ਪੰਜਾਬ ‘ਚ ਜੇਲ੍ਹ ਵਿਭਾਗ ਦੀ ਭਰਤੀ ਲਈ 4,124 ਉਮੀਦਵਾਰ ਸ਼ਾਰਟਲਿਸਟ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਫਿਜ਼ੀਕਲ ਟੈਸਟ

Updated On: 

10 Nov 2026 12:42 PM IST

Punjab Jail Recruitment: ਪੰਜਾਬ ਵਿੱਚ ਜੇਲ੍ਹ ਵਾਰਡਰ ਅਤੇ ਮੈਟਰਨ ਦੀਆਂ 532 ਅਸਾਮੀਆਂ 'ਤੇ ਭਰਤੀ ਲਈ ਫਿਜ਼ੀਕਲ ਟੈਸਟ 11 ਨਵੰਬਰ ਤੋਂ ਸ਼ੁਰੂ ਹੋਣਗੇ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ 4,124 ਉਮੀਦਵਾਰਾਂ ਨੂੰ PMT ਅਤੇ PET ਦੇਣਾ ਪਵੇਗਾ।

ਪੰਜਾਬ ਚ ਜੇਲ੍ਹ ਵਿਭਾਗ ਦੀ ਭਰਤੀ ਲਈ 4,124 ਉਮੀਦਵਾਰ ਸ਼ਾਰਟਲਿਸਟ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਫਿਜ਼ੀਕਲ ਟੈਸਟ

ਪੰਜਾਬ 'ਚ ਜੇਲ੍ਹ ਵਿਭਾਗ ਦੀ ਭਰਤੀ ਲਈ 4,124 ਉਮੀਦਵਾਰ ਸ਼ਾਰਟਲਿਸਟ Photo Credit : Meta AI

ਪੰਜਾਬ ਵਿੱਚ ਜੇਲ੍ਹ ਵਾਰਡਰ ਅਤੇ ਮੈਟਰਨ ਦੀਆਂ 532 ਅਸਾਮੀਆਂ ‘ਤੇ ਭਰਤੀ ਲਈ ਫਿਜ਼ੀਕਲ ਟੈਸਟ 11 ਨਵੰਬਰ ਤੋਂ ਸ਼ੁਰੂ ਹੋਣਗੇ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ 4,124 ਉਮੀਦਵਾਰਾਂ ਨੂੰ PMT ਅਤੇ PET ਦੇਣਾ ਪਵੇਗਾ। ਇਹ ਟੈਸਟ 16 ਨਵੰਬਰ ਤੱਕ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਕਰਵਾਏ ਜਾਣਗੇ। ਇਹ ਪੂਰੀ ਪ੍ਰਕਿਰਿਆ ਅਧਿਕਾਰੀਆਂ ਦੀ ਨਿਗਰਾਨੀ ਹੇਠ ਮੁਕੰਮਲ ਹੋਵੇਗੀ, ਤਾਂ ਜੋ ਕਿਸੇ ਨਾਲ ਕੋਈ ਪੱਖਪਾਤ ਨਾ ਹੋਵੇ। ਇਸ ‘ਤੇ ਪੂਰੀ ਨਜ਼ਰ ਰੱਖੀ ਜਾਵੇਗੀ। ਇਸ ਸਬੰਧੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਲੋਕ ਫੋਨ ਕਰਕੇ ਸੰਪਰਕ ਕਰ ਸਕਣਗੇ।

ਵੈੱਬਸਾਈਟ ‘ਤੇ ਅਪਲੋਡ ਹੋਣਗੇ ਰੋਲ ਨੰਬਰ

ਅਧੀਨ ਸੇਵਾਵਾਂ ਚੋਣ ਬੋਰਡ (SSSB), ਮੋਹਾਲੀ ਵੱਲੋਂ ਕਰਵਾਈ ਜਾ ਰਹੀ ਇਸ ਭਰਤੀ ਦੇ ਅਗਲੇ ਪੜਾਅ ਦਾ ਸ਼ਡਿਊਲ ਜੇਲ੍ਹ ਵਿਭਾਗ ਨੇ ਜਾਰੀ ਕਰ ਦਿੱਤਾ ਹੈ। ਉਮੀਦਵਾਰਾਂ ਨੂੰ ਐਡਮਿਟ ਕਾਰਡ ਅਤੇ ਫਿਜ਼ੀਕਲ ਟੈਸਟ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ ਨਿਯਮਿਤ ਤੌਰ ‘ਤੇ ਚੈੱਕ ਕਰਨ ਲਈ ਕਿਹਾ ਗਿਆ ਹੈ। ਉਮੀਦਵਾਰਾਂ ਨੂੰ ਉਨ੍ਹਾਂ ਦੇ ਘਰ ਦੇ ਪਤੇ ‘ਤੇ ਕੋਈ ਸੂਚਨਾ ਨਹੀਂ ਭੇਜੀ ਜਾਵੇਗੀ।

ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਨਾਲ ਸਬੰਧਤ ਮਦਦ ਮਿਲੇਗੀ

ਵਿਭਾਗ ਵੱਲੋਂ ਫਿਜ਼ੀਕਲ ਟੈਸਟ ਜਾਂ ਭਰਤੀ ਪ੍ਰਕਿਰਿਆ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਉਮੀਦਵਾਰ ਹੈਲਪਲਾਈਨ ਨੰਬਰ 0175-2920245 ‘ਤੇ ਸੰਪਰਕ ਕਰ ਸਕਦੇ ਹਨ। ਵਿਭਾਗ ਮੁਤਾਬਕ, ਇਸ ਨੰਬਰ ਰਾਹੀਂ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਨਾਲ ਸਬੰਧਤ ਸਹਾਇਤਾ ਦਿੱਤੀ ਜਾਵੇਗੀ।

ਇਸ ਤਰ੍ਹਾਂ ਮਿਲੇਗੀ ਨੌਜਵਾਨਾਂ ਨੂੰ ਤਨਖਾਹ

ਲਿਖਤੀ ਪ੍ਰੀਖਿਆ ਦੇ ਨਤੀਜਿਆਂ ਤੋਂ ਬਾਅਦ ਅਧੀਨ ਸੇਵਾਵਾਂ ਚੋਣ ਬੋਰਡ ਨੇ 4,124 ਉਮੀਦਵਾਰਾਂ ਨੂੰ ਫਿਜ਼ੀਕਲ ਟੈਸਟ ਲਈ ਸ਼ਾਰਟਲਿਸਟ ਕੀਤਾ ਹੈ। ਜੇਲ੍ਹ ਵਾਰਡਰ ਅਤੇ ਮੈਟਰਨ ਦੀਆਂ ਕੁੱਲ 532 ਅਸਾਮੀਆਂ ‘ਤੇ ਭਰਤੀ ਕੀਤੀ ਜਾਣੀ ਹੈ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਸ਼ੁਰੂਆਤੀ ਮੂਲ ਤਨਖਾਹ 19,900 ਰੁਪਏ ਪ੍ਰਤੀ ਮਹੀਨਾ ਮਿਲੇਗੀ। ਇਹ ਤਨਖਾਹ 7ਵੇਂ ਤਨਖਾਹ ਕਮਿਸ਼ਨ ਦੇ ਪੇਅ ਮੈਟ੍ਰਿਕਸ ਲੈਵਲ-2 ਤਹਿਤ ਤੈਅ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਦਾ ਤਨਖਾਹ ਸਕੇਲ 19,900 ਤੋਂ 63,200 ਰੁਪਏ ਤੱਕ ਹੈ।

ਕਰਮਚਾਰੀਆਂ ਨੂੰ ਤੈਅ ਮੂਲ ਤਨਖਾਹ ਹੀ ਮਿਲੇਗੀ

ਹਾਲਾਂਕਿ, ਸ਼ੁਰੂਆਤੀ 2 ਸਾਲਾਂ ਦੀ ਪ੍ਰੋਬੇਸ਼ਨ ਮਿਆਦ ਦੌਰਾਨ ਕਰਮਚਾਰੀਆਂ ਨੂੰ ਸਿਰਫ਼ ਤੈਅ ਮੂਲ ਤਨਖਾਹ ਹੀ ਮਿਲੇਗੀ। ਇਸ ਸਮੇਂ ਦੌਰਾਨ ਮਹਿੰਗਾਈ ਭੱਤਾ (DA), ਮਕਾਨ ਕਿਰਾਇਆ ਭੱਤਾ (HRA) ਅਤੇ ਯਾਤਰਾ ਭੱਤਾ (TA) ਵਰਗੇ ਲਾਭ ਨਹੀਂ ਮਿਲਣਗੇ। ਪ੍ਰੋਬੇਸ਼ਨ ਪੂਰੀ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਹੋਰ ਭੱਤੇ ਦਿੱਤੇ ਜਾਣਗੇ।

Loading...
Unable to load recommendations.
Follow Us