Study Abroad: ਕੈਨੇਡਾ ‘ਚ ਪੜ੍ਹਾਈ ਕਰਨਾ ਹੋਇਆ ਸੌਖਾ, IELTS ਸਕੋਰ ਦੇ ਨਿਯਮਾਂ ‘ਚ ਬਦਲਾਅ, ਹੁਣ ਇੰਝ ਮਿਲੇਗਾ ਐਡਮਿਸ਼ਨ

Updated On: 

12 Jun 2023 14:07 PM

IELTS Score New Rules:ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨ ਕੈਨੇਡਾ IRCC ਵੱਲੋਂ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ IELTS ਸਕੋਰ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ ਨਾਲ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ।

Study Abroad: ਕੈਨੇਡਾ ਚ ਪੜ੍ਹਾਈ ਕਰਨਾ ਹੋਇਆ ਸੌਖਾ, IELTS ਸਕੋਰ ਦੇ ਨਿਯਮਾਂ ਚ ਬਦਲਾਅ, ਹੁਣ ਇੰਝ ਮਿਲੇਗਾ ਐਡਮਿਸ਼ਨ
Follow Us On

Study in Canada: ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਰਾਹਤ ਦੀ ਖ਼ਬਰ ਹੈ। ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (IELTS) ਨਿਯਮਾਂ ਨੂੰ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਜ਼ ਕੈਨੇਡਾ (IRCC) ਵੱਲੋਂ ਬਦਲਾਅ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਵਿਦੇਸ਼ ‘ਚ ਪੜ੍ਹਾਈ ਲਈ ਬਣੇ IDP Education ਦੇ ਸਹਿ-ਮਾਲਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਈਲੈਟਸ ਸਕੋਰ ਸਬੰਧੀ ਨਿਯਮਾਂ ਵਿੱਚ ਬਦਲਾਅ 10 ਅਗਸਤ ਤੋਂ ਲਾਗੂ ਹੋ ਜਾਵੇਗਾ।

ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਜ਼ ਕੈਨੇਡਾ (IRCC) ਦੇ ਨਵੇਂ ਨਿਯਮਾਂ ਅਨੁਸਾਰ ਹੁਣ ਆਈਲੈਟਸ ਸਕੋਰ ਲਈ 6.0 ਬੈਂਡ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਤੁਹਾਡਾ IELTS ਬੈਂਡ ਸਕੋਰ ਅੰਗਰੇਜ਼ੀ ਭਾਸ਼ਾ ਵਿੱਚ ਤੁਹਾਡੀ ਯੋਗਤਾ ਦਾ ਪੱਧਰ ਨਿਰਧਾਰਤ ਕਰਦਾ ਹੈ। ਇਹ ਦੱਸਦਾ ਹੈ ਕਿ ਤੁਸੀਂ ਅੰਗਰੇਜ਼ੀ ਬੋਲਣਾ, ਸੁਣਨਾ, ਪੜ੍ਹਨਾ ਅਤੇ ਲਿਖਣਾ ਕਿੰਨੀ ਚੰਗੀ ਤਰ੍ਹਾਂ ਸਮਝਦੇ ਹੋ। ਆਈਲੈਟਸ ਦੇ ਨਿਯਮਾਂ ਨਾਲ ਸਬੰਧਤ ਜਾਣਕਾਰੀ ਲਈ, ਅਧਿਕਾਰਤ ਵੈੱਬਸਾਈਟ ielts.org ‘ਤੇ ਜਾਓ।

ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ

ਆਈਡੀਪੀ ਐਜੂਕੇਸ਼ਨ ਇੰਡੀਆ ਅਤੇ ਸਾਊਥ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਪੀਯੂਸ਼ ਕੁਮਾਰ ਨੇ ਦੱਸਿਆ ਕਿ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਜ਼ ਕੈਨੇਡਾ (IRCC) ਵੱਲੋਂ ਹਾਲ ਹੀ ਵਿੱਚ ਕੀਤੇ ਗਏ ਬਦਲਾਅ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਲਾਭ ਪਹੁੰਚਾਉਣ ਵਾਲੇ ਹਨ। ਇਹ ਤਬਦੀਲੀ ਕੈਨੇਡਾ ਵਿੱਚ ਵਿਦਿਅਕ ਟੀਚਿਆਂ ਨੂੰ ਪੂਰਾ ਕਰ ਸਕਦੀ ਹੈ।

IELTS ਸਭ ਤੋਂ ਪ੍ਰਸਿੱਧ ਅੰਗਰੇਜ਼ੀ ਭਾਸ਼ਾ ਦੇ ਗਿਆਨ ਨੂੰ ਚੈੱਕ ਕਰਦਾ ਹੈ। ਹਰ ਸਾਲ 30 ਲੱਖ ਤੋਂ ਵੱਧ ਲੋਕ ਇਸ ਪ੍ਰੀਖਿਆ ਵਿੱਚ ਬੈਠਦੇ ਹਨ। ਇਸਦੇ ਨਾਲ ਹੀ, ਇਸਨੂੰ ਦੁਨੀਆ ਭਰ ਵਿੱਚ 11,000 ਤੋਂ ਵੱਧ ਨਿਯੁਕਤੀਕਰਤਾਵਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਇਮੀਗ੍ਰੇਸ਼ਨ ਸੰਸਥਾਵਾਂ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ।

SDS ਪ੍ਰੋਗਰਾਮ ਨਾਲ ਮਿਲੇਗੀ ਵਿਦਿਆਰਥੀਆਂ ਨੂੰ ਮਦਦ

ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਇੱਕ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ ਹੈ। ਇਹ ਉਹਨਾਂ ਲਈ ਹੈ ਜੋ ਸੈਕੰਡਰੀ ਸਿੱਖਿਆ ਤੋਂ ਬਾਅਦ ਕੈਨੇਡਾ ਵਿੱਚ ਪੜ੍ਹਨ ਲਈ ਅਰਜ਼ੀ ਦੇ ਰਹੇ ਹਨ। SDS ਪ੍ਰੋਗਰਾਮ ਨੇ ਕੈਨੇਡਾ ਵਿੱਚ ਪੜ੍ਹਨ ਲਈ ਯੋਗ ਵਿਦਿਆਰਥੀਆਂ ਲਈ ਇੱਕ ਸੁਚਾਰੂ ਅਤੇ ਤੇਜ਼ ਮਾਰਗ ਮੁਹਈਆ ਕਰਵਾਉਣ ਵਜੋਂ ਲਗਾਤਾਰ ਕੰਮ ਕੀਤਾ ਹੈ। ਇਹ ਤੇਜ਼ੀ ਨਾਲ ਵੀਜ਼ਾ ਮਿਲਣ ਵਿੱਚ ਵੀ ਮਦਦ ਕਰਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version