India Canada Visa: ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ‘ਤੇ ਭਾਰਤ ਨੇ ਲਗਾਈ ਰੋਕ, ਕੀ ਭਾਰਤੀ ਵਿਦਿਆਰਥੀ ਆ ਸਕਣਗੇ ਘਰ?
ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਦਾ ਕੈਨੇਡਾ 'ਚ ਰਹਿਣ ਵਾਲੇ ਲੋਕਾਂ 'ਤੇ ਅਸਰ ਪੈ ਰਿਹਾ ਹੈ। ਲਗਾਤਾਰ ਵਿਗੜਦੇ ਹਾਲਾਤਾਂ ਕਾਰਨ ਭਾਰਤ ਸਰਕਾਰ ਨੇ ਕੈਨੇਡਾ ਲਈ ਨਵੀਆਂ ਵੀਜ਼ਾ ਅਰਜ਼ੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪਰ ਜਿਹੜੇ ਭਾਰਤੀਆਂ ਕੋਲ ਪਹਿਲਾਂ ਹੀ ਕੈਨੇਡਾ ਲਈ ਪੀਆਰ ਹੈ, ਕੀ ਉਹ ਆਸਾਨੀ ਨਾਲ ਭਾਰਤ ਆ ਸਕਣਗੇ ਜਾਂ ਨਹੀਂ?
ਖਾਲਿਸਤਾਨੀ ਹਰਦੀਪ ਨਿੱਝਰ ਕਤਲੇਆਮ ਦਾ ਸੇਕ ਭਾਰਤ-ਕੈਨੇਡਾ ਦੇ ਰਿਸ਼ਤਿਆਂ ਵਿੱਚ ਗਰਮਾ-ਗਰਮੀ ਵਧਾ ਰਿਹਾ ਹੈ। ਜਦੋਂ ਕੈਨੇਡਾ ਨੇ ਭਾਰਤ ‘ਤੇ ਇਸ ਕਤਲੇਆਮ ਦਾ ਦੋਸ਼ ਲਾਇਆ ਤਾਂ ਮੋਦੀ ਸਰਕਾਰ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਇਸੇ ਸਿਲਸਿਲੇ ਵਿਚ ਵੀਰਵਾਰ ਨੂੰ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਫਿਲਹਾਲ ਕੋਈ ਵੀ ਕੈਨੇਡੀਅਨ ਨਾਗਰਿਕ ਭਾਰਤ ਨਹੀਂ ਆ ਸਕੇਗਾ। ਅਜਿਹੇ ‘ਚ ਸਵਾਲ ਇਹ ਹੈ ਕਿ ਕੀ ਕੈਨੇਡਾ ‘ਚ ਰਹਿੰਦੇ ਭਾਰਤੀ ਆਸਾਨੀ ਨਾਲ ਆਪਣੇ ਦੇਸ਼ ਆ ਸਕਣਗੇ?
ਇਸ ਵਿਵਾਦ ਵਿਚਾਲੇ ਚੰਗੀ ਗੱਲ ਇਹ ਹੈ ਇਸ ਪਾਬੰਦੀ ਦਾ ਕੈਨੇਡਾ ‘ਚ ਰਹਿ ਰਹੇ ਭਾਰਤੀਆਂ ‘ਤੇ ਕੋਈ ਅਸਰ ਨਹੀਂ ਪਵੇਗਾ। ਜਿਨ੍ਹਾਂ ਲੋਕਾਂ ਕੋਲ ਕੈਨੇਡਾ ਤੋਂ ਪੀਆਰ ਹੈ, ਉਹ ਭਾਰਤ ਆ ਸਕਣਗੇ। ਭਾਰਤ ਸਰਕਾਰ ਨੇ ਕੈਨੇਡਾ ਲਈ ਨਵੀਆਂ ਵੀਜ਼ਾ ਅਰਜ਼ੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਿਨ੍ਹਾਂ ਭਾਰਤੀਆਂ ਕੋਲ ਪਹਿਲਾਂ ਤੋਂ ਹੀ ਕੈਨੇਡਾ ਲਈ PR ਹੈ, ਉਹ ਭਾਰਤ ਲਈ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਵੀਜ਼ਾ ਦਿੱਤਾ ਜਾਵੇਗਾ।
ਭਾਰਤ ਸਰਕਾਰ ਨੇ ਕੈਨੇਡਾ ‘ਚ ਖਾਲਿਸਤਾਨੀ ਸਰਗਰਮੀਆਂ ਦੇ ਵਿਰੋਧ ‘ਚ ਕੈਨੇਡਾ ਦੇ ਵੀਜ਼ੇ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਭਾਰਤ ਨੇ ਕੈਨੇਡਾ ‘ਤੇ ਖਾਲਿਸਤਾਨੀ ਸਮਰਥਕਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਾਇਆ ਹੈ। ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਦਾ ਇਹ ਕਦਮ ਸਿਰਫ਼ ਨਵੀਆਂ ਵੀਜ਼ਾ ਅਰਜ਼ੀਆਂ ‘ਤੇ ਲਾਗੂ ਹੁੰਦਾ ਹੈ। ਜਿਨ੍ਹਾਂ ਭਾਰਤੀਆਂ ਕੋਲ ਪਹਿਲਾਂ ਹੀ ਕੈਨੇਡੀਅਨ PR ਹੈ, ਉਹ ਭਾਰਤ ਆਉਣ ਲਈ ਸੁਤੰਤਰ ਹਨ।
ਭਾਰਤ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਹ ਕਦਮ ਸਿਰਫ਼ ਇੱਕ ਅਸਥਾਈ ਉਪਾਅ ਹੈ। ਜੇਕਰ ਭਾਰਤ ਅਤੇ ਕੈਨੇਡਾ ਦੇ ਸਬੰਧ ਸੁਧਰਦੇ ਹਨ ਤਾਂ ਭਾਰਤ ਸਰਕਾਰ ਕੈਨੇਡਾ ਨੂੰ ਵੀਜ਼ਾ ਦੇਣ ‘ਤੇ ਲੱਗੀ ਪਾਬੰਦੀ ਹਟਾ ਸਕਦੀ ਹੈ।
ਕਿੰਨ੍ਹਾਂ ਲੋਕਾਂ ਤੇ ਪਵੇਗਾ ਅਸਰ?
ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜੋ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ, ਸਰਕਾਰ ਦੇ ਇਸ ਕਦਮ ਨਾਲ ਕੈਨੇਡਾ ਦੇ ਉਨ੍ਹਾਂ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ‘ਤੇ ਅਸਰ ਪਵੇਗਾ ਜੋ ਛੁੱਟੀਆਂ ਮਨਾਉਣ ਜਾਂ ਭਾਰਤ ‘ਚ ਕਾਰੋਬਾਰ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ
ਕੈਨੇਡਾ ਪੜ੍ਹਨ ਲਈ ਜਾਣ ਵਾਲੇ ਬੱਚਿਆਂ ‘ਤੇ ਕੀ ਅਸਰ?
ਕੈਨੇਡਾ ਦੇ ਵੀਜ਼ੇ ‘ਤੇ ਪਾਬੰਦੀ ਲੱਗਣ ਨਾਲ ਭਾਰਤ ਤੋਂ ਜਿਹੜੇ ਬੱਚੇ ਉੱਥੇ ਪੜ੍ਹਨ ਗਏ ਹਨ, ਉਹ ਆਸਾਨੀ ਨਾਲ ਦੇਸ਼ ਪਰਤ ਸਕਣਗੇ। ਭਾਰਤ ਸਰਕਾਰ ਨੇ ਕਿਹਾ ਹੈ ਕਿ ਇਹ ਕਦਮ ਸਿਰਫ਼ ਨਵੀਆਂ ਵੀਜ਼ਾ ਅਰਜ਼ੀਆਂ ‘ਤੇ ਲਾਗੂ ਹੁੰਦਾ ਹੈ। ਜਿਨ੍ਹਾਂ ਬੱਚਿਆਂ ਕੋਲ ਪਹਿਲਾਂ ਹੀ ਕੈਨੇਡਾ ਦਾ ਵੀਜ਼ਾ ਹੈ, ਉਹ ਕੈਨੇਡਾ ਵਿੱਚ ਰਹਿ ਸਕਦੇ ਹਨ ਅਤੇ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ।
ਕੈਨੇਡਾ ‘ਚ ਵਧ ਰਹੀਆਂ ਅੱਤਵਾਦੀ ਗਤੀਵਿਧੀਆਂ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ‘ਚ ਅੱਤਵਾਦੀ ਗਤੀਵਿਧੀਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਖਾਲਿਸਤਾਨੀ ਸਮਰਥਕ ਲਗਾਤਾਰ ਭਾਰਤ ਖਿਲਾਫ ਜ਼ਹਿਰ ਉਗਲ ਰਹੇ ਹਨ। ਜਿਸ ਕਾਰਨ ਭਾਰਤ ਅਤੇ ਕੈਨੇਡਾ ਦੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਹਨ।