ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਿਆਜ਼, ਆਲੂ, ਮੀਟ ਤੇ ਮੱਛੀ ਦੀਆਂ ਕੀਮਤਾਂ ਵਧੀਆਂ, ਦਸੰਬਰ ‘ਚ ਥੋਕ ਮਹਿੰਗਾਈ ਦਰ 2.37%

Wholesale Inflation: ਦਸੰਬਰ 2024 ਵਿੱਚ ਥੋਕ ਮੁੱਲ ਅਧਾਰਤ ਮੁਦਰਾਸਫੀਤੀ ਵਧ ਕੇ 2.37 ਪ੍ਰਤੀਸ਼ਤ ਹੋ ਗਈ ਕਿਉਂਕਿ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਹਾਲਾਂਕਿ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਨਵੰਬਰ 2024 ਵਿੱਚ WPI ਅਧਾਰਤ ਮਹਿੰਗਾਈ 1.89 ਪ੍ਰਤੀਸ਼ਤ ਸੀ। ਦਸੰਬਰ 2023 ਵਿੱਚ, ਇਹ 0.86 ਪ੍ਰਤੀਸ਼ਤ ਸੀ।

ਪਿਆਜ਼, ਆਲੂ, ਮੀਟ ਤੇ ਮੱਛੀ ਦੀਆਂ ਕੀਮਤਾਂ ਵਧੀਆਂ, ਦਸੰਬਰ ‘ਚ ਥੋਕ ਮਹਿੰਗਾਈ ਦਰ 2.37%
ਮਹਿੰਗਾਈ
Follow Us
tv9-punjabi
| Updated On: 14 Jan 2025 17:44 PM

Wholesale Inflation: ਭਾਵੇਂ ਦਸੰਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਵਿੱਚ ਗਿਰਾਵਟ ਆਈ ਹੈ, ਪਰ ਥੋਕ ਮਹਿੰਗਾਈ ਵਿੱਚ ਵਾਧਾ ਹੋਇਆ ਹੈ। ਥੋਕ ਬਾਜ਼ਾਰਾਂ ਵਿੱਚ ਆਲੂ, ਪਿਆਜ਼, ਮਾਸ, ਮੱਛੀ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ। ਦੂਜੇ ਪਾਸੇ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਜਿਸ ਕਾਰਨ ਦਸੰਬਰ 2023 ਤੇ ਨਵੰਬਰ 2024 ਦੇ ਮੁਕਾਬਲੇ ਥੋਕ ਮਹਿੰਗਾਈ ਵਿੱਚ ਵਾਧਾ ਹੋਇਆ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਰਕਾਰ ਵੱਲੋਂ ਥੋਕ ਮਹਿੰਗਾਈ ਸਬੰਧੀ ਕਿਸ ਤਰ੍ਹਾਂ ਦੇ ਅੰਕੜੇ ਪੇਸ਼ ਕੀਤੇ ਗਏ ਹਨ।

ਦਸੰਬਰ 2024 ਵਿੱਚ ਥੋਕ ਮੁੱਲ ਅਧਾਰਤ ਮੁਦਰਾਸਫੀਤੀ ਵਧ ਕੇ 2.37 ਪ੍ਰਤੀਸ਼ਤ ਹੋ ਗਈ ਕਿਉਂਕਿ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਹਾਲਾਂਕਿ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਨਵੰਬਰ 2024 ਵਿੱਚ WPI ਅਧਾਰਤ ਮਹਿੰਗਾਈ 1.89 ਪ੍ਰਤੀਸ਼ਤ ਸੀ। ਦਸੰਬਰ 2023 ਵਿੱਚ ਇਹ 0.86 ਪ੍ਰਤੀਸ਼ਤ ਸੀ। ਅੰਕੜਿਆਂ ਅਨੁਸਾਰ ਦਸੰਬਰ 2024 ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ ਘੱਟ ਕੇ 8.47 ਪ੍ਰਤੀਸ਼ਤ ਹੋ ਗਈ, ਜਦੋਂ ਕਿ ਨਵੰਬਰ ਵਿੱਚ ਇਹ 8.63 ਪ੍ਰਤੀਸ਼ਤ ਸੀ। ਦਸੰਬਰ ਵਿੱਚ ਸਬਜ਼ੀਆਂ ਦੀ ਮੁਦਰਾਸਫੀਤੀ 28.65 ਪ੍ਰਤੀਸ਼ਤ ਰਹੀ ਜੋ ਨਵੰਬਰ ਵਿੱਚ 28.57 ਪ੍ਰਤੀਸ਼ਤ ਸੀ।

ਜ਼ਰੂਰੀ ਵਸਤੂਆਂ ਦੇ ਥੋਕ ਭਾਅ

  • ਦਸੰਬਰ ਵਿੱਚ ਸਬਜ਼ੀਆਂ ਦੀ ਮੁਦਰਾਸਫੀਤੀ 28.65 ਪ੍ਰਤੀਸ਼ਤ ਰਹੀ ਜੋ ਨਵੰਬਰ ਵਿੱਚ 28.57 ਪ੍ਰਤੀਸ਼ਤ ਸੀ।
  • ਆਲੂ ਦੀ ਮੁਦਰਾਸਫੀਤੀ ਵਿੱਚ ਕੋਈ ਗਿਰਾਵਟ ਨਹੀਂ ਆਈ ਅਤੇ ਇਹ 93.20 ਪ੍ਰਤੀਸ਼ਤ ਦੇ ਉੱਚ ਪੱਧਰ ‘ਤੇ ਬਣੀ ਰਹੀ।
  • ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਅਤੇ ਦਸੰਬਰ ਵਿੱਚ ਇਹ 16.81 ਪ੍ਰਤੀਸ਼ਤ ਤੱਕ ਪਹੁੰਚ ਗਿਆ।
  • ਇਹ ਰਾਹਤ ਦੀ ਗੱਲ ਹੈ ਕਿ ਦਸੰਬਰ ਮਹੀਨੇ ਵਿੱਚ ਅਨਾਜ, ਦਾਲਾਂ, ਕਣਕ ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।
  • ਬਾਲਣ ਅਤੇ ਬਿਜਲੀ ਦੀ ਗੱਲ ਕਰੀਏ ਤਾਂ ਦਸੰਬਰ ਮਹੀਨੇ ਵਿੱਚ ਕਮੀ ਆਈ ਹੈ। ਦੋਵਾਂ ਲਈ ਮਹਿੰਗਾਈ ਘੱਟ ਕੇ 3.79 ਪ੍ਰਤੀਸ਼ਤ ਹੋ ਗਈ, ਜੋ ਕਿ ਨਵੰਬਰ ਵਿੱਚ 5.83 ਪ੍ਰਤੀਸ਼ਤ ਸੀ।
  • ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਹ ਵਾਧਾ ਮਾਮੂਲੀ ਹੈ। ਦਸੰਬਰ ਵਿੱਚ ਇਸਦੀ ਮੁਦਰਾਸਫੀਤੀ 2.14 ਪ੍ਰਤੀਸ਼ਤ ਸੀ, ਜਦੋਂ ਕਿ ਨਵੰਬਰ ਵਿੱਚ ਇਹ 2 ਪ੍ਰਤੀਸ਼ਤ ਸੀ।

ਪ੍ਰਚੂਨ ਮਹਿੰਗਾਈ ‘ਚ ਵੀ ਗਿਰਾਵਟ

ਦਸੰਬਰ ਵਿੱਚ ਪ੍ਰਚੂਨ ਮਹਿੰਗਾਈ ਚਾਰ ਮਹੀਨਿਆਂ ਦੇ ਹੇਠਲੇ ਪੱਧਰ 5.22 ਪ੍ਰਤੀਸ਼ਤ ‘ਤੇ ਆ ਗਈ। ਨਵੰਬਰ ਵਿੱਚ ਇਹ 5.48 ਪ੍ਰਤੀਸ਼ਤ ਸੀ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਤ ਮੁਦਰਾਸਫੀਤੀ ਨਵੰਬਰ ਵਿੱਚ 5.48 ਪ੍ਰਤੀਸ਼ਤ ਅਤੇ ਦਸੰਬਰ, 2023 ਵਿੱਚ 5.69 ਪ੍ਰਤੀਸ਼ਤ ਰਹੀ। ਰਾਸ਼ਟਰੀ ਅੰਕੜਾ ਦਫ਼ਤਰ (NSO) ਦੁਆਰਾ ਜਾਰੀ ਕੀਤੇ ਗਏ CPI ਅੰਕੜਿਆਂ ਅਨੁਸਾਰ, ਦਸੰਬਰ ਵਿੱਚ ਖੁਰਾਕ ਮਹਿੰਗਾਈ ਘੱਟ ਕੇ 8.39 ਪ੍ਰਤੀਸ਼ਤ ਹੋ ਗਈ। ਇਹ ਨਵੰਬਰ ਵਿੱਚ 9.04 ਪ੍ਰਤੀਸ਼ਤ ਅਤੇ ਦਸੰਬਰ 2023 ਵਿੱਚ 9.53 ਪ੍ਰਤੀਸ਼ਤ ਸੀ।

ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...
ਸੀਐਮ ਉਮਰ ਨੇ ਪੀਐਮ ਮੋਦੀ ਦੀ ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ
ਸੀਐਮ ਉਮਰ ਨੇ ਪੀਐਮ ਮੋਦੀ ਦੀ  ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ...
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ  ਹੋਈ ਕੈਦ...
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?...
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?...
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ...
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?...
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ...