AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

NEET UG 2026 Cut off Analysis: ਨੀਟ ਯੂਜੀ ਕੱਟ-ਆਫ਼ ਵਿੱਚ ਵਾਧੇ ਦਾ ਅਨੁਮਾਨ, ਜਨਰਲ ਕੈਟੇਗਰੀ ਲਈ 620-635 ਨੰਬਰਾਂ ‘ਤੇ ਮਿਲ ਸਕਦਾ ਹੈ ਸਰਕਾਰੀ ਮੈਡੀਕਲ ਕਾਲਜ

NEET UG 2026 Cut off Analysis: ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਐਤਵਾਰ, 3 ਮਈ ਨੂੰ ਦੇਸ਼ ਭਰ ਵਿੱਚ ਨੈਸ਼ਨਲ ਐਂਟਰੈਂਸ ਕਮ ਐਲੀਜੀਬਿਲਿਟੀ ਟੈਸਟ (NEET UG 2026) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸਾਲ ਇਸ ਮਹੱਤਵਪੂਰਨ ਮੈਡੀਕਲ ਪ੍ਰਵੇਸ਼ ਪ੍ਰੀਖਿਆ ਵਿੱਚ ਦੇਸ਼ ਭਰ ਤੋਂ 22 ਲੱਖ ਤੋਂ ਵੱਧ ਉਮੀਦਵਾਰ ਸ਼ਾਮਲ ਹੋਏ ਹਨ। ਪ੍ਰੀਖਿਆ ਤੋਂ ਬਾਅਦ ਹੁਣ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ 'ਆਨਸਰ-ਕੀ' ਅਤੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਹੈ।

NEET UG 2026 Cut off Analysis: ਨੀਟ ਯੂਜੀ ਕੱਟ-ਆਫ਼ ਵਿੱਚ ਵਾਧੇ ਦਾ ਅਨੁਮਾਨ, ਜਨਰਲ ਕੈਟੇਗਰੀ ਲਈ 620-635 ਨੰਬਰਾਂ 'ਤੇ ਮਿਲ ਸਕਦਾ ਹੈ ਸਰਕਾਰੀ ਮੈਡੀਕਲ ਕਾਲਜ
tv9-punjabi
| Published: 04 May 2026 17:09 PM IST
Share

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਐਤਵਾਰ, 3 ਮਈ ਨੂੰ ਦੇਸ਼ ਭਰ ਵਿੱਚ ਨੈਸ਼ਨਲ ਐਂਟਰੈਂਸ ਕਮ ਐਲੀਜੀਬਿਲਿਟੀ ਟੈਸਟ (NEET UG 2026) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸਾਲ ਇਸ ਮਹੱਤਵਪੂਰਨ ਮੈਡੀਕਲ ਪ੍ਰਵੇਸ਼ ਪ੍ਰੀਖਿਆ ਵਿੱਚ ਦੇਸ਼ ਭਰ ਤੋਂ 22 ਲੱਖ ਤੋਂ ਵੱਧ ਉਮੀਦਵਾਰ ਸ਼ਾਮਲ ਹੋਏ ਹਨ। ਪ੍ਰੀਖਿਆ ਤੋਂ ਬਾਅਦ ਹੁਣ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ‘ਆਨਸਰ-ਕੀ’ ਅਤੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਹੈ।

ਹਾਲਾਂਕਿ, ਨਤੀਜਿਆਂ ਤੋਂ ਪਹਿਲਾਂ ਹੀ ਉਮੀਦਵਾਰਾਂ ਅਤੇ ਮਾਪਿਆਂ ਵਿਚਕਾਰ ਨੀਟ ਯੂਜੀ 2026 ਦੀ ਸੰਭਾਵਿਤ ਕੱਟ-ਆਫ਼ ਦੇ ਵਿਸ਼ਲੇਸ਼ਣ ਦਾ ਦੌਰ ਸ਼ੁਰੂ ਹੋ ਗਿਆ ਹੈ। ਸੰਭਾਵਿਤ ਕੱਟ-ਆਫ਼ ਦਾ ਅੰਦਾਜ਼ਾ ਲਗਾ ਕੇ ਉਮੀਦਵਾਰ ਐਮ.ਬੀ.ਬੀ.ਐਸ. (MBBS) ਸੀਟਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਦੀ ਵੰਡ ਦੇ ਗਣਿਤ ਦਾ ਹਿਸਾਬ ਲਗਾ ਰਹੇ ਹਨ।

ਤਿਆਰੀ ਕਰਨ ਵਾਲੇ ਉਮੀਦਵਾਰਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਪੇਪਰ

ਨੀਟ ਯੂਜੀ 2026 ਦੇ ਪੇਪਰ ਬਾਰੇ ਗੱਲ ਕਰਦਿਆਂ ਨਿੱਜੀ ਕੋਚਿੰਗ ਸੰਸਥਾ ਦੇ ਨੀਟ ਮਾਹਿਰ ਨਬੀਨ ਕਾਰਕੀ ਨੇ ਦੱਸਿਆ ਕਿ 2025 ਦੇ ਮੁਕਾਬਲੇ ਨੀਟ ਯੂਜੀ 2026 ਦਾ ਪੇਪਰ ਕਾਫ਼ੀ ਸਰਲ ਰਿਹਾ। ਉਨ੍ਹਾਂ ਅਨੁਸਾਰ, ਜਿਨ੍ਹਾਂ ਉਮੀਦਵਾਰਾਂ ਨੇ ਬਿਹਤਰ ਤਿਆਰੀ ਕੀਤੀ ਸੀ, ਉਹ ਇਸੇ ਤਰ੍ਹਾਂ ਦੇ ਪੱਧਰ ਦੀ ਉਮੀਦ ਕਰ ਰਹੇ ਸੀ ਅਤੇ ਉਨ੍ਹਾਂ ਦੀ ਉਹ ਤਿਆਰੀ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ, ਇਸ ਪੇਪਰ ਨੂੰ ‘ਦਰਮਿਆਨੇ ਤੋਂ ਥੋੜ੍ਹਾ ਉੱਪਰ’ (Moderate to slightly above) ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ; ਇਹ ਬਹੁਤ ਆਸਾਨ ਤਾਂ ਨਹੀਂ ਸੀ, ਪਰ ਚੰਗੀ ਤਿਆਰੀ ਵਾਲੇ ਵਿਦਿਆਰਥੀਆਂ ਲਈ ਹੱਲ ਕਰਨ ਯੋਗ ਸੀ।

ਸੈਕਸ਼ਨ ਵਾਈਜ਼ ਪੇਪਰ ਦਾ ਪੱਧਰ

ਫਿਜ਼ਿਕਸ (Physics): ਨੀਟ ਯੂਜੀ 2026 ਦੇ ਫਿਜ਼ਿਕਸ ਸੈਕਸ਼ਨ ਵਿੱਚ ਮਕੈਨਿਕਸ (Mechanics) ‘ਤੇ ਕਾਫ਼ੀ ਜ਼ੋਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਲੈਕਟ੍ਰੀਸਿਟੀ (Electricity) ਅਤੇ ਮਾਡਰਨ ਫਿਜ਼ਿਕਸ (Modern Physics) ਨਾਲ ਜੁੜੇ ਸਵਾਲਾਂ ਦੀ ਵੀ ਚੰਗੀ ਮੌਜੂਦਗੀ ਸੀ। ਇਹ ਸੈਕਸ਼ਨ ਸੰਕਲਪਿਕ (Conceptual) ਸੀ ਅਤੇ ਇਸ ਦਾ ਮੁਸ਼ਕਲ ਪੱਧਰ ਦਰਮਿਆਨਾ ਸੀ। ਹਾਲਾਂਕਿ ਕੁਝ ਸਵਾਲ NCERT ਤੋਂ ਥੋੜ੍ਹਾ ਬਾਹਰ ਦੇ ਸਨ, ਪਰ ਫਿਰ ਵੀ ਉਹ ਉਮੀਦ ਦੇ ਦਾਇਰੇ ਵਿੱਚ ਹੀ ਸਨ।

ਕੇਮਿਸਟਰੀ (Chemistry): ਕੇਮਿਸਟਰੀ ਵਿੱਚ ਆਰਗੈਨਿਕ, ਇਨ-ਆਰਗੈਨਿਕ ਅਤੇ ਫਿਜ਼ੀਕਲ ਸੈਕਸ਼ਨਾਂ ਵਿਚਕਾਰ ਸਵਾਲਾਂ ਦਾ ਸੰਤੁਲਨ ਬਣਿਆ ਰਿਹਾ। ਹਾਲਾਂਕਿ ਇਹ ਕਾਫ਼ੀ ਹੱਦ ਤੱਕ ਦਰਮਿਆਨੇ ਪੱਧਰ ਦਾ ਸੀ, ਪਰ ਕੁਝ ਉਮੀਦਵਾਰਾਂ ਨੂੰ ਇਹ ਥੋੜ੍ਹਾ ਗਣਨਾ-ਪ੍ਰਧਾਨ (Calculative) ਲੱਗਿਆ, ਜਿਸ ਲਈ ਸਮੇਂ ਦੇ ਸਾਵਧਾਨੀਪੂਰਵਕ ਪ੍ਰਬੰਧਨ ਦੀ ਲੋੜ ਸੀ।

ਬਾਇਓਲੋਜੀ (Biology): ਬਾਇਓਲੋਜੀ ਸੈਕਸ਼ਨ ਬਾਰੇ ਉਨ੍ਹਾਂ ਦੱਸਿਆ ਕਿ ਜਿਵੇਂ ਉਮੀਦ ਸੀ, ਇਸ ਸੈਕਸ਼ਨ ਵਿੱਚ ਪੁੱਛੇ ਗਏ ਸਾਰੇ ਸਵਾਲ NCERT ‘ਤੇ ਅਧਾਰਤ ਸਨ, ਜੋ 11ਵੀਂ ਅਤੇ 12ਵੀਂ ਜਮਾਤ ਦੇ ਸਿਲੇਬਸ ਵਿੱਚ ਬਰਾਬਰ ਵੰਡੇ ਹੋਏ ਸਨ। ਹਾਲਾਂਕਿ, ਮਲਟੀਪਲ-ਸਟੇਟਮੈਂਟ (Multiple-statement) ਅਤੇ ਮੈਚ-ਦ-ਕਾਲਮ (Match-the-column) ਵਾਲੇ ਸਵਾਲਾਂ ਨੂੰ ਸ਼ਾਮਲ ਕੀਤੇ ਜਾਣ ਕਾਰਨ, ਸਕੋਰਿੰਗ ਹੋਣ ਦੇ ਬਾਵਜੂਦ ਇਹ ਸੈਕਸ਼ਨ ਕਾਫ਼ੀ ਲੰਬਾ (Lengthy) ਹੋ ਗਿਆ ਸੀ।

ਕੱਟ-ਆਫ਼ ਵਿੱਚ ਵਾਧੇ ਦਾ ਅਨੁਮਾਨ

ਮਾਹਿਰਾਂ ਅਨੁਸਾਰ, ਉਮੀਦਵਾਰਾਂ ਨੇ ਨੀਟ ਯੂਜੀ 2026 ਦੇ ਪੇਪਰ ਨੂੰ “ਆਸਾਨ ਤੋਂ ਦਰਮਿਆਨਾ” ਪੱਧਰ ਦਾ ਦੱਸਿਆ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਵਾਲ ਸਿੱਧੇ, ਜਾਣੇ-ਪਛਾਣੇ ਅਤੇ ਨਿਰਧਾਰਤ ਸਮੇਂ ਦੇ ਅੰਦਰ ਹੱਲ ਕਰਨ ਯੋਗ ਸਨ। ਉਮੀਦਵਾਰਾਂ ਦੀਆਂ ਪ੍ਰਤੀਕਿਰਿਆਵਾਂ ਤੋਂ ਇਹ ਸਪਸ਼ਟ ਹੋਇਆ ਹੈ ਕਿ ਪ੍ਰੀਖਿਆ ਵਿੱਚ ਪੁੱਛੇ ਗਏ ਪ੍ਰਸ਼ਨਾਂ ਅਤੇ ਅਭਿਆਸ ਸਮੱਗਰੀ (Practice Material) ਵਿਚਕਾਰ ਕਾਫ਼ੀ ਸਮਾਨਤਾ ਸੀ। ਪਿਛਲੇ ਸਾਲ ਦੀ ਤੁਲਨਾ ਵਿੱਚ ਉਮੀਦਵਾਰਾਂ ਨੂੰ ਇਸ ਵਾਰ ਪੇਪਰ ਘੱਟ ਅਣਪਛਾਤਾ ਲੱਗਿਆ ਹੈ, ਜਿਸ ਕਾਰਨ ਕੱਟ-ਆਫ਼ ਵਿੱਚ ਵਾਧੇ ਦੀ ਪੂਰੀ ਸੰਭਾਵਨਾ ਹੈ।

ਜਨਰਲ ਕੈਟੇਗਰੀ ਲਈ 620-635 ਤੱਕ ਜਾ ਸਕਦੀ ਹੈ ਕੱਟ-ਆਫ਼

ਨੀਟ ਮਾਹਿਰ ਨਬੀਨ ਕਾਰਕੀ ਨੇ ਕਿਹਾ ਕਿ ਪੇਪਰ ਸੰਤੁਲਿਤ ਸੀ ਅਤੇ ਉਮੀਦਵਾਰਾਂ ਦੀ ਗਿਣਤੀ ਨੂੰ ਦੇਖਦੇ ਹੋਏ, ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. (MBBS) ਦੀ ਜਨਰਲ ਕੈਟੇਗਰੀ (General Category) ਵਾਲੀਆਂ ਸੀਟਾਂ ਵਿੱਚ ਦਾਖਲੇ ਲਈ ਕੱਟ-ਆਫ਼ 620 ਤੋਂ 635 ਨੰਬਰਾਂ ਤੱਕ ਪਹੁੰਚ ਸਕਦੀ ਹੈ। ਯਾਨੀ ਕਿ 720 ਵਿੱਚੋਂ 620-635 ਤੱਕ ਸਕੋਰ ਕਰਨ ਵਾਲੇ ਜਨਰਲ ਕੈਟੇਗਰੀ ਦੇ ਉਮੀਦਵਾਰਾਂ ਨੂੰ ਸਰਕਾਰੀ ਮੈਡੀਕਲ ਕਾਲਜ ਮਿਲ ਸਕਦਾ ਹੈ।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...