NEET UG ਕਾਊਂਸਲਿੰਗ ‘ਚ ਦੇਰੀ ਨਾਲ ਇੰਜੀਨੀਅਰਿੰਗ ਦਾਖ਼ਲਿਆਂ ਦਾ ਗਣਿਤ ਵਿਗੜਿਆ, ਕੀ ਕਈ ਕੀ ਸੀਟਾਂ ਰਹਿ ਜਾਣਗੀਆਂ ਖਾਲੀ?

Published: 

05 Aug 2026 11:29 AM IST

NEET UG Counselling: NEET UG 2026 ਦੀ ਕਾਊਂਸਲਿੰਗ ਦਾ ਸ਼ਡਿਊਲ ਐਮਸੀਸੀ (MCC) ਨੇ ਜਾਰੀ ਕਰ ਦਿੱਤਾ ਹੈ। ਪੇਪਰ ਲੀਕ ਮਾਮਲੇ ਕਾਰਨ ਇਸ ਵਾਰ ਕਾਊਂਸਲਿੰਗ ਦੀ ਪ੍ਰਕਿਰਿਆ ਦੇਰੀ ਨਾਲ ਸ਼ੁਰੂ ਹੋ ਰਹੀ ਹੈ। ਇਸ ਦੇਰੀ ਦਾ ਅਸਰ ਇੰਜੀਨੀਅਰਿੰਗ ਦਾਖਲਾ ਪ੍ਰਕਿਰਿਆ 'ਤੇ ਵੀ ਪੈ ਰਿਹਾ ਹੈ।

NEET UG ਕਾਊਂਸਲਿੰਗ ਚ ਦੇਰੀ ਨਾਲ ਇੰਜੀਨੀਅਰਿੰਗ ਦਾਖ਼ਲਿਆਂ ਦਾ ਗਣਿਤ ਵਿਗੜਿਆ, ਕੀ ਕਈ ਕੀ ਸੀਟਾਂ ਰਹਿ ਜਾਣਗੀਆਂ ਖਾਲੀ?

NEET ਦੀ ਦੇਰੀ ਨਾਲ ਇੰਜੀਨੀਅਰਿੰਗ ਸੀਟਾਂ ਰਹਿਣਗੀਆਂ ਖਾਲੀ?

NEET UG ਪੇਪਰ ਲੀਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ 3 ਮਈ ਨੂੰ ਹੋਈ ਪ੍ਰੀਖਿਆ ਰੱਦ ਕਰਨੀ ਪਈ ਸੀ। ਇਸ ਤੋਂ ਕਰੀਬ ਡੇਢ ਮਹੀਨੇ ਬਾਅਦ, 21 ਜੂਨ ਨੂੰ NEET UG ਦੀ ਮੁੜ ਪ੍ਰੀਖਿਆ (ਰੀ-ਐਗਜ਼ਾਮ) ਕਰਵਾਈ ਗਈ। ਇਸ ਦਾ ਨਤੀਜਾ 16 ਜੁਲਾਈ ਨੂੰ ਜਾਰੀ ਕੀਤਾ ਜਾ ਚੁੱਕਾ ਹੈ। ਹੁਣ MBBS ਅਤੇ BDS ਸੀਟਾਂ ਵਿੱਚ ਦਾਖਲੇ ਲਈ MCC ਨੇ 4 ਅਗਸਤ ਤੋਂ NEET UG 2026 ਕਾਊਂਸਲਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ, NEET UG ਪੇਪਰ ਲੀਕ ਕਾਰਨ ਕਾਊਂਸਲਿੰਗ ਸ਼ੁਰੂ ਹੋਣ ਵਿੱਚ ਦੇਰੀ ਹੋਈ ਹੈ। ਇਸ ਕਾਰਨ MBBS ਅਤੇ BDS ਦਾ ਅਕਾਦਮਿਕ ਸੈਸ਼ਨ ਵੀ ਦੇਰੀ ਨਾਲ ਸ਼ੁਰੂ ਹੋਵੇਗਾ। ਹਾਲਾਂਕਿ, ਇਸ ਦਾ ਅਸਰ ਸਿਰਫ਼ ਮੈਡੀਕਲ ਸਿੱਖਿਆ ਤੱਕ ਹੀ ਸੀਮਿਤ ਨਹੀਂ ਹੈ। NEET UG ਕਾਊਂਸਲਿੰਗ ਵਿੱਚ ਹੋਈ ਦੇਰੀ ਕਾਰਨ ਇੰਜੀਨੀਅਰਿੰਗ ਦਾਖਲਾ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ BTech ਦੀਆਂ ਕਈ ਸੀਟਾਂ ਖਾਲੀ ਰਹਿ ਜਾਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਆਓ, ਪੂਰਾ ਮਾਮਲਾ ਵਿਸਥਾਰ ਨਾਲ ਸਮਝਦੇ ਹਾਂ। ਨਾਲ ਹੀ ਇਹ ਵੀ ਜਾਣਦੇ ਹਾਂ ਕਿ NEET UG ਕਾਊਂਸਲਿੰਗ ਦਾ ਇੰਜੀਨੀਅਰਿੰਗ ਦਾਖਲਾ ਪ੍ਰਕਿਰਿਆ ਨਾਲ ਕੀ ਸਬੰਧ ਹੈ ਅਤੇ ਕਿਵੇਂ ਇਸ ਦੇਰੀ ਕਾਰਨ BTech ਦੀਆਂ ਕਈ ਸੀਟਾਂ ਖਾਲੀ ਰਹਿ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

JEE-NEET ਦਿੰਦੇ ਹਨ ਵਿਦਿਆਰਥੀ, 10 ਫ਼ੀਸਦੀ BTech ਵਿੱਚ ਲੈਂਦੇ ਹਨ ਦਾਖਲਾ

ਇਸ ਪੂਰੇ ਮਾਮਲੇ ਨੂੰ ਸਮਝਣ ਤੋਂ ਪਹਿਲਾਂ JEE ਅਤੇ NEET ਦੇ ਉਮੀਦਵਾਰਾਂ ਦਾ ਰੁਝਾਨ ਸਮਝਣਾ ਜ਼ਰੂਰੀ ਹੈ। ਦਰਅਸਲ, ਹਰ ਸਾਲ JEE ਪ੍ਰੀਖਿਆ ਵਿੱਚ 13 ਲੱਖ ਤੋਂ ਵੱਧ ਉਮੀਦਵਾਰ ਹਿੱਸਾ ਲੈਂਦੇ ਹਨ, ਜਦਕਿ NEET ਵਿੱਚ 22 ਲੱਖ ਤੋਂ ਵੱਧ ਉਮੀਦਵਾਰ ਪ੍ਰੀਖਿਆ ਦਿੰਦੇ ਹਨ। ਇਨ੍ਹਾਂ ਵਿੱਚ ਕਈ ਅਜਿਹੇ ਵਿਦਿਆਰਥੀ ਵੀ ਹੁੰਦੇ ਹਨ ਜੋ JEE ਅਤੇ NEET UG ਦੋਵੇਂ ਪ੍ਰੀਖਿਆਵਾਂ ਦਿੰਦੇ ਹਨ। ਇਨ੍ਹਾਂ ਵਿੱਚੋਂ ਕਰੀਬ 10 ਫ਼ੀਸਦੀ ਵਿਦਿਆਰਥੀ ਪਹਿਲਾਂ ਇੰਜੀਨੀਅਰਿੰਗ ਕਾਲਜਾਂ ਵਿੱਚ BTech ਲਈ ਦਾਖਲਾ ਲੈ ਲੈਂਦੇ ਹਨ। ਬਾਅਦ ਵਿੱਚ ਜਦੋਂ NEET UG ਕਾਊਂਸਲਿੰਗ ਰਾਹੀਂ ਉਨ੍ਹਾਂ ਨੂੰ MBBS ਜਾਂ BDS ਵਿੱਚ ਸੀਟ ਮਿਲ ਜਾਂਦੀ ਹੈ, ਤਾਂ ਉਹ ਇੰਜੀਨੀਅਰਿੰਗ ਦਾ ਦਾਖਲਾ ਛੱਡ ਦਿੰਦੇ ਹਨ।

NEET ਕਾਊਂਸਲਿੰਗ ਵਿੱਚ ਦੇਰੀ ਕਾਰਨ ਕਈ ਵਿਦਿਆਰਥੀਆਂ ਨੇ BTech ਵਿੱਚ ਲਿਆ ਦਾਖਲਾ

ਇਸ ਸਾਲ ਵੀ NEET UG ਕਾਊਂਸਲਿੰਗ ਦੇਰੀ ਨਾਲ ਸ਼ੁਰੂ ਹੋ ਰਹੀ ਹੈ। ਪੇਪਰ ਲੀਕ ਮਾਮਲੇ ਕਾਰਨ ਕਾਊਂਸਲਿੰਗ ਦਾ ਸ਼ਡਿਊਲ ਪਿੱਛੇ ਚਲਾ ਗਿਆ ਹੈ, ਜਿਸ ਦਾ ਸਿੱਧਾ ਅਸਰ ਇੰਜੀਨੀਅਰਿੰਗ ਦਾਖਲਾ ਪ੍ਰਕਿਰਿਆ ‘ਤੇ ਪਿਆ ਹੈ। NEET UG ਕਾਊਂਸਲਿੰਗ ਵਿੱਚ ਦੇਰੀ ਹੋਣ ਕਾਰਨ ਕਈ ਉਮੀਦਵਾਰਾਂ ਨੇ ਫਿਲਹਾਲ BTech ਵਿੱਚ ਦਾਖਲਾ ਲੈ ਲਿਆ ਹੈ। ਇਹ ਉਮੀਦਵਾਰ ਉਨ੍ਹਾਂ ਕਰੀਬ 10 ਫ਼ੀਸਦੀ ਵਿਦਿਆਰਥੀਆਂ ਤੋਂ ਵੱਖਰੇ ਹਨ, ਜੋ ਹਰ ਸਾਲ ਪਹਿਲਾਂ ਇੰਜੀਨੀਅਰਿੰਗ ਵਿੱਚ ਦਾਖਲਾ ਲੈਂਦੇ ਹਨ ਅਤੇ ਬਾਅਦ ਵਿੱਚ NEET UG ਕਾਊਂਸਲਿੰਗ ਰਾਹੀਂ ਮੈਡੀਕਲ ਸੀਟ ਮਿਲਣ ‘ਤੇ ਆਪਣਾ BTech ਦਾਖਲਾ ਰੱਦ ਕਰਵਾ ਦਿੰਦੇ ਹਨ। ਜਾਣਕਾਰੀ ਮੁਤਾਬਕ, NEET UG ਕਾਊਂਸਲਿੰਗ ਵਿੱਚ ਹੋਈ ਦੇਰੀ ਕਾਰਨ ਇਸ ਸਾਲ ਖਾਸ ਤੌਰ ‘ਤੇ BTech ਬਾਇਓਟੈਕਨੋਲੋਜੀ ਕੋਰਸ ਦੀ ਮੰਗ ਵਧੀ ਹੈ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ।

ਕਈ ਉਮੀਦਵਾਰ ਇੰਜੀਨੀਅਰਿੰਗ ਵਿੱਚ ਨਹੀਂ ਲੈ ਰਹੇ ਦਾਖਲਾ

ਹਾਲਾਂਕਿ NEET UG ਕਾਊਂਸਲਿੰਗ ਵਿੱਚ ਹੋਈ ਦੇਰੀ ਕਾਰਨ ਕਈ ਉਮੀਦਵਾਰਾਂ ਨੇ BTech ਦੀਆਂ ਸੀਟਾਂ ‘ਤੇ ਦਾਖਲਾ ਲੈ ਲਿਆ ਹੈ, ਪਰ ਅਜਿਹੇ ਵੀ ਬਹੁਤ ਸਾਰੇ ਉਮੀਦਵਾਰ ਹਨ ਜੋ NEET UG ਕਾਊਂਸਲਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਇਸ ਕਰਕੇ ਉਨ੍ਹਾਂ ਨੇ ਇੰਜੀਨੀਅਰਿੰਗ ਦਾਖਲਾ ਪ੍ਰਕਿਰਿਆ ਤੋਂ ਦੂਰੀ ਬਣਾਈ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ NITs ਵਿੱਚ 10 ਹਜ਼ਾਰ ਤੋਂ ਵੱਧ ਸੀਟਾਂ ਖਾਲੀ ਰਹਿਣ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ਇਨ੍ਹਾਂ ਖਾਲੀ ਸੀਟਾਂ ਨੂੰ ਭਰਨ ਲਈ ਇਨ੍ਹਾਂ ਦਿਨੀਂ CSAB ਕਾਊਂਸਲਿੰਗ ਜਾਰੀ ਹੈ।

ਇੰਜੀਨੀਅਰਿੰਗ ਦੀਆਂ ਸੀਟਾਂ ਭਰਨ ਲਈ ਕੀ ਕਰਵਾਉਣੀ ਪਵੇਗੀ ਮੁੜ ਕਾਊਂਸਲਿੰਗ?

NEET UG ਕਾਊਂਸਲਿੰਗ ਦੇਰੀ ਨਾਲ ਸ਼ੁਰੂ ਹੋਣ ਕਾਰਨ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਲੈ ਲਿਆ ਹੈ, ਉਹ ਜੇਕਰ NEET UG ਕਾਊਂਸਲਿੰਗ ਵਿੱਚ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ MBBS ਜਾਂ BDS ਵਿੱਚ ਸੀਟ ਮਿਲ ਜਾਂਦੀ ਹੈ, ਤਾਂ ਉਹ ਸੁਭਾਵਿਕ ਤੌਰ ‘ਤੇ ਇੰਜੀਨੀਅਰਿੰਗ ਦੀ ਸੀਟ ਛੱਡ ਦੇਣਗੇ। ਉਸ ਸਮੇਂ ਤੱਕ ਸਤੰਬਰ ਮਹੀਨਾ ਸ਼ੁਰੂ ਹੋ ਚੁੱਕਾ ਹੋਵੇਗਾ। ਅਜਿਹੀ ਸਥਿਤੀ ਵਿੱਚ ਇੰਜੀਨੀਅਰਿੰਗ ਦੀਆਂ ਖਾਲੀ ਹੋਈਆਂ ਸੀਟਾਂ ਨੂੰ ਭਰਨ ਲਈ ਮੁੜ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਕਰਨੀ ਪੈ ਸਕਦੀ ਹੈ। ਇਸ ਕਾਰਨ ਕਈ ਇੰਜੀਨੀਅਰਿੰਗ ਕਾਲਜਾਂ ਵਿੱਚ ਸੀਟਾਂ ਖਾਲੀ ਰਹਿਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

Source:TV9Hindi.com

Follow Us