Big Achievement: ਸਕੂਲ ਤੋਂ ਬਾਅਦ ਵੀ 6-6 ਘੰਟੇ ਪੜ੍ਹਾਈ ਕਰਦਾ ਹੈ ਸੂਬੇ ਵਿਚ ਤੀਸਰੇ ਸਥਾਨ ਤੇ ਆਇਆ ਗੁਰਨੂਰ ਧਾਲੀਵਾਲ
PSEB ਦੇ ਪੰਜਵੀਂ ਜਮਾਤ ਦੇ ਨਤੀਜਿਆਂ ਵਿਚ ਤੀਸਰੇ ਸਥਾਨ ਤੇ ਰਹਿਣ ਵਾਲਾ ਫਰੀਦਕੋਟ ਦਾ ਗੁਰਨੂਰ ਸਿੰਘ ਧਾਲੀਵਾਲ ਬਾਕੀ ਬੱਚਿਆ ਨਾਲੋਂ ਵੱਖਰਾ ਹੈ। ਉਹ ਵੱਡਾ ਹੋ ਕੇ ਕ੍ਰਿਕੇਟਰ ਅਤੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪੰਜਵੀਂ ਜਮਾਤ ਦੇ ਇਮਤਿਹਾਨਾਂ ਦਾ ਨਤੀਜਾ ਅੱਜ ਐਲਾਨ ਕੀਤਾ ਹੈ ਜਿਸ ਵਿਚ ਫਰੀਦਕੋਟ ਜਿਲ੍ਹੇ ਦੇ ਇੱਕ ਨਿੱਜੀ ਕੌਨਵੈਂਟ ਸਕੂਲ ਦੇ ਵਿਦਿਆਰਥੀ ਗੁਰਨੂਰ ਸਿੰਘ ਧਾਲੀਵਾਲ ਨੇ 500 ਅੰਕਾਂ ਵਿਚੋਂ 500 ਅੰਕ ਲੈ ਕੇ ਮੈਰਿਟ ਲਿਸ਼ਟ ਵਿਚ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਗੁਰਨੂਰ ਸਿੰਘ ਧਾਲੀਵਾਲ ਦਿਨ ਵਿਚ ਸਕੂਲ ਤੋਂ ਬਾਅਦ ਵੀ 6 ਤੋਂ 7 ਘੰਟੇ ਤੱਕ ਪੜ੍ਹਾਈ ਕਰਦਾ ਹੈ ਅਤੇ ਜਿੰਦਗੀ ਵਿਚ ਕ੍ਰਿਕੇਟ ਖਿਡਾਰੀ ਦੇ ਨਾਲ ਨਾਲ ਆਈਏਐਸ ਅਫਸਰ ਬਣਨਾ ਚਾਹੁੰਦਾ ਹੈ।
ਇਸ ਮੌਕੇ ਗੁਰਨੂਰ ਨੇ ਕਿਹਾ ਕਿ ਉਹ ਆਪਣੇ ਰਿਜਲਟ ਤੋਂ ਪੂਰੀ ਤਰਾਂ ਸੰਤੁਸ਼ਟ ਹੈ ਅਤੇ ਇਸ ਦਾ ਸਿਹਰਾ ਉਹ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਅਤੇ ਮਾਪਿਆ ਨੂੰ ਦਿੰਦਾ ਹੈ ਜਿੰਨਾਂ ਦੇ ਸਹਿਯੋਗ ਸਦਕਾ ਉਹ ਇਸ ਮੰਜਿਲ ਨੂੰ ਸਰ ਕਰ ਪਾਇਆ। ਉਸਨੇ ਦੱਸਿਆ ਕਿ ਉਸ ਨੂੰ ਕਿਤਾਬਾਂ ਪੜ੍ਹਨਾਂ ਚੰਗਾ ਲਗਦਾ ਹੈ ਅਤੇ ਜਦੋਂ ਉਹ ਪੜ੍ਹਾਈ ਤੋਂ ਅੱਕ ਜਾਂਦਾ ਹੈ ਤਾਂ ਕਹਾਣੀਆ ਜਾਂ ਕੌਮਿਕਸ ਬੁੱਕ ਪੜ੍ਹਦਾ ਹੈ। ਉਸਨੇ ਦੱਸਿਆ ਕਿ ਉਹ ਹਰ ਰੋਜ 6 ਤੋਂ 7 ਘੰਟੇ ਤੱਕ ਸਕੂਲ ਤੋਂ ਬਾਅਦ ਪੜ੍ਹਾਈ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਪੜਾਈ ਦੇ ਨਾਲ ਨਾਲ ਕ੍ਰਿਕੇਟ ਵੀ ਖੇਡਦਾ ਹੈ ਅਤੇ ਜਿੰਦਗੀ ਵਿਚ ਇਕ ਚੰਗਾ ਕ੍ਰਿਕੇਟ ਖਿਡਾਰੀ ਅਤੇ ਡਿਪਟੀ ਕਮਿਸ਼ਨਰ ਬਣਨਾਂ ਚਾਹੁੰਦਾ ਹੈ।


