RRB Group-D Recruitment 2025: ਰੇਲਵੇ ਗਰੁੱਪ-ਡੀ ਦੀਆਂ 32438 ਅਸਾਮੀਆਂ ਲਈ ਭਰਤੀ, ਸ਼ਾਰਟ ਨੋਟਿਸ ਜਾਰੀ; ਜਾਣੋ ਕਿ ਕਦੋਂ ਸ਼ੁਰੂ ਹੋਣਗੀਆਂ ਅਰਜ਼ੀਆਂ
RRB Group-D Recruitment 2025: ਰੇਲਵੇ ਭਰਤੀ ਬੋਰਡ ਨੇ ਗਰੁੱਪ ਡੀ ਭਰਤੀ 2025 ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ। ਇਸ ਭਰਤੀ ਤਹਿਤ 32,438 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਅਰਜ਼ੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਗਈ ਹੈ ਅਤੇ 22 ਫਰਵਰੀ 2025 ਤੱਕ ਜਾਰੀ ਰਹੇਗੀ।
RRB Group-D Recruitment 2025: ਰੇਲਵੇ ਭਰਤੀ ਬੋਰਡ ਨੇ ਇੱਕ ਵਾਰ ਫਿਰ ਭਾਰਤੀਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਬੋਰਡ ਨੇ ਗਰੁੱਪ-ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ। ਅਰਜ਼ੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ। ਇਸ ਭਰਤੀ ਤਹਿਤ 32,438 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਹਨ।
RRB Group-D Recruitment 2025: ਮਹੱਤਵਪੂਰਨ ਤਾਰੀਖਾਂ
ਨੋਟੀਫਿਕੇਸ਼ਨ ਮਿਤੀ: ਦਸੰਬਰ 28, 2024
ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ: 23 ਜਨਵਰੀ, 2025
ਅਰਜ਼ੀ ਅਤੇ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ: ਫਰਵਰੀ 22, 2025
ਐਡਮਿਟ ਕਾਰਡ: ਪ੍ਰੀਖਿਆ ਤੋਂ ਪਹਿਲਾਂ ਜਾਰੀ ਕੀਤਾ ਜਾਵੇਗਾ
ਪ੍ਰੀਖਿਆ ਦੀ ਮਿਤੀ ਅਤੇ ਨਤੀਜਾ: ਐਲਾਨ ਕੀਤੇ ਜਾਣਗੇ
RRB ਗਰੁੱਪ ਡੀ ਯੋਗਤਾ (RRB Group D Eligibility):
ਰੇਲਵੇ ਦੀ ਗਰੁੱਪ-ਡੀ ਭਰਤੀ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰਾਂ ਨੇ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ (NAC) ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ। ਉਮਰ ਸੀਮਾ ਦੀ ਗੱਲ ਕਰੀਏ ਤਾਂ ਇਹ 1 ਜੁਲਾਈ 2025 ਤੱਕ 18 ਤੋਂ 36 ਸਾਲ ਦੇ ਵਿਚਕਾਰ ਤੈਅ ਕੀਤੀ ਗਈ ਹੈ, ਜਿਸ ਵਿੱਚ RRB ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
Department | Posts | Vacancies |
---|---|---|
Traffic | Pointsman-B | 5058 |
Engineering | Assistant (Track Machine) | 799 |
Assistant (Bridge) | 301 | |
Track Maintainer Gr. IV | 13187 | |
Assistant P-Way | 247 | |
Mechanical | Assistant (C&W) | 2587 |
Assistant Loco Shed (Diesel) | 420 | |
Assistant (Workshop) (Mech) | 3077 | |
S&T | Assistant (S&T) | 2012 |
Electrical | Assistant TRD | 1381 |
Assistant Loco Shed (Electrical) | 950 | |
Assistant Operations (Electrical) | 744 | |
Assistant TL & AC | 1041 | |
Assistant TL & AC (Workshop) | 624 | |
ਆਰਆਰਬੀ ਗਰੁੱਪ ਡੀ ਫੀਸ (RRB Group D Fees:): ਐਪਲੀਕੇਸ਼ਨ ਫੀਸ
ਗਰੁੱਪ-ਡੀ ਭਰਤੀ ਲਈ ਅਰਜ਼ੀ ਦੇਣ ਲਈ, ਜਨਰਲ/ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ (ਸੀਬੀਟੀ ਵਿੱਚ ਸ਼ਾਮਲ ਹੋਣ ‘ਤੇ 400 ਰੁਪਏ ਵਾਪਸ ਕੀਤੇ ਜਾਣਗੇ) ਅਤੇ SC/ST/ਈਬੀਸੀ/ਔਰਤਾਂ/ਟਰਾਂਸਜੈਂਡਰ ਨੂੰ 250 ਰੁਪਏ (ਸੀਬੀਟੀ ਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ) ਦੀ ਫੀਸ ਲੱਗੇਗੀ।
ਆਰਆਰਬੀ ਗਰੁੱਪ ਡੀ ਭਰਤੀ 2025: ਕਿਵੇਂ ਕਰੀਏ ਅਪਲਾਈ (RRB GROUP D RECRUITMENT 2025: HOW TO APPLY)
ਅਰਜ਼ੀਆਂ 23 ਜਨਵਰੀ ਅਤੇ 22 ਫਰਵਰੀ, 2025 ਦੇ ਵਿਚਕਾਰ ਔਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ। ਉਮੀਦਵਾਰਾਂ ਨੂੰ ਇੱਕ ਰੀਸੈਂਟ ਫੋਟੋ, ਸਕੈਨ ਕੀਤੇ ਦਸਤਖਤ, ਅਤੇ ਸੰਬੰਧਿਤ ਦਸਤਾਵੇਜ਼ ਜਿਵੇਂ ਕਿ ਵਿਦਿਅਕ ਸਰਟੀਫਿਕੇਟ (Educational Certificate), ਜਾਤੀ ਸਰਟੀਫਿਕੇਟ Cast Certificate (ਜੇ ਲਾਗੂ ਹੋਵੇ), ਅਤੇ ਇੱਕ ਵੈਧ ਆਈਡੀ ਪਰੂਫ਼ (ID Proof) ਅੱਪਲੋਡ ਕਰਨਾ ਹੋਵੇਗਾ।
ਇਹ ਵੀ ਪੜ੍ਹੋ
ਇਹ ਯਕੀਨੀ ਬਣਾਓ ਕਿ ਸਾਰੇ ਕਾਲਮ ਸਹੀ ਤਰੀਕੇ ਨਾਲ ਭਰੇ ਗਏ ਹਨ ਤਾਂ ਜੋਂ ਆਖਰੀ-ਮਿੰਟ ਚ ਹੋਣ ਵਾਲੇ ਭੰਬਲਭੂਸੇ ਤੋਂ ਬੱਚਿਆ ਜਾ ਸਕੇ।
RRB ਗਰੁੱਪ ਡੀ ਪ੍ਰੀਖਿਆ ਪੈਟਰਨ (RRB Group D Exam Pattern) : ਪ੍ਰੀਖਿਆ ਪੈਟਰਨ
ਭਰਤੀ ਪ੍ਰਕਿਰਿਆ ਵਿੱਚ ਕੰਪਿਊਟਰ ਅਧਾਰਤ ਟੈਸਟ (CBT-1), ਸਰੀਰਕ ਕੁਸ਼ਲਤਾ ਟੈਸਟ, ਦਸਤਾਵੇਜ਼ ਤਸਦੀਕ ਅਤੇ ਇੱਕ ਮੈਡੀਕਲ ਪ੍ਰੀਖਿਆ ਸ਼ਾਮਲ ਹੈ। CBT ਵਿੱਚ ਸ਼ਾਮਲ ਹੋਣਗੇ:
ਜਨਰਲ ਸਾਇੰਸ: 25 ਸਵਾਲ
ਗਣਿਤ: 25 ਸਵਾਲ
ਜਨਰਲ ਇੰਟੈਲੀਜੈਂਸ ਅਤੇ ਤਰਕ: 30 ਸਵਾਲ
ਕਾਮਨ ਅਵੈਅਰਨੈੱਸ: 20 ਸਵਾਲ
ਗਲਤ ਉੱਤਰਾਂ ਲਈ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ (ਸਹੀ ਉੱਤਰਾਂ ਲਈ +1) ਦਿੱਤਾ ਜਾਵੇਗਾ।