ਮੁੰਡਾ ਉਸ ਵੇਲੇ ਘਰ ਵਿੱਚ ਹੀ ਸੀ। ਮ੍ਰਿਤਕ ਆਪਣੀ ਭੈਣ ਅਤੇ ਜੀਜਾ ਨਾਲ ਰਹਿੰਦਾ ਸੀ। ਕਿਉਂਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ।

ਟੀਵੀ ਸੀਨ ਦੇਖ ਕੇ 12 ਸਾਲਾ ਬੱਚੇ ਨੇ ਕੀਤੀ ਖੁਦਕੁਸ਼ੀ!, ਭੈਣ-ਜੀਜੇ ਕੋਲ ਰਹਿੰਦਾ ਸੀ ਬੱਚਾ
Follow Us On

ਪੰਜਾਬ ਦੇ ਖੰਨਾ ਸ਼ਹਿਰ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਖੰਨਾ ਸ਼ਹਿਰ ਦੇ ਪਿੰਡ ਇਕੇਲਾਹਾ ਵਿੱਚ ਗੱਦੇ ਦੀ ਫੈਕਟਰੀ ਵਿੱਚ ਕੰਮ ਕਰਦੇ ਇੱਕ ਪਰਿਵਾਰ ਦੇ ਬੱਚੇ ਨੇ ਖੁਦਕੁਸ਼ੀ ਕਰ ਲਈ। 12 ਸਾਲਾ ਬੱਚੇ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਸ ਨੇ ਦੁੱਪਟੇ ਅਤੇ ਸ਼ਾਲ ਨਾਲ ਫਾਹਾ ਬਣਾ ਕੇ ਪੱਖੇ ਨਾਲ ਫਾਹਾ ਲੈ ਲਿਆ। ਜਦੋਂ ਤੱਕ ਬੱਚੇ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟੀਵੀ ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖੌਫਨਾਕ ਕਦਮ ਚੁੱਕਿਆ।

ਟੀਵੀ ‘ਤੇ ਸੀਨ ਦੇਖ ਕੇ ਚੁੱਕਿਆ ਕਦਮ !

ਮ੍ਰਿਤਕ ਦੇ ਜੀਜਾ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਮਹਿਜ਼ 12 ਸਾਲ ਸੀ। ਬੱਚਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਆਪਣੀ ਭੈਣ ਤੇ ਜੀਜਾ ਨਾਲ ਰਹਿੰਦਾ ਸੀ। ਉੱਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਲਈ ਰਖੜੀ ਮੌਕੇ ਉਸ ਦੀ ਭੈਣ ਉਸ ਨੂੰ ਆਪਣੇ ਘਰ ਖੰਨਾ ਲੈ ਕੇ ਆਈ ਸੀ। ਮ੍ਰਿਤਕ ਘਰ ਵਿੱਚ ਖੁਸ਼ ਰਹਿੰਦਾ ਸੀ। ਬੀਤੀ ਰਾਤ ਜਦੋਂ ਉਹ ਕੰਮ ਤੋਂ ਵਾਪਸ ਆਇਆਂ ਤਾਂ ਦੇਖਿਆ ਕਿ ਬੱਚਾ ਘਰ ਦੇ ਪੱਖੇ ਨਾਲ ਲਟਕ ਰਿਹਾ ਸੀ। ਜਿਸ ਸਮੇਂ ਬੱਚੇ ਨੇ ਫਾਹਾ ਲਿਆ ਉਸ ਸਮੇਂ ਮੇਰਾ 5 ਸਾਲ ਦਾ ਬੇਟਾ ਵੀ ਘਰ ਵਿੱਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਬੱਚੇ ਨੇ ਟੀਵੀ ‘ਤੇ ਕੋਈ ਸੀਨ ਦੇਖ ਕੇ ਇਹ ਕਦਮ ਚੁੱਕਿਆ ਹੋਵੇ। ਇਹ ਸਿਰਫ਼ ਉਹੀ ਜਾਣਦਾ ਸੀ।

ਰਖੜੀ ਮੌਕੇ ਭੈਣ ਕੋਲ ਆਇਆ ਸੀ ਰਹਿਣ

ਜਾਣਕਾਰੀ ਮੁਤਾਬਕ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਮ੍ਰਿਤਕ ਇਕੱਲਾ ਰਹਿੰਦਾ ਸੀ। ਭੈਣ ਨੂੰ ਡਰ ਸੀ ਕਿ ਉਸਦਾ ਭਰਾ ਕਿਸੇ ਗਲਕ ਸੰਗਤ ਵਿੱਚ ਨਾ ਪੈ ਜਾਵੇ। ਇਸ ਲਈ ਭੈਣ ਆਪਣੇ ਭਰਾ ਨੂੰ ਪਾਲਣ ਲਈ ਆਪਣੇ ਨਾਲ ਖੰਨਾ ਲੈ ਆਈ ਸੀ। ਸਿਵਲ ਹਸਪਤਾਲ ਦੇ ਫੋਰੈਂਸਿਕ ਮਾਹਿਰ ਡਾਕਟਰ ਗੁਰਵਿੰਦਰ ਸਿੰਘ ਕੱਕੜ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਬੱਚੇ ਦੀ ਲਾਸ਼ ਹਸਪਤਾਲ ਲੈ ਕੇ ਆਈ ਸੀ। ਫਾਂਸੀ ਦਾ ਕੇਸ ਹੈ। ਗਲਾ ਘੁੱਟਣ ਕਾਰਨ ਬੱਚੇ ਦੀ ਮੌਤ ਹੋ ਗਈ। ਕਾਨੂੰਨ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।

Exit mobile version