ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

11 ਨਵੰਬਰ ਤੋਂ ਬਾਅਦ ਰਨਵੇਅ ‘ਤੇ ਨਹੀਂ ਦਿਖੇਗਾ ਰਤਨ ਟਾਟਾ ਦਾ ਇਹ ਜਹਾਜ਼, ਕੀ ਹੈ ਵਜ੍ਹਾ? ਜਾਣੋ…

Vistara Airlines Merger: ਸ਼ੁੱਕਰਵਾਰ ਸਵੇਰੇ, ਸਿੰਗਾਪੁਰ ਏਅਰਲਾਈਨਜ਼ (ਐਸਆਈਏ) ਨੇ ਘੋਸ਼ਣਾ ਕੀਤੀ ਕਿ ਭਾਰਤ ਸਰਕਾਰ ਨੇ ਵਿਸਤਾਰਾ ਅਤੇ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੇ ਰਲੇਵੇਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੂੰ ਮਨਜ਼ੂਰੀ ਦੇ ਦਿੱਤੀ ਹੈ।

11 ਨਵੰਬਰ ਤੋਂ ਬਾਅਦ ਰਨਵੇਅ ‘ਤੇ ਨਹੀਂ ਦਿਖੇਗਾ ਰਤਨ ਟਾਟਾ ਦਾ ਇਹ ਜਹਾਜ਼, ਕੀ ਹੈ ਵਜ੍ਹਾ? ਜਾਣੋ…
11 ਨਵੰਬਰ ਤੋਂ ਬਾਅਦ ਰਨਵੇਅ ‘ਤੇ ਨਹੀਂ ਦਿਖੇਗਾ ਟਾਟਾ ਦਾ ਇਹ ਜਹਾਜ਼
Follow Us
tv9-punjabi
| Updated On: 10 Oct 2024 13:09 PM

ਰਤਨ ਟਾਟਾ ਦੀ ਸਿੰਗਾਪੁਰ ਸਥਿਤ ਏਅਰਲਾਈਨ ਵਿਸਤਾਰਾ 11 ਨਵੰਬਰ ਤੋਂ ਬਾਅਦ ਰਨਵੇਅ ‘ਤੇ ਨਜ਼ਰ ਨਹੀਂ ਆਵੇਗੀ। ਏਅਰਲਾਈਨ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਅਰ ਇੰਡੀਆ ਦੇ ਨਾਲ ਵਿਸਤਾਰਾ ਦਾ ਰਲੇਵਾਂ 12 ਨਵੰਬਰ ਤੱਕ ਪੂਰਾ ਹੋ ਜਾਵੇਗਾ। ਜਿਸ ਤੋਂ ਬਾਅਦ ਵਿਸਤਾਰਾ ਏਅਰਲਾਈਨਜ਼ ਦੇ ਜਹਾਜ਼ ਏਅਰ ਇੰਡੀਆ ਵਿੱਚ ਬਦਲ ਜਾਣਗੇ। ਯਾਤਰੀ 11 ਨਵੰਬਰ ਤੱਕ ਯਾਤਰਾ ਲਈ 3 ਸਤੰਬਰ ਤੱਕ ਟਿਕਟ ਬੁੱਕ ਕਰਵਾ ਸਕਣਗੇ। ਏਅਰਲਾਈਨ ਨੇ ਕਿਹਾ ਕਿ ਵਿਸਤਾਰਾ ਦੇ ਸਾਰੇ ਜਹਾਜ਼ਾਂ ਨੂੰ ਏਅਰ ਇੰਡੀਆ ਨਾਲ ਇੰਟੀਗ੍ਰੇਟ ਕੀਤਾ ਜਾਵੇਗਾ।

ਫਿਲਹਾਲ, ਇਸ ਦੁਆਰਾ ਸੰਚਾਲਿਤ ਰੂਟਾਂ ਦੀ ਬੁਕਿੰਗ ਨੂੰ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਰੀਡਾਇਰੈਕਟ ਕੀਤਾ ਜਾਵੇਗਾ। ਏਅਰਲਾਈਨ ਨੇ ਕਿਹਾ ਕਿ ਵਿਸਤਾਰਾ 11 ਨਵੰਬਰ, 2024 ਤੱਕ ਆਮ ਤੌਰ ‘ਤੇ ਉਡਾਣਾਂ ਦਾ ਸੰਚਾਲਨ ਅਤੇ ਬੁਕਿੰਗ ਸਵੀਕਾਰ ਕਰਨਾ ਜਾਰੀ ਰੱਖੇਗੀ। 12 ਨਵੰਬਰ ਤੋਂ, ਭਾਵ ਰਲੇਵੇਂ ਦੇ ਪੂਰਾ ਹੋਣ ‘ਤੇ, ਵਿਸਤਾਰਾ ਦੇ ਸਾਰੇ ਯਾਤਰੀ ਏਅਰ ਇੰਡੀਆ ਨਾਲ ਉਡਾਣ ਭਰਨਗੇ।

FDI ਨੂੰ ਸਰਕਾਰ ਤੋਂ ਮਿਲੀ ਮਨਜ਼ੂਰੀ

ਇਸ ਤੋਂ ਇਲਾਵਾ, ਏਅਰਲਾਈਨ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਟ੍ਰਾਂਜਿਸ਼ਨ ਪੀਰੀਅਡ ਦੌਰਾਨ, ਵਿਸਤਾਰਾ ਅਤੇ ਏਅਰ ਇੰਡੀਆ ਦੋਵੇਂ ਹੀ ਸਾਰੇ ਗਾਹਕਾਂ ਲਈ ਜ਼ਰੂਰੀ ਸਹਾਇਤਾ, ਨਿਰੰਤਰ ਸੰਚਾਰ ਅਤੇ ਸਹੂਲਤ ਨੂੰ ਯਕੀਨੀ ਬਣਾਉਣਗੇ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਸਵੇਰੇ, ਸਿੰਗਾਪੁਰ ਏਅਰਲਾਈਨਜ਼ (ਐਸਆਈਏ) ਨੇ ਘੋਸ਼ਣਾ ਕੀਤੀ ਕਿ ਭਾਰਤ ਸਰਕਾਰ ਨੇ ਵਿਸਤਾਰਾ ਅਤੇ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੇ ਰਲੇਵੇਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਸਤਾਰਾ ‘ਚ SIA ਅਤੇ ਟਾਟਾ ਦੀ 49:51 ਹਿੱਸੇਦਾਰੀ ਹੈ। ਰਲੇਵੇਂ ਤੋਂ ਬਾਅਦ, SIA ਕੋਲ 2,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਰਲੇਵੇਂ ਵਾਲੀ ਏਅਰ ਇੰਡੀਆ ਵਿੱਚ 25.1 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ।

ਹਰ ਪਲੇਟਫਾਰਮ ‘ਤੇ ਮਿਲੇਗਾ ਰਲੇਵੇਂ ਦੇ ਅਪਡੇਟ

ਵਿਸਤਾਰਾ ਦੇ ਸੀਈਓ ਵਿਨੋਦ ਕੰਨਨ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਵਿੱਚ ਆਪਣੇ ਸਾਰੇ ਗਾਹਕਾਂ ਦੇ ਸਹਿਯੋਗ ਲਈ ਬਹੁਤ ਧੰਨਵਾਦੀ ਹਾਂ। ਜਿਵੇਂ ਕਿ ਅਸੀਂ ਬਰੋਥ ਵੱਲ ਅੱਗੇ ਵਧਦੇ ਹਾਂ, ਅਸੀਂ ਇਸ ਗੱਲ ‘ਤੇ ਜ਼ੋਰ ਦੇ ਰਹੇ ਹਾਂ ਕਿ ਇਸ ਮਰਜਰ ਨਾਲ ਉਹਨਾਂ ਨੂੰ ਇੱਕ ਵੱਡੇ ਫਲੀਟ ਅਤੇ ਵਿਆਪਕ ਨੈਟਵਰਕ ਦੇ ਨਾਲ ਹੋਰ ਵਿਕਲਪ ਦੇ ਸਕੀਏ; ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾ ਸਕੀਏ। ਏਅਰਲਾਈਨ ਨੇ ਇਹ ਵੀ ਕਿਹਾ ਕਿ ਜਿਵੇਂ-ਜਿਵੇਂ ਰਲੇਵੇਂ ਦੀ ਪ੍ਰਕਿਰਿਆ ਅੱਗੇ ਵਧਦੀ ਜਾਵੇਗੀ, ਗਾਹਕਾਂ ਨੂੰ ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਵੈੱਬਸਾਈਟਾਂ, ਸੋਸ਼ਲ ਮੀਡੀਆ ਚੈਨਲਾਂ ਅਤੇ ਈ-ਮੇਲ ਰਾਹੀਂ ਨਿਯਮਤ ਅਪਡੇਟ ਦਿੱਤੇ ਜਾਣਗੇ।

ਸਤੰਬਰ 2023 ਵਿੱਚ ਮਿਲੀ ਸੀ ਮਨਜੂਰੀ

ਵਿਸਤਾਰਾ ਨੇ ਕਿਹਾ ਕਿ ਇਸ ਵਿੱਚ ਵੈੱਬ ਚੈੱਕ-ਇਨ, ਲਾਉਂਜ ਐਕਸੈਸ ਅਤੇ ਹੋਰ ਸਾਰੇ ਸੰਭਾਵਿਤ ਟੱਚਪੁਆਇੰਟਸ ਬਾਰੇ ਜਾਣਕਾਰੀ ਸ਼ਾਮਲ ਹੈ। ਨਿਰਵਿਘਨ ਪਰਿਵਰਤਨ ਨੂੰ ਯਕੀਨੀ ਬਣਾਉਣ ਲਈ ਦੋਵੇਂ ਏਅਰਲਾਈਨਾਂ ‘ਤੇ ਸਮਰਪਿਤ ਟੀਮਾਂ ਦੁਆਰਾ ਸਾਰੇ ਯਤਨ ਕੀਤੇ ਜਾਣਗੇ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਇਸ ਸਾਲ ਜੂਨ ਵਿੱਚ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਸੀ ਜਦੋਂ ਸਿੰਗਾਪੁਰ ਰੈਗੂਲੇਟਰ CCCS ਨੇ ਮਾਰਚ ਵਿੱਚ ਪ੍ਰਸਤਾਵਿਤ ਸੌਦੇ ਨੂੰ ਸ਼ਰਤੀਆ ਮਨਜ਼ੂਰੀ ਦਿੱਤੀ ਸੀ। ਸਤੰਬਰ 2023 ਵਿੱਚ, ਸੌਦੇ ਨੂੰ ਕੁਝ ਸ਼ਰਤਾਂ ਦੇ ਅਧੀਨ, ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (CCI) ਤੋਂ ਮਨਜ਼ੂਰੀ ਮਿਲੀ।

ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...