Good News: ਪੰਜਾਬ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਲਈ 1 ਜੁਲਾਈ ਨੂੰ ਝਾਰਖੰਡ ‘ਚ ਭਰਤੀ, ਫਿਜ਼ੀਕਲ ਟੈਸਟ ਕਰਨਾ ਹੋਵੇਗਾ ਪਾਸ
Good News: ਪੰਜਾਬ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਲਈ 1 ਜੁਲਾਈ ਨੂੰ ਝਾਰਖੰਡ 'ਚ ਭਰਤੀ ਹੋਵੇਗੀ। ਇਸ ਭਰਤੀ ਦੌਰਾਨ ਫਿਜ਼ੀਕਲ ਟੈਸਟ ਪਾਸ ਕਰਨਾ ਹੋਵੇਗਾ। ਇਹ ਭਰਤੀ ਪੰਜਾਬ ਰੈਜੀਮੈਂਟ ਅਤੇ ਟੈਰੀਟੋਰੀਅਲ ਆਰਮੀ (ਟੀਏ) ਦੇ ਸਾਬਕਾ ਸੈਨਿਕਾਂ ਲਈ ਹੋਵੇਗੀ, ਜਿਸ ਵਿੱਚ 102 ਟੀਏ, 150 ਟੀਏ ਅਤੇ 156 ਟੀਏ ਯੂਨਿਟਾਂ ਦੇ ਸਾਬਕਾ ਸੈਨਿਕ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਕਲਰਕ ਸਟਾਫ ਡਿਊਟੀ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।

ਪੰਜਾਬ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਲਈ 1 ਜੁਲਾਈ ਨੂੰ ਝਾਰਖੰਡ ‘ਚ ਭਰਤੀ
ਪੰਜਾਬ ਰੈਜੀਮੈਂਟਲ ਸੈਂਟਰ ਵੱਲੋਂ ਡਿਫੈਂਸ ਸਿਕਿਓਰਿਟੀ ਕੋਰ (DSC) ਵਿੱਚ ਭਰਤੀ ਲਈ ਇੱਕ ਵਿਸ਼ੇਸ਼ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 1 ਜੁਲਾਈ 2025 ਨੂੰ ਰਾਮਗੜ੍ਹ ਕੈਂਟ, ਝਾਰਖੰਡ ਵਿਖੇ ਹੋਵੇਗੀ। ਇਹ ਭਰਤੀ ਪੰਜਾਬ ਰੈਜੀਮੈਂਟ ਅਤੇ ਟੈਰੀਟੋਰੀਅਲ ਆਰਮੀ (ਟੀਏ) ਦੇ ਸਾਬਕਾ ਸੈਨਿਕਾਂ ਲਈ ਹੋਵੇਗੀ, ਜਿਸ ਵਿੱਚ 102 ਟੀਏ, 150 ਟੀਏ ਅਤੇ 156 ਟੀਏ ਯੂਨਿਟਾਂ ਦੇ ਸਾਬਕਾ ਸੈਨਿਕ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਕਲਰਕ ਸਟਾਫ ਡਿਊਟੀ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।