ਲੁਧਿਆਣਾ ਵਿੱਚ ਫਰਜ਼ੀ ਜ਼ਮਾਨਤ ਕਰਵਾਉਣ ਵਾਲੇ 2 ਕਾਬੂ, ਬੀਡੀਪੀਓ ਦੀ ਜਾਅਲੀ ਮੋਹਰ ਦੀ ਵਰਤੋਂ ਕਰਕੇ ਦਸਤਾਵੇਜ਼ ਕਰਦੇ ਸਨ ਤਿਆਰ
ਪੰਜਾਬ ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ ਨਾਲ ਜ਼ਮਾਨਤ ਦਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਮਾਸਟਰਮਾਈਂਡ ਸੁਰਜੀਤ ਸਿੰਘ ਅਤੇ ਉਸਦੇ ਸਾਥੀ ਮਹਿਮਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਗਿਰੋਹ ਨੇ 25 ਤੋਂ ਵੱਧ ਮਾਮਲਿਆਂ ਵਿੱਚ ਜਾਅਲੀ ਜ਼ਮਾਨਤ ਕਰਵਾਈ ਹੈ। ਆਰੋਪੀ ਇੱਕ ਜ਼ਮਾਨਤ ਲਈ 50 ਤੋਂ 70 ਹਜ਼ਾਰ ਰੁਪਏ ਲੈਂਦੇ ਸਨ।

ਲੁਧਿਆਣਾ ਵਿੱਚ ਖੰਨਾ ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ ਨਾਲ ਜ਼ਮਾਨਤ ਦਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਮਾਸਟਰਮਾਈਂਡ ਸੁਰਜੀਤ ਸਿੰਘ ਅਤੇ ਉਸਦੇ ਸਾਥੀ ਮਹਿਮਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਸੁਰਜੀਤ ਪਟਿਆਲਾ ਜ਼ਿਲ੍ਹੇ ਦੇ ਦੁਰਗਾਪੁਰ ਪਿੰਡ ਦਾ ਰਹਿਣ ਵਾਲਾ ਹੈ। ਮਹਿਮਾ ਸਿੰਘ ਰਾਜਪੁਰਾ ਦੇ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 9 ਜਾਅਲੀ ਆਧਾਰ ਕਾਰਡ ਬਰਾਮਦ ਕੀਤੇ ਹਨ। ਉਨ੍ਹਾਂ ਤੋਂ ਨਾਇਬ ਤਹਿਸੀਲਦਾਰ ਦੀ ਜਾਅਲੀ ਮੋਹਰ, ਜਾਅਲੀ ਮੁਲਾਂਕਣ ਸਰਟੀਫਿਕੇਟ ਅਤੇ ਜਾਅਲੀ ਫਰਦ ਵੀ ਬਰਾਮਦ ਕੀਤੀ ਗਈ ਹੈ।
25 ਤੋਂ ਵੱਧ ਮਾਮਲਿਆਂ ਵਿੱਚ ਫਰਜ਼ੀ ਜ਼ਮਾਨਤ
ਪੁਲਿਸ ਅਧਿਕਾਰੀ ਐਸਐਸਪੀ ਡਾ. ਜੋਤੀ ਯਾਦਵ ਦੇ ਮੁਤਾਬਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਥਾਣਾ ਸਿਟੀ-1 ਦੀ ਟੀਮ ਨੇ ਤਹਿਸੀਲ ਖੰਨਾ ਵਿੱਚ ਛਾਪਾ ਮਾਰਿਆ ਅਤੇ ਦੋਵਾਂ ਨੂੰ ਫੜ ਲਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਗਿਰੋਹ ਨੇ 25 ਤੋਂ ਵੱਧ ਮਾਮਲਿਆਂ ਵਿੱਚ ਜਾਅਲੀ ਜ਼ਮਾਨਤ ਕਰਵਾਈ ਹੈ।
ਇਸ ਤਰ੍ਹਾਂ ਹੁੰਦੀ ਸੀ ਫਰਜ਼ੀ ਜ਼ਮਾਨਤ
ਗੈਂਗ ਦੇ ਕੰਮ ਕਰਨ ਦੇ ਢੰਗ-ਤਰੀਕੇ ਵਿੱਚ, ਪਹਿਲਾਂ ਅਸਲੀ ਆਧਾਰ ਕਾਰਡ ਵਿੱਚ ਬਦਲਾਅ ਕਰਕੇ ਇੱਕ ਜਾਅਲੀ ਆਧਾਰ ਕਾਰਡ ਬਣਾਇਆ ਜਾਂਦਾ ਸੀ। ਉਸ ‘ਤੇ ਕਿਸੇ ਹੋਰ ਵਿਅਕਤੀ ਦੀ ਫੋਟੋ ਲਗਾ ਦਿੰਦੇ ਸਨ ਅਤੇ ਫਿਰ ਇੱਕ ਜਾਅਲੀ ਫਰਦ ਤਿਆਰ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਨਾਇਬ ਬੀਡੀਪੀਓ ਜਾਂ ਤਹਿਸੀਲਦਾਰ ਦੀ ਜਾਅਲੀ ਮੋਹਰ ਲਗਾਈ ਜਾਂਦੀ ਸੀ। ਇਨ੍ਹਾਂ ਦਸਤਾਵੇਜ਼ਾਂ ਦੀ ਮਦਦ ਨਾਲ ਅਦਾਲਤ ਤੋਂ ਜ਼ਮਾਨਤ ਪ੍ਰਾਪਤ ਕੀਤੀ ਜਾਂਦੀ ਸੀ।
ਇੱਕ ਜ਼ਮਾਨਤ ਲਈ 70 ਹਜ਼ਾਰ ਰੁਪਏ ਕਰਦੇ ਸਨ ਚਾਰਜ਼
50 ਤੋਂ 70 ਹਜ਼ਾਰ ਰੁਪਏ ਆਰੋਪੀ ਇੱਕ ਜ਼ਮਾਨਤ ਲਈ ਲੈਂਦੇ ਸਨ। ਇਸ ਦੇ ਨਾਲ ਹੀ ਗੰਭੀਰ ਮਾਮਲਿਆਂ ਵਿੱਚ, ਇਹ ਰਕਮ ਲੱਖਾਂ ਤੱਕ ਪਹੁੰਚ ਜਾਂਦੀ ਸੀ। ਪੁਲਿਸ ਚਾਰ ਹੋਰ ਆਰੋਪੀਆਂ ਦੀ ਤਲਾਸ਼ ਕਰ ਰਹੀ ਹੈ। ਜਿਸ ਦੇ ‘ਚ ਸ਼ਮਸ਼ੇਰ ਖਾਨ, ਰਾਜਵੀਰ ਸਿੰਘ, ਹਰਵਿੰਦਰ ਸਿੰਘ, ਅਤੇ ਹਰਮੀਤ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ
ਪੁਲਿਸ ਆਰੋਪੀਆਂ ਨੂੰ ਰਿਮਾਂਡ ‘ਤੇ ਲੈ ਕੇ ਇਹ ਵੀ ਜਾਂਚ ਕਰੇਗੀ ਕੀ ਕੋਈ ਸਰਕਾਰੀ ਕਰਮਚਾਰੀ ਵੀ ਇਸ ਗਿਰੋਹ ਵਿੱਚ ਸ਼ਾਮਲ ਸੀ। ਜੇਕਰ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।