NCERT ਦੀ ਕਿਤਾਬ ਵਿੱਚ ਜੁੜੇ ਸਿੱਖ ਗੁਰੂਆਂ ਦੇ ਚੈਪਟਰਸ, ਮਰਾਠਾ ਸਾਮਰਾਜ ਦੇ ਵੀ ਵਧਾਏ ਗਏ ਪੇਜ਼

Updated On: 

18 Jul 2025 18:23 PM IST

Sikh Itihas in NCERT Books: ਕਿਤਾਬ ਵਿੱਚ ਅਕਬਰ ਦੇ ਰਾਜ ਨੂੰ ਬੇਰਹਿਮੀ ਅਤੇ ਸਹਿਣਸ਼ੀਲਤਾ ਦੇ ਮਿਸ਼ਰਣ ਵਜੋਂ ਦਰਸਾਇਆ ਗਿਆ ਹੈ। ਇਹ ਲਿਖਿਆ ਹੈ ਕਿ 1568 ਵਿੱਚ ਚਿਤੌੜ ਦੇ ਕਿਲ੍ਹੇ ਦੀ ਘੇਰਾਬੰਦੀ ਦੌਰਾਨ, ਅਕਬਰ ਨੇ ਲਗਭਗ 30,000 ਨਾਗਰਿਕਾਂ ਨੂੰ ਮਾਰਨ ਅਤੇ ਬਚੀਆਂ ਔਰਤਾਂ ਅਤੇ ਬੱਚਿਆਂ ਨੂੰ ਗ਼ੁਲਾਮ ਬਣਾਉਣ ਦਾ ਹੁਕਮ ਦਿੱਤਾ ਸੀ।

NCERT ਦੀ ਕਿਤਾਬ ਵਿੱਚ ਜੁੜੇ ਸਿੱਖ ਗੁਰੂਆਂ ਦੇ ਚੈਪਟਰਸ, ਮਰਾਠਾ ਸਾਮਰਾਜ ਦੇ ਵੀ ਵਧਾਏ ਗਏ ਪੇਜ਼

NCERT ਦੀ ਕਿਤਾਬ 'ਚ ਸਿੱਖ ਇਤਿਹਾਸ

Follow Us On

NCERT ਦੀ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ਹੁਣ ਭੁੱਲੇ-ਵਿਸਰੇ (Unsung Heroes) ਰਾਜਿਆਂ ਦੇ ਨਾਲ-ਨਾਲ ਸਿੱਖ ਅਤੇ ਮਰਾਠਾ ਇਤਿਹਾਸ ਬਾਰੇ ਅਧਿਆਇ ਸ਼ਾਮਲ ਕੀਤੇ ਗਏ ਹਨ। ਹੁਣ ਵਿਦਿਆਰਥੀਆਂ ਨੂੰ ਮਰਾਠਾ ਆਗੂਆਂ, ਸਿੱਖ ਇਤਿਹਾਸ, ਮਜ਼ਬੂਤ ਖੇਤਰੀ ਸਾਮਰਾਜਾਂ ਅਤੇ ਨਰਸਿਮ੍ਹਾਦੇਵ ਪਹਿਲੇ ਵਰਗੇ ਰਾਜਿਆਂ ਦੀਆਂ ਕਹਾਣੀਆਂ ਪੜ੍ਹਾਈਆਂ ਜਾਣਗੀਆਂ।

ਸਿੱਖ ਅਤੇ ਮਰਾਠਾ ਇਤਿਹਾਸ ਨਾਲ ਸਬੰਧਤ ਚੀਜ਼ਾਂ ਪਹਿਲਾਂ ਹੀ 8ਵੀਂ ਜਮਾਤ ਦੀ ਕਿਤਾਬ ‘ਐਕਸਪਲੋਰਿੰਗ ਸੋਸਾਇਟੀ – ਇੰਡੀਆ ਐਂਡ ਬਿਓਂਡ’ ਵਿੱਚ ਸ਼ਾਮਲ ਸਨ, ਪਰ ਹੁਣ ਇਸ ਨਾਲ ਸਬੰਧਤ ਵਿਸਤ੍ਰਿਤ ਅਧਿਆਇ ਕਿਤਾਬ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਨਵੀਆਂ ਕਿਤਾਬਾਂ 2025-26 ਦੇ ਅਕਾਦਮਿਕ ਸੈਸ਼ਨ ਤੋਂ ਕੋਰਸ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ।

ਸਿੱਖ ਇਤਿਹਾਸ ਬਾਰੇ ਕਿਤਾਬ ਵਿੱਚ ਜੁੜੇ ਚੈਪਟਰ

NCERT ਦੀਆਂ ਨਵੀਆਂ ਕਿਤਾਬਾਂ ਵਿੱਚ ਕਈ ਭੁੱਲੇ-ਵਿੱਸਰੇ ਅਤੇ ਖੇਤਰੀ ਰਾਜਿਆਂ ਬਾਰੇ ਅਧਿਆਇ ਸ਼ਾਮਲ ਕੀਤੇ ਗਏ ਹਨ। ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਯਾਤਰਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਫੌਜੀ ਵਿਰੋਧ ਬਾਰੇ ਅਧਿਆਇ ਕਿਤਾਬ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਦੱਸਿਆ ਗਿਆ ਹੈ ਕਿ ਖਾਲਸਾ ਪੰਥ ਦੀ ਨੀਂਹ ਕਿਵੇਂ ਰੱਖੀ ਗਈ ਸੀ। ਇਸ ਦੇ ਨਾਲ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਵੀ ਵਿਸਥਾਰ ਨਾਲ ਜਾਣਕਾਰੀ ਵੀ ਸ਼ਾਮਲ ਕੀਤੀ ਗਈ ਹੈ। ਕਿਤਾਬ ਦੱਸਦੀ ਹੈ ਕਿ ਕਿਵੇਂ ਸਿੱਖ ਸਾਮਰਾਜ 19ਵੀਂ ਸਦੀ ਦੇ ਮੱਧ ਤੱਕ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਰਿਹਾ।

ਮਰਾਠਾ ਇਤਿਹਾਸ ਦੇ 22 ਪੰਨੇ ਸ਼ਾਮਲ ਹਨ

ਹੁਣ ਤੱਕ, 8ਵੀਂ ਜਮਾਤ ਦੀ ਕਿਤਾਬ ਵਿੱਚ ਮਰਾਠਿਆਂ ਬਾਰੇ ਸਿਰਫ਼ ਡੇਢ ਪੰਨਾ ਸੀ। ਹੁਣ ਕੋਰਸ ਵਿੱਚ 22 ਪੰਨਿਆਂ ਦਾ ਲੰਮਾ ਇਤਿਹਾਸ ਜੋੜਿਆ ਗਿਆ ਹੈ। ਇਹ 17ਵੀਂ ਸਦੀ ਵਿੱਚ ਸ਼ਿਵਾਜੀ ਦੇ ਉਭਾਰ, ਰਾਏਗੜ੍ਹ ਕਿਲ੍ਹੇ ਵਿੱਚ ਉਨ੍ਹਾਂ ਦੀ ਤਾਜਪੋਸ਼ੀ, ਉਨ੍ਹਾਂ ਦੀ ਗੁਰੀਲਾ ਸ਼ੈਲੀ, ਸ਼ਿਵਾਜੀ ਦੀ ਫੌਜੀ ਰਣਨੀਤੀ, ਪ੍ਰਸ਼ਾਸਨ ਅਤੇ ਸਵਰਾਜ ‘ਤੇ ਜ਼ੋਰ ਨੂੰ ਕਵਰ ਕਰਦਾ ਹੈ।

ਸ਼ਿਵਾਜੀ ਤੋਂ ਇਲਾਵਾ, ਉਨ੍ਹਾਂ ਦੇ ਵੰਸ਼ਜ ਸੰਭਾਜੀ, ਰਾਜਾਰਾਮ, ਸ਼ਾਹੂਜੀ, ਤਾਰਾਬਾਈ, ਬਾਜੀਰਾਓ 1, ਮਹਾਦਜੀ ਸਿੰਧੀਆ ਅਤੇ ਨਾਨਾ ਫੜਨਵੀਸ ਦੀਆਂ ਕਹਾਣੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲਾਂ, ਜਿਨ੍ਹਾਂ ਰਾਜਿਆਂ ਨੂੰ ਸਿਰਫ਼ ਕੁਝ ਲਾਈਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਸੀ, ਹੁਣ NCERT ਨੇ ਉਨ੍ਹਾਂ ‘ਤੇ ਪੂਰੇ ਅਧਿਆਇ ਸ਼ਾਮਲ ਕੀਤੇ ਹਨ। ਨਾਲ ਹੀ ਇਨ੍ਹਾਂ ਵਿੱਚ ਓਡੀਸ਼ਾ ਦੇ ਗਜਪਤੀ ਸ਼ਾਸਕ ਨਰਸਿਮਹਾਦੇਵ ਪਹਿਲੇ, ਰਾਣੀ ਅਬੱਕਾ 1 ਅਤੇ 2 ਅਤੇ ਤ੍ਰਾਵਣਕੋਰ ਦੇ ਮਾਰਤੰਡਾ ਵਰਮਾ ਬਾਰੇ ਵੀ ਚੈਪਟਰ ਸ਼ਾਮਲ ਕੀਤੇ ਗਏ ਹਨ।

ਮੁਗਲਾਂ ਤੇ ਲਿੱਖੇ ਚੈਪਟਰਸ ਚ ਵੀ ਹੋਇਆ ਬਦਲਾਅ

“ਅਕਬਰ ਦਾ ਰਾਜ ਬੇਰਹਿਮੀ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਸੀ, ਜਦੋਂ ਕਿ ਔਰੰਗਜ਼ੇਬ ਇੱਕ ਫੌਜੀ ਸ਼ਾਸਕ ਸੀ ਜਿਸਨੇ ਗੈਰ-ਇਸਲਾਮੀ ਅਭਿਆਸਾਂ ‘ਤੇ ਪਾਬੰਦੀ ਲਗਾਈ ਸੀ ਅਤੇ ਗੈਰ-ਮੁਸਲਮਾਨਾਂ ‘ਤੇ ਟੈਕਸ ਲਗਾਏ ਸਨ।” ਮੁਗਲ ਕਾਲ ਦੀ ਇਹ ਨਵੀਂ ਸਮੀਖਿਆ NCERT ਦੀ 8ਵੀਂ ਜਮਾਤ ਦੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਹੈ।

8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਮੁਗਲ ਸ਼ਾਸਕਾਂ ਦੇ ਧਾਰਮਿਕ ਫੈਸਲਿਆਂ, ਸੱਭਿਆਚਾਰਕ ਯੋਗਦਾਨਾਂ ਅਤੇ ਬੇਰਹਿਮੀ ਦੀ ਇੱਕ ਨਵੀਂ ਵਿਆਖਿਆ ਦਿੰਦੀ ਹੈ।