8ਵੀਂ ਫੇਲ੍ਹ ਵਿਅਕਤੀ ਛਾਪਣ ਲੱਗਿਆ ਨਕਲੀ ਨੋਟ

tv9-punjabi
Published: 

14 Jan 2023 06:30 AM

ਫਿਲਹਾਲ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

8ਵੀਂ ਫੇਲ੍ਹ ਵਿਅਕਤੀ ਛਾਪਣ ਲੱਗਿਆ ਨਕਲੀ ਨੋਟ

ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਬੰਪਰ ਤੋਹਫ਼ਾ

Follow Us On

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਨਕਲੀ ਨੋਟ ਛਾਪਣ ਦਾ ਕੰਮ ਕਰਦਾ ਸੀ। ਪਿੰਡ ਧਾਰੀਵਾਲ ਦੇ 8ਵੀਂ ਜਮਾਤ ਚੋਂ ਫੇਲ੍ਹ ਵਿਅਕਤੀ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਂਣ ਦਾ ਤਰੀਕਾ ਸਿੱਖ ਕੇ 2 ਲੱਖ ਰੁਪਏ ਦੇ ਕਰੀਬ ਨਕਲੀ ਕਰੰਸੀ ਛਾਪ ਲਈ ਸੀ ਤੇ ਨਕਲੀ ਨੋਟਾਂ ਦੇ ਬਾਰੇ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਨਾਕੇਬੰਦੀ ਦੌਰਾਨ ਮੁਲਜ਼ਮ ਵਿਅਕਤੀ ਨੂੰ ਕਾਬੂ ਕਰਕੇ ਇਸ ਦੇ ਖ਼ਿਲਾਫ ਮਾਮਲਾ ਦਰਜ਼ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਾਕਾਬੰਦੀ ਕਰਕੇ ਮੁਲਜ਼ਮ ਕੀਤਾ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸੁਖਪਾਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਗੁਰਦਾਸਪੁਰ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ‘ਤੇ ਪੁਲਿਸ ਨੇ ਧਾਰੀਵਾਲ ਪਸਨਾ ਵਿੱਚ ਨਾਕੇਬੰਦੀ ਦੌਰਾਨ ਬਲਦੇਵ ਸਿੰਘ ਉਰਫ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ ‘ਤੇ ਰੋਕਿਆ ਅਤੇ ਜਦੋਂ ਇਸ ਦੀ ਤਲਾਸ਼ੀ ਲਈ ਤਾਂ ਇਸ ਦੀ ਜੇਬ ਚੋਂ ਕਰੀਬ 2 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਨੋਟ ਛਾਪਣ ਦਾ ਸਮਾਨ ਬਰਾਮਦ ਕੀਤਾ ਗਿਆ। ਫਿਲਹਾਲ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮ ਦੇ ਘਰੋਂ 1,94,300 ਰੁਪਏ ਜਾਅਲੀ ਨੋਟਾਂ ਸਮੇਤ ਮਸ਼ੀਨਰੀ ਬਰਾਮਦ

ਡੀ. ਐਸ. ਪੀ. ਨੇ ਦੱਸਿਆ ਕਿ ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ ਤਾਂ 194,300/- ਰੁਪਏ ਜਾਅਲੀ ਭਾਰਤੀ ਕਰੰਸੀ, ਜਾਅਲੀ ਇੱਕ ਪ੍ਰਿੰਟਰ, 04 ਸਿਆਹੀਆ, ਇੱਕ ਟੇਪ, ਚਿੱਟੇ ਕਾਗਜਾਤ ਸਮੇਤ ਕੱਟੇ ਕਾਗਜ, ਇੱਕ ਕੈਚੀ ਲੋਹਾ, ਇੱਕ ਫੁੱਟਾ ਲੋਹਾ, ਇੱਕ ਪੁਰਾਣਾ ਗੱਤਾ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ।ਡੀਐਸਪੀ ਨੇ ਦੱਸਿਆ ਕਿ 100/100 ਦੇ 298 ਨੋਟ ਕੁੱਲ 29,800 ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਪੁੱਛਗਿੱਛ ਕਰਨ ‘ਤੇ ਮੁਲਜ਼ਮ ਦੇ ਘਰੋਂ 500/500 ਦੇ 37 ਨੋਟ ਰਕਮ 18,500/ਰੁਪਏ, 2000/2000 ਦੇ 73 ਨੋਟ ਰਕਮ 1,46,000/ਰੁਪਏ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।