PSEB 5th Date Sheet 2025: ਪੰਜਾਬ ਬੋਰਡ ਨੇ 5ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕੀਤੀ, ਜਾਣੋ ਕਿਸ ਤਰੀਕ ਨੂੰ ਹੋਵੇਗੀ ਪ੍ਰੀਖਿਆ
PSEB 5th Date Sheet 2025: ਪੰਜਾਬ ਸਕੂਲ ਪ੍ਰੀਖਿਆ ਬੋਰਡ (PSEB) ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਡੇਟ ਸ਼ੀਟ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਇੱਥੇ ਦਿੱਤੇ ਸਿੱਧੇ ਲਿੰਕ ਤੋਂ ਪੰਜਾਬ ਬੋਰਡ 5ਵੀਂ ਪ੍ਰੀਖਿਆ 2025 ਦੀ ਮਿਤੀ ਵੀ ਦੇਖ ਸਕਦੇ ਹੋ।

Punjab 5th Class Exam 2025 : ਪੰਜਾਬ ਸਕੂਲ ਪ੍ਰੀਖਿਆ ਬੋਰਡ (PSEB) ਨੇ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪੰਜਾਬ ਬੋਰਡ ਦੀ ਪੰਜਵੀਂ ਜਮਾਤ ਦੀ ਪ੍ਰੀਖਿਆ 7 ਮਾਰਚ ਤੋਂ ਸ਼ੁਰੂ ਹੋਵੇਗੀ। 5ਵੀਂ ਦੀ ਪ੍ਰੀਖਿਆ ਅੰਗਰੇਜ਼ੀ ਵਿਸ਼ੇ ਨਾਲ ਸ਼ੁਰੂ ਹੋਵੇਗੀ। ਇਸ ਤੋਂ ਬਾਅਦ, ਗਣਿਤ, ਪੰਜਾਬੀ ਅਤੇ ਹਿੰਦੀ ਦੇ ਪੇਪਰ ਕ੍ਰਮਵਾਰ 10, 11 ਅਤੇ 12 ਮਾਰਚ ਨੂੰ ਹੋਣਗੇ। ਪੰਜਵੀਂ ਜਮਾਤ ਦੀ ਪ੍ਰੀਖਿਆ 13 ਮਾਰਚ ਨੂੰ ਵਾਤਾਵਰਣ ਵਿਗਿਆਨ ਦੇ ਪੇਪਰ ਨਾਲ ਸਮਾਪਤ ਹੋਵੇਗੀ।
ਪੰਜਾਬ ਬੋਰਡ ਦੀ ਪੰਜਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਲਈ, ਬੱਚਿਆਂ ਨੂੰ ਘੱਟੋ-ਘੱਟ 33 ਫੀਸਦ ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਦੇ ਨਾਲ ਹੀ ਸਾਰੇ ਵਿਸ਼ਿਆਂ ਵਿੱਚ ਘੱਟੋ-ਘੱਟ 33 ਫੀਸਦ ਅੰਕ ਹੋਣੇ ਚਾਹੀਦੇ ਹਨ। ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਕੋ ਸ਼ਿਫਟ ਵਿੱਚ ਹੋਵੇਗੀ।
5ਵੀਂ ਜਮਾਤ ਦੀ ਡੇਟਸ਼ੀਟ
ਪੇਪਰ ਦੀ ਤਾਰੀਖ | ਵਿਸ਼ਾ |
7 ਮਾਰਚ, 2025 | ਅੰਗਰੇਜ਼ੀ |
10 ਮਾਰਚ, 2025 | ਮੈਥ |
11 ਮਾਰਚ, 2025 | ਪੰਜਾਬੀ |
12 ਮਾਰਚ, 2025 | ਹਿੰਦੀ |
13 ਮਾਰਚ, 2025 | ਵਾਤਾਵਰਣ ਅਧਿਐਨ |
ਕਿਵੇਂ ਡਾਊਨਲੋਡ ਕੀਤੀ ਜਾਵੇ 5 ਬੋਰਡ ਪ੍ਰੀਖਿਆ 2025 ਦੀ ਡੇਟਸ਼ੀਟ ?
ਵਿਦਿਆਰਥੀ ਅਤੇ ਮਾਪੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸੀ ਗਈ ਸਟੈਪ-via-ਸਟੈਪ ਪ੍ਰਕਿਰਿਆ ਦੁਆਰਾ ਤੁਸੀਂ ਡੇਟਸ਼ੀਟ ਟਾਈਮ ਟੇਬਲ ਨੂੰ ਡਾਊਨਲੋਡ ਕਰ ਸਕਦੇ ਹਨ।
ਸਟੈਪ 1: ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਸਟੈਪ 2: ਹੋਮ ਪੇਜ ‘ਤੇ, PSEB 5ਵੀਂ ਡੇਟਸ਼ੀਟ 2025 ਲਿੰਕ ‘ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਸਟੈਪ 3: ਅਗਲੀ ਸਕ੍ਰੀਨ ‘ਤੇ, ਇਮਤਿਹਾਨ ਦੀਆਂ ਤਾਰੀਖਾਂ ਵਾਲੀ ਇੱਕ PDF ਫਾਈਲ ਖੁੱਲ੍ਹੇਗੀ।
ਸਟੈਪ 4: PDF ਫਾਈਲ ਨੂੰ ਡਾਉਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟ ਆਊਟ ਲਓ।
ਪਿਛਲੇ ਸਾਲ ਪ੍ਰੀਖਿਆਵਾਂ 7 ਤੋਂ 14 ਮਾਰਚ ਤੱਕ ਹੋਈਆਂ ਸੀ
ਪਿਛਲੇ ਸਾਲ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਤੋਂ 14 ਮਾਰਚ ਤੱਕ ਪੰਜ ਦਿਨਾਂ ਵਿੱਚ ਹੋਈਆਂ ਸਨ। ਪ੍ਰੀਖਿਆਵਾਂ ਸਵੇਰ ਦੀ ਸ਼ਿਫਟ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1:15 ਵਜੇ ਦੇ ਵਿਚਕਾਰ ਲਈਆਂ ਗਈਆਂ। ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਿਰਫ਼ ਸਵੈ-ਪ੍ਰੀਖਿਆ ਕੇਂਦਰਾਂ ਵਿੱਚ ਹੀ ਲਈਆਂ ਗਈਆਂ ਸਨ।